ਤਾਲਾਬੰਦੀ ਦੌਰਾਨ ਅਦਾਲਤਾਂ 'ਚ ਰੀਕਾਰਡ 18 ਲੱਖ ਤੋਂ ਵਧੇਰੇ ਪਟੀਸ਼ਨਾਂ ਦਾਇਰ : ਜਸਟਿਸ ਚੰਦਰਚੂੜ
Published : Jul 26, 2020, 10:05 am IST
Updated : Jul 26, 2020, 10:05 am IST
SHARE ARTICLE
Justice Chandrachur
Justice Chandrachur

ਸੁਪਰੀਮ ਕੋਰਟ ਦੇ ਜਸਟਿਸ ਡੀ. ਵਾਈ ਚੰਦਰਚੂੜ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਜੁਲਾਈ ਮਹੀਨੇ

ਮੁੰਬਈ, 25 ਜੁਲਾਈ : ਸੁਪਰੀਮ ਕੋਰਟ ਦੇ ਜਸਟਿਸ ਡੀ. ਵਾਈ ਚੰਦਰਚੂੜ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਜੁਲਾਈ ਮਹੀਨੇ ਦਰਮਿਆਨ ਤਾਲਾਬੰਦੀ ਦੌਰਾਨ ਦੇਸ਼ ਭਰ ਦੀਆਂ ਅਦਾਲਤਾਂ 'ਚ 18 ਲੱਖ ਤੋਂ ਵਧੇਰੇ ਪਟੀਸ਼ਨਾਂ ਦਾਇਰ ਹੋਈਆਂ। ਉਨ੍ਹਾਂ ਕਿਹਾ ਕਿ ਬੇਹੱਦ ਹੀ ਖਰਾਬ ਹਾਲਾਤ ਵਿਚ ਸਥਾਪਤ ਕੀਤੀਆਂ ਗਈਆਂ ਡਿਜੀਟਲ ਅਦਾਲਤਾਂ ਹਮੇਸ਼ਾ ਨਹੀਂ ਰਹਿਣ ਵਾਲੀਆਂ ਹਨ ਅਤੇ ਹੌਲੀ-ਹੌਲੀ ਅਦਾਲਤਾਂ ਮੁੜ ਕੰਮ ਕਰਨਾ ਸ਼ੁਰੂ ਕਰਨਗੀਆਂ।

File Photo File Photo

ਜਸਟਿਸ ਚੰਦਰਚੂੜ ਨੇ ਕਿਹਾ ਕਿ ਤਾਲਾਬੰਦੀ ਦੇ ਸਮੇਂ ਦੌਰਾਨ 24 ਮਾਰਚ ਤੋਂ 24 ਜੁਲਾਈ ਦਰਮਿਆਨ ਦੇਸ਼ ਭਰ 'ਚ 18,03,327 ਪਟੀਸ਼ਨਾਂ ਆਈਆਂ, ਜਿਨ੍ਹਾਂ 'ਚੋਂ 7,90,112 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਮਹਾਰਾਸ਼ਟਰ 'ਚ ਜ਼ਿਲ੍ਹਾ ਅਦਾਲਤਾਂ ਵਿਚ 2,22,43 ਮਾਮਲੇ ਆਏ, ਜਿਨ੍ਹਾਂ 'ਚੋਂ 61,986 ਨੂੰ ਮਹਾਮਾਰੀ ਦੇ ਗੰਭੀਰ ਸਾਏ ਦੇ ਬਾਵਜੂਦ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੁਤਾਬਕ ਡਿਜੀਟਲ ਅਦਾਲਤਾਂ ਕਾਰਨ ਆਫ਼ਤ ਦੇ ਇਸ ਸਮੇਂ ਦੇ ਬਾਵਜੂਦ ਨਿਆਂ ਪ੍ਰਣਾਲੀ ਨੂੰ ਭੰਗ ਨਹੀਂ ਕੀਤਾ ਗਿਆ।

ਜਸਟਿਸ ਚੰਦਰਚੂੜ ਨੇ ਉਨ੍ਹਾਂ ਚਿੰਤਾਵਾਂ 'ਤੇ ਵਿਰਾਮ ਲਾਇਆ ਕਿ ਡਿਜੀਟਲ ਅਦਾਲਤਾਂ ਨਿਯਮਿਤ ਅਦਾਲਤਾਂ ਦੀ ਥਾਂ ਲੈ ਲੈਣਗੀਆਂ। ਉਨ੍ਹਾਂ ਨੇ ਕਿਹਾ ਕਿ ਆਫ਼ਤ ਦੇ ਇਸ ਸਮੇਂ ਨਿਆਂ ਪ੍ਰਣਾਲੀ ਨੂੰ ਭੰਗ ਨਹੀਂ ਕੀਤਾ ਗਿਆ। ਪਰ ਖੁੱਲ੍ਹੀਆਂ ਅਦਾਲਤਾਂ 'ਚ ਸੁਣਵਾਈ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਨਿਯਮਿਤ ਸੁਣਵਾਈ ਲਈ ਜਾਈਏ, ਸਾਨੂੰ ਜਨਤਕ ਸਿਹਤ ਮਾਹਰਾਂ ਦੀ ਅਗਵਾਈ ਦੀ ਲੋੜ ਪਵੇਗੀ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement