
ਭਰਤ ਕੁਸ਼ਵਾਹਾ ਨਾਮ ਦੇ ਵਿਅਕਤੀ ਅਤੇ ਉਸ ਦੇ ਮਾਮੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਹੋਬਾ- ਮਹੋਬਾ ਜ਼ਿਲ੍ਹੇ ਦੇ ਕਬਰਈ ਕਸਬੇ ਵਿਚ ਇਕ ਦਲਿਤ ਵਰਗ ਨਾਲ ਸਬੰਧਤ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹੋਬਾ ਦੇ ਵਧੀਕ ਐਸ.ਪੀ. ਰਾਜੇਂਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕਬਰਈ ਕਸਬੇ ਵਿਚ ਇਕ ਬਸਤੀ ਤੋਂ ਕੁੱਝ ਦੂਰੀ 'ਤੇ ਇਕ ਝੌਪੜੀ ਵਿਚ ਬਜ਼ੁਰਗ ਦਲਿਤ ਔਰਤ ਗੰਭੀਰ ਹਾਲਤ ਵਿਚ ਮਿਲੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਉਹਨਾਂ ਨੇ ਦੱਸਿਆ ਕਿ ਮਹਿਲਾ ਨੇ ਹਸਪਤਾਲ ਵਿਚ ਪੁਲਿਸ ਅਤੇ ਸਿਹਤ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਨਾਲ ਭਾਰਤ ਕੁਸ਼ਵਾਹਾ (45) ਨਾਮ ਦੇ ਵਿਅਕਤੀ ਨੇ ਬਲਾਤਕਾਰ ਕੀਤਾ ਅਤੇ ਫਿਰ ਉਹ ਫਰਾਰ ਹੋ ਗਿਆ। ਪੀੜਤਾਂ ਦੀ ਸ਼ਿਕਾਇਤ 'ਤੇ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਭਰਤ ਕੁਸ਼ਵਾਹਾ ਨਾਮ ਦੇ ਵਿਅਕਤੀ ਅਤੇ ਉਸ ਦੇ ਮਾਮੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।