
ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਉਮੀਦਵਾਰ ਨੇ ਸੋਸ਼ਲ ਮੀਡੀਆ 'ਤੇ ਦਿਤੀ ਜਾਣਕਾਰੀ
ਨਵੀਂ ਦਿੱਲੀ : ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮਾਰਗਰੇਟ ਅਲਵਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕੁਝ ਨੇਤਾਵਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਕਾਲਾਂ ਮੋੜ ਦਿੱਤੀਆਂ ਗਈਆਂ (Divert) ਹਨ। ਉਹ ਨਾ ਤਾਂ ਕਿਸੇ ਨੂੰ ਕਾਲ ਕਰ ਸਕਦੇ ਹੈ ਅਤੇ ਨਾ ਹੀ ਕਿਸੇ ਵਲੋਂ ਕਾਲ ਪ੍ਰਾਪਤ ਕਰ ਸਕਦੀ ਹੈ।
tweet
ਇਸ ਦੇ ਨਾਲ ਹੀ, ਉਨ੍ਹਾਂ ਨੇ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਟੈਗ ਕਰਦਿਆਂ ਟਵੀਟ ਕੀਤਾ ਜਿਸ ਵਿਚ ਲਿਖਿਆ ਕਿ ਜੇਕਰ ਸੇਵਾਵਾਂ ਦੁਬਾਰਾ ਬਹਾਲ ਹੁੰਦੀਆਂ ਹਨ ਤਾਂ ਉਹ ਭਾਜਪਾ, ਤ੍ਰਿਣਮੂਲ, ਕਾਂਗਰਸ ਜਾਂ ਬੀਜਦ ਦੇ ਕਿਸੇ ਵੀ ਸੰਸਦ ਮੈਂਬਰ ਨੂੰ ਨਹੀਂ ਬੁਲਾਏਗੀ।
tweet
ਅਲਵਾ ਨੇ ਟੈਲੀਕਾਮ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਿਟੇਡ (MTNL) ਨੂੰ ਟਵਿੱਟਰ 'ਤੇ ਦੱਸਿਆ ਕਿ ਉਸ ਦਾ MTNL Know Your Customer (KYC) ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਸਿਮ ਕਾਰਡ 24 ਘੰਟਿਆਂ ਲਈ ਬਲਾਕ ਰਹੇਗਾ।
photo
ਉਸਨੇ ਕੰਪਨੀ ਨੂੰ ਪੁੱਛਿਆ ਕਿ ਕੀ ਤੁਹਾਨੂੰ ਹੁਣ ਮੇਰੇ ਕੇਵਾਈਸੀ ਦੀ ਲੋੜ ਹੈ? ਦੱਸ ਦੇਈਏ ਕਿ ਮਾਰਗਰੇਟ ਅਲਵਾ ਵਿਰੋਧੀ ਧਿਰ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ ਅਤੇ ਇਸ ਸਮੇਂ ਉਹ ਚੋਣਾਂ 'ਚ ਜਿੱਤ ਲਈ ਸਮਰਥਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਰੋਜ਼ਾਨਾ ਕਈ ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਮਿਲ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਭਾਜਪਾ ਸ਼ਾਸਿਤ ਕਰਨਾਟਕ ਅਤੇ ਅਸਾਮ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਸਮਰਥਨ ਮੰਗਿਆ ਹੈ।