
''ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ''
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸੀ.ਐਮ ਮਾਨ ਨੇ ਪੰਜਾਬ ਦੇ ਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪ੍ਰਦੂਸ਼ਣ ਕਾਰਨ ਖ਼ਰਾਬ ਹੋ ਗਿਆ ਹੈ, ਜੋ ਹੁਣ ਪੀਣ ਯੋਗ ਨਹੀਂ ਰਿਹਾ ।
CM Mann met Union Minister Gajendra Singh Shekhawat
ਕਈ ਥਾਈਂ ਬੱਚੇ ਅਪਾਹਜ ਪੈਦਾ ਹੋ ਰਹੇ ਹਨ, ਕੁਝ ਪਿੰਡ ਅਜਿਹੇ ਹਨ ਜਿੱਥੇ ਹਰੇਕ ਘਰ ’ਚ ਵ੍ਹੀਲ ਚੇਅਰ ਹੈ। ਸਤਲੁਜ ਦੇ ਜਿਸ ਪਾਣੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ, ਉਸ ਸਤਲੁਜ ਦਾ ਪਾਣੀ ਹੁਣ ਕੈਂਸਰ ਦਾ ਦਰਿਆ ਬਣਦਾ ਜਾ ਰਿਹਾ ਹੈ।
CM Mann met Union Minister Gajendra Singh Shekhawat
ਬੁੱਢਾ ਨਾਲਾ ਸਾਫ ਕਰਨ ਲਈ ਸਾਡੀ ਸਰਕਾਰ ਨੇ ਸਾਡੇ 650 ਕਰੋੜ ਰੁਪਿਆ ਰੱਖਿਆ ਹੈ। ਮੰਤਰੀ ਸਾਬ੍ਹ ਨੇ ਵੀ ਹਿੱਸਾ ਪਾਉਣ ਦੀ ਗੱਲ ਕਹੀ ਹੈ ਕਿਉਂਕਿ ਇਹ ਪ੍ਰਦੂਸ਼ਿਤ ਪਾਣੀ ਲੁਧਿਆਣੇ ਸਤਲੁਜ 'ਚ ਪੈਂਦਾ ਹੈ ਤੇ ਅੱਗੇ ਰਾਜਸਥਾਨ ਤੱਕ ਜਾਂਦਾ ਹੈ। ਗਜੇਂਦਰ ਸ਼ੇਖਾਵਤ ਵੀ ਰਾਜਸਥਾਨ ਤੋਂ ਹਨ। ਉਹਨਾਂ ਨੂੰ ਵੀ ਉਥੇ ਦੇ ਲੋਕ ਪ੍ਰਦੂਸ਼ਿਤ ਪਾਣੀ ਸਬੰਧੀ ਸ਼ਿਕਾਇਤਾਂ ਕਰਦੇ ਹਨ।
CM Mann met Union Minister Gajendra Singh Shekhawat
ਪ੍ਰਦੂਸ਼ਿਤ ਪਾਣੀ ਦਾ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਰਾਜਸਥਾਨ ਦਾ ਵੀ ਹੈ। ਸੀਐਮ ਮਾਨ ਨੇ ਕਿਹਾ ਕਿ ਮੰਤਰੀ ਸਾਬ੍ਹ ਨੇ ਪ੍ਰਦੂਸ਼ਿਤ ਪਾਣ ਨੂੰ ਸਾਫ ਕਰਨ ਦਾ ਭਰੋਸਾ ਦਿੱਤਾ ਹੈ। ਸਰਹੱਦੀ ਇਲਾਕੇ ਵਿਚ ਪਾਣੀ ਕਾਫੀ ਹੇਠਾਂ ਚਲਾ ਗਿਆ ਹੈ। ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ। ਪਾਣੀ ਨੂੰ ਸਾਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ।