
ਵਿਸ਼ਵ ਬੈਂਕ ਦੀ ਸਹਾਇਕ ਕੰਪਨੀ ਬਹੁਪੱਖੀ ਵਿਕਾਸ ਬੈਂਕ ਵਿਚ ਉਹਨਾਂ ਦੀ ਨਿਯੁਕਤੀ 1 ਸਤੰਬਰ 2022 ਤੋਂ ਲਾਗੂ ਹੋਵੇਗੀ।
ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਭਾਰਤੀ ਨਾਗਰਿਕ ਇੰਦਰਮੀਤ ਗਿੱਲ ਨੂੰ ਵਿਸ਼ਵ ਬੈਂਕ ਦਾ ਮੁੱਖ ਅਰਥ ਸ਼ਾਸਤਰੀ ਨਿਯੁਕਤ ਕੀਤਾ ਹੈ। ਕੌਸ਼ਿਕ ਬਾਸੂ ਤੋਂ ਬਾਅਦ, ਗਿੱਲ ਵਿਸ਼ਵ ਬੈਂਕ ਵਿਚ ਮੁੱਖ ਅਰਥ ਸ਼ਾਸਤਰੀ ਵਜੋਂ ਸੇਵਾ ਕਰਨ ਵਾਲੇ ਦੂਜੇ ਭਾਰਤੀ ਹੋਣਗੇ। ਉਹ ਵਿਕਾਸ ਅਰਥ ਸ਼ਾਸਤਰ ਵਿਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ। ਵਿਸ਼ਵ ਬੈਂਕ ਦੀ ਸਹਾਇਕ ਕੰਪਨੀ ਬਹੁਪੱਖੀ ਵਿਕਾਸ ਬੈਂਕ ਵਿਚ ਉਹਨਾਂ ਦੀ ਨਿਯੁਕਤੀ 1 ਸਤੰਬਰ 2022 ਤੋਂ ਲਾਗੂ ਹੋਵੇਗੀ।
Indermit Gill
ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਇੱਕ ਬਿਆਨ ਵਿਚ ਕਿਹਾ, "ਇੰਦਰਮੀਤ ਗਿੱਲ ਇਸ ਭੂਮਿਕਾ ਲਈ ਚੰਗੀ ਤਰ੍ਹਾਂ ਯੋਗ ਹਨ। ਉਹ ਆਰਥਿਕ ਅਸੰਤੁਲਨ, ਵਿਕਾਸ, ਗਰੀਬੀ ਅਤੇ ਜਲਵਾਯੂ ਪਰਿਵਰਤਨ 'ਤੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੰਮ ਕਰਨ ਦਾ ਵਿਹਾਰਕ ਅਨੁਭਵ ਲਿਆਉਂਦਾ ਹੈ।" ਗਿੱਲ ਵਿਸ਼ਵ ਬੈਂਕ ਵਿਚ ਮੁੱਖ ਅਰਥ ਸ਼ਾਸਤਰੀ ਵਜੋਂ ਸੇਵਾ ਕਰਨ ਵਾਲੇ ਦੂਜੇ ਭਾਰਤੀ ਹੋਣਗੇ।
ਕੌਸ਼ਿਕ ਬਾਸੂ ਪਹਿਲੇ ਸਨ, ਜਿਨ੍ਹਾਂ ਨੇ 2012-2016 ਤੱਕ ਵਿਸ਼ਵ ਬੈਂਕ ਵਿਚ ਮੁੱਖ ਭੂਮਿਕਾ ਨਿਭਾਈ। ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਗੀਤਾ ਗੋਪੀਨਾਥ ਵਿਸ਼ਵ ਬੈਂਕ ਦੀ ਸਹਾਇਕ ਕੰਪਨੀ ਅੰਤਰਰਾਸ਼ਟਰੀ ਮੁਦਰਾ ਫੰਡ ਵਿਚ ਮੁੱਖ ਅਰਥ ਸ਼ਾਸਤਰੀ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ।