‘ਯੂ.ਪੀ. ਵਿਚ ਵੀ ਸਿੱਖ ਪ੍ਰਵਾਰ ਨਹੀਂ ਸੁਰੱਖਿਅਤ’, ਅਣਪਛਾਤੇ ਬਦਮਾਸ਼ਾਂ ਨੇ ਸਿੱਖ ਨੌਜਵਾਨ ’ਤੇ ਚਲਾਈਆਂ ਗੋਲੀਆਂ, ਸਿੱਖਾਂ ’ਚ ਰੋਸ
Published : Jul 26, 2024, 10:38 pm IST
Updated : Jul 26, 2024, 10:38 pm IST
SHARE ARTICLE
ਸਿੱਖ ਸੰਗਠਨ ਇਕਾਈ ਸੀਤਾਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰੂਪਾਲ ਸਿੰਘ ਅਤੇ ਜਨਰਲ ਸਕੱਤਰ ਐਡਵੋਕੇਟ ਰਣਜੀਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਨੇ ਜ਼ਿਲ੍ਹਾ ਹਰਦੋਈ ਦੇ ਪੁਲਿਸ ਮੁਖੀ ਨੂੰ ਬਦਮਾਸ਼ਾਂ ਵਿਰੁਧ ਲਿਖਤੀ ਸ਼ਿਕਾਇਤ ਸੌਂਪੀ।
ਸਿੱਖ ਸੰਗਠਨ ਇਕਾਈ ਸੀਤਾਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰੂਪਾਲ ਸਿੰਘ ਅਤੇ ਜਨਰਲ ਸਕੱਤਰ ਐਡਵੋਕੇਟ ਰਣਜੀਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਨੇ ਜ਼ਿਲ੍ਹਾ ਹਰਦੋਈ ਦੇ ਪੁਲਿਸ ਮੁਖੀ ਨੂੰ ਬਦਮਾਸ਼ਾਂ ਵਿਰੁਧ ਲਿਖਤੀ ਸ਼ਿਕਾਇਤ ਸੌਂਪੀ।

ਗੁਰਦਵਾਰਾ ਸਿੰਘ ਸਭਾ ਵਿਖੇ ਸਿੱਖ ਸੰਗਤਾਂ 29 ਨੂੰ ਲੈਣਗੀਆਂ ਵੱਡਾ ਫ਼ੈਸਲਾ : ਵਿਰਕ

ਕੋਟਕਪੂਰਾ : ਇਕ ਪਾਸੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੇ ਸਿੱਖਾਂ ਵਿਰੁਧ ਅੜੀਅਲ ਰਵਈਏ ਅਤੇ ਨਿੰਦਣਯੋਗ ਸ਼ਬਦਾਵਲੀ ਕਾਰਨ ਹਿਮਾਚਲ ਪ੍ਰਦੇਸ਼ ਵਿਚ ਸਿੱਖਾਂ ਉਪਰ ਹਮਲੇ ਹੋਏ ਤੇ ਦੂਜੇ ਪਾਸੇ ਯੂ.ਪੀ. ਵਿਚ ਵੀ ਹੁਣ ਸਿੱਖ ਪ੍ਰਵਾਰ ਸੁਰੱਖਿਅਤ ਨਹੀਂ ਹਨ। ਰਾਸ਼ਟਰੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਦਸਿਆ ਕਿ ਬੀਤੀ 21 ਜੁਲਾਈ ਨੂੰ ਸਵੇਰੇ 8:30 ਵਜੇ ਨਿਰਮਲ ਸਿੰਘ ਪੁੱਤਰ ਅਨੂਪ ਸਿੰਘ ਅਪਣੇ ਘਰ ਕਰੀਮ ਨਗਰ ਥਾਣਾ ਬੇਨੀਗੰਜ ਜ਼ਿਲ੍ਹਾ ਹਰਦੋਈ (ਯੂ.ਪੀ.) ਤੋਂਂ ਅਪਣੇ ਮਾਮੇ ਸਮੇਤ ਗੁਰਦਵਾਰਾ ਸਾਹਿਬ ਨੀਮਸਰ ਜਾ ਰਹੇ ਸਨ ਕਿ ਰਸਤੇ ਵਿਚ ਤਿੰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਕੇ ਪੁਛਿਆ ਕਿ ਨਿਰਮਲ ਸਿੰਘ ਕੌਣ ਹੈ? ਜਦਕਿ ਨਿਰਮਲ ਸਿੰਘ ਨੇ ਅਪਣੀ ਪਛਾਣ ਦੱਸੀ ਤਾਂ ਬਦਮਾਸ਼ਾਂ ਨੇ ਬਿਨਾ ਕਿਸੇ ਕਾਰਨ ਉਸ ਉਪਰ ਗੋਲੀ ਚਲਾ ਦਿਤੀ। ਨਿਰਮਲ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਲਖਨਊ ਦੇ ਟਰਾਊਮਾ ਸੈਂਟਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਯਤਨਾ ਸਦਕਾ ਨਿਰਮਲ ਸਿੰਘ ਦੀ ਜਾਨ ਬਚ ਗਈ। 

ਸਿੱਖ ਸੰਗਠਨ ਇਕਾਈ ਸੀਤਾਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰੂਪਾਲ ਸਿੰਘ ਅਤੇ ਜਨਰਲ ਸਕੱਤਰ ਐਡਵੋਕੇਟ ਰਣਜੀਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਨੇ ਜ਼ਿਲ੍ਹਾ ਹਰਦੋਈ ਦੇ ਪੁਲਿਸ ਮੁਖੀ ਨੂੰ ਬਦਮਾਸ਼ਾਂ ਵਿਰੁਧ ਲਿਖਤੀ ਸ਼ਿਕਾਇਤ ਸੌਂਪਦਿਆਂ ਆਖਿਆ ਕਿ ਪੰਜ ਦਿਨਾ ਦਾ ਸਮਾਂ ਬੀਤਣ ਤੋਂ ਬਾਅਦ ਵੀ ਗੋਲੀ ਚਲਾਉਣ ਵਾਲੇ ਬਦਮਾਸ਼ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ-ਭੈਅ ਨਹੀਂ ਰਿਹਾ। 

ਉਨ੍ਹਾਂ ਦਸਿਆ ਕਿ ਜ਼ਿਲ੍ਹਾ ਹਰਦੋਈ ਸਮੇਤ ਯੂ.ਪੀ. ਦੇ ਵੱਖ-ਵੱਖ ਇਲਾਕਿਆਂ ਦੇ ਸਿੱਖ ਆਗੂ 29 ਜੁਲਾਈ ਦਿਨ ਸੋਮਵਾਰ ਨੂੰ ਗੁਰਦਵਾਰਾ ਸਿੰਘ ਸਭਾ ਹਰਦੋਈ ਵਿਖੇ ਸਵੇਰੇ 9:30 ਵਜੇ ਇਕੱਤਰ ਹੋ ਰਹੇ ਹਨ, ਜਿਸ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਸਬੰਧੀ ਵਿਚਾਰ ਚਰਚਾ ਕਰਨ ਦੇ ਨਾਲ-ਨਾਲ ਨਿਰਮਲ ਸਿੰਘ ਵਾਲੀ ਘਟਨਾ ਸਬੰਧੀ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement