ਤਲਾਕ ਦੀ ਅਰਜ਼ੀ ਪੈਂਡਿੰਗ ਹੋਣ 'ਤੇ ਵੀ ਮੰਨਣਯੋਗ ਹੈ ਦੂਜਾ ਵਿਆਹ : ਸੁਪਰੀਮ ਕੋਰਟ 
Published : Aug 26, 2018, 11:21 am IST
Updated : Aug 26, 2018, 11:21 am IST
SHARE ARTICLE
Supreme Court
Supreme Court

ਤਲਾਕ ਨੂੰ ਲੈ ਕੇ ਜੇਕਰ ਦੋਹਾਂ ਪੱਖਾਂ 'ਚ ਮਾਮਲਾ ਵਾਪਸੀ 'ਤੇ ਸਮਝੌਤਾ ਹੋ ਗਿਆ ਹੋ ਤਾਂ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਵੀ ਦੂਜਾ ਵਿਆਹ ਮੰਨਣਯੋਗ ਹੈ। ਸੁਪਰੀਮ ਕੋਰਟ ਨੇ...

ਨਵੀਂ ਦਿੱਲੀ : ਤਲਾਕ ਨੂੰ ਲੈ ਕੇ ਜੇਕਰ ਦੋਹਾਂ ਪੱਖਾਂ 'ਚ ਮਾਮਲਾ ਵਾਪਸੀ 'ਤੇ ਸਮਝੌਤਾ ਹੋ ਗਿਆ ਹੋ ਤਾਂ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਵੀ ਦੂਜਾ ਵਿਆਹ ਮੰਨਣਯੋਗ ਹੈ। ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਵਿਵਸਥਾ ਦਿਤੀ ਹੈ। ਕੋਰਟ ਨੇ ਕਿਹਾ ਕਿ ਤਲਾਕ ਦੇ ਵਿਰੁਧ ਦਾਖਲ ਅਪੀਲ ਖਾਰਿਜ ਹੋਣ ਤੋਂ ਪਹਿਲਾਂ ਦੂਜੇ ਵਿਆਹ 'ਤੇ ਪਾਬੰਦੀ ਸਬੰਧੀ ਪ੍ਰਬੰਧ ਤੱਦ ਲਾਗੂ ਨਹੀਂ ਹੁੰਦਾ, ਜਦੋਂ ਪਾਰਟੀਆਂ ਨੇ ਕੇਸ ਵਾਪਸ ਲੈਣ ਦਾ ਸਮਝੌਤਾ ਕਰ ਲਿਆ ਹੋਵੇ। ਦੱਸ ਦਈਏ ਕਿ ਹਿੰਦੂ ਵਿਆਹ ਐਕਟ ਦੇ ਤਹਿਤ ਤਲਾਕ ਦੇ ਵਿਰੁਧ ਦਾਖਲ ਅਪੀਲ ਦੇ ਲਟਕਣ ਦੇ ਦੌਰਾਨ ਦੋਹਾਂ ਵਿਚੋਂ ਕਿਸੇ ਵੀ ਪਾਰਟੀ ਦੇ ਦੂਜੇ ਵਿਆਹ 'ਤੇ ਪਾਬੰਦੀ ਹੈ।  

Second MarriageSecond Marriage

ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਰਾਏ ਹੈ ਕਿ ਹਿੰਦੂ ਵਿਆਹ ਐਕਟ ਦੀ ਧਾਰਾ - 15  ਦੇ ਤਹਿਤ ਤਲਾਕ ਵਿਰੁਧ ਅਪੀਲ ਦੀ ਲਟਕਣ ਦੇ ਦੌਰਾਨ ਦੂਜੇ ਵਿਆਹ 'ਤੇ ਪਾਬੰਦੀ ਦਾ ਪ੍ਰਬੰਧ ਤੱਦ ਲਾਗੂ ਨਹੀਂ ਹੁੰਦਾ, ਜਦੋਂ ਪਾਰਟੀਆਂ ਨੇ ਸਮਝੌਤੇ ਦੇ ਆਧਾਰ 'ਤੇ ਕੇਸ ਅੱਗੇ ਨਹੀਂ ਚਲਾਉਣ ਦਾ ਫੈਸਲਾ ਕਰ ਲਿਆ ਹੋਵੇ। ਮੌਜੂਦਾ ਮਾਮਲੇ ਵਿਚ ਤਲਾਕ ਦੀ ਡਿਕਰੀ ਵਿਰੁਧ ਅਪੀਲ ਪੈਂਡੈਂਸੀ ਦੌਰਾਨ ਪਤੀ ਨੇ ਪਹਿਲੀ ਪਤਨੀ ਨਾਲ ਸਮਝੌਤਾ ਕਰ ਲਿਆ ਅਤੇ ਕੇਸ ਵਾਪਸ ਲੈਣ ਦੀ ਅਰਜ਼ੀ ਲਗਾਈ ਅਤੇ ਇਸ ਦੌਰਾਨ ਦੂਜਾ ਵਿਆਹ ਕਰ ਲਿਆ।

marriage certificatemarriage certificate

ਹਾਈ ਕੋਰਟ ਨੇ ਵਿਆਹ ਨੂੰ ਨਾ ਮਨਜ਼ੂਰ ਕਰ ਦਿਤਾ ਸੀ ਪਰ ਸੁਪਰੀਮ ਕੋਰਟ ਨੇ ਪਤੀ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਹਾਈ ਕੋਰਟ ਦੇ ਫੈਸਲੇ ਨੂੰ ਖਾਰਿਜ ਕਰ ਦਿਤਾ। ਕਾਨੂੰਨੀ ਪ੍ਰਬੰਧ ਦੇ ਤਹਿਤ ਜੇਕਰ ਤਲਾਕ ਹੋ ਜਾਵੇ ਅਤੇ ਤਲਾਕ ਵਿਰੁਧ ਤੈਅ ਸਮੇਂ ਹੱਦ ਵਿਚ ਪਟੀਸ਼ਨ ਦਾਖਲ ਨਹੀਂ ਕੀਤੀ ਗਈ ਹੋਵੇ ਤਾਂ ਉਸ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ। ਜੇਕਰ ਤਲਾਕ ਵਿਰੁਧ ਕਿਸੇ ਨੇ ਪਟੀਸ਼ਨ ਦਾਖਲ ਕਰ ਦਿਤੀ ਹੋਵੇ ਤਾਂ ਅਪੀਲ ਪੈਂਡੈਂਸੀ ਦੇ ਦੌਰਾਨ ਵਿਆਹ ਨਹੀਂ ਹੋ ਸਕਦਾ ਸਗੋਂ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ।  

Supreme CourtSupreme Court

ਅਦਾਲਤ ਨੇ ਅਪਣੇ ਫੈਸਲੇ ਵਿਚ ਕਿਹਾ ਕਿ ਹਿੰਦੂ ਵਿਆਹ ਐਕਟ ਸੋਸ਼ਲ ਵੈਲਫੇਅਰ ਕਾਨੂੰਨ ਹੈ। ਕਾਨੂੰਨ ਸਹੂਲਤ ਲਈ ਹੈ।  ਹਿੰਦੂ ਵਿਆਹ ਐਕਟ ਦੀ ਧਾਰਾ - 15 ਦੇ ਤਹਿਤ ਪ੍ਰਬੰਧ ਹੈ ਕਿ ਤਲਾਕ ਵਿਰੁਧ ਪਟੀਸ਼ਨ ਖਾਰਿਜ ਹੋਣ ਤੋਂ ਪਹਿਲਾਂ ਵਿਆਹ ਗ਼ੈਰਕਾਨੂੰਨੀ ਹੈ। ਐਕਟ ਦੇ ਪ੍ਰਬੰਧ ਦਾ ਟੀਚਾ ਇਹ ਹੈ ਕਿ ਜਿਸ ਨੇ ਅਪੀਲ ਕੀਤੀ ਹੋਈ ਹੈ, ਉਸ ਦਾ ਅਧਿਕਾਰ ਪ੍ਰੋਟੈਕਟ ਕੀਤਾ ਜਾਵੇ। ਦੂਜੇ ਵਿਆਹ ਤੋਂ ਪਰੇਸ਼ਾਨੀ ਦਾ ਸਬੱਬ ਤਿਆਰ ਨਾ ਹੋਵੇ। ਮੌਜੂਦਾ ਮਾਮਲੇ ਵਿਚ ਤਲਾਕ ਦੀ ਡਿਕਰੀ ਵਿਰੁਧ ਪਤੀ ਨੇ ਅਪੀਲ ਕੀਤੀ ਸੀ। ਪੈਂਡੈਂਸੀ ਦੇ ਦੌਰਾਨ ਉਸ ਦਾ ਪਿਛਲੀ ਪਤਨੀ ਨਾਲ ਸੈਟਲਮੈਂਟ ਹੋ ਗਿਆ ਅਤੇ ਕੇਸ ਨਹੀਂ ਲੜਨ ਦਾ ਫੈਸਲਾ ਲੈਂਦੇ ਹੋਏ ਅਰਜ਼ੀ ਵਾਪਸ ਲੈਣ ਦੀ ਗੁਹਾਰ ਲਗਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement