
ਮੁਖਰਜੀ ਹਾਲੇ ਵੀ ਡੂੰਘੀ ਬੇਹੋਸ਼ੀ ਵਿਚ
ਨਵੀਂ ਦਿੱਲੀ, 26 ਅਗੱਸਤ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਾਲੇ ਵੀ ਡੂੰਘੀ ਬੇਹੋਸ਼ੀ ਵਿਚ ਹਨ ਅਤੇ ਵੈਂਟੀਲੇਟਰ 'ਤੇ ਹਨ। ਫ਼ੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦੇ ਫੇਫੜਿਆਂ ਵਿਚ ਫੈਲੀ ਇਨਫ਼ੈਕਸ਼ਨ ਦਾ ਇਲਾਜ ਜਾਰੀ ਹੈ। ਕਲ ਤੋਂ ਉਨ੍ਹਾਂ ਦੇ ਗੁਰਦੇ ਵਿਚ ਵੀ ਥੋੜੀ ਦਿੱਕਤ ਆ ਰਹੀ ਹੈ। 84 ਸਾਲਾ ਮੁਖਰਜੀ ਦਾ ਇਲਾਜ ਕਰ ਰਹੇ ਡਾਕਟਰਾਂ ਨ ੇਕਿਹਾ ਕਿ ਉਨ੍ਹਾਂ ਨੂੰ ਸਾਹ ਸਬੰਧੀ ਇਨਫ਼ੈਕਸ਼ਨ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਉਹ ਹਾਲੇ ਵੈਂਟੀਲੇਟਰ 'ਤੇ ਹਨ।
ਮੁਖਰਜੀ ਨੂੰ 10 ਅਗੱਸਤ ਨੂੰ ਦਿੱਲੀ ਛਾਉਣੀ ਵਿਚ ਪੈਂਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਹਸਪਤਾਲ ਨੇ ਕਿਹਾ, 'ਮੁਖਰਜੀ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਉਹ ਡੂੰਘੇ ਕੋਮਾ ਵਿਚ ਹਨ।' ਮੁਖਰਜੀ ਦੀ ਬ੍ਰੇਨ ਸਰਜਰੀ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਕੋਰੋਨਾ ਟੈਸਟ ਰੀਪੋਰਟ ਵੀ ਪਾਜ਼ੇਟਿਵ ਆਈ ਸੀ। ਉਹ 2012 ਤੋਂ 2017 ਤਕ ਦੇਸ਼ ਦੇ ਰਾਸ਼ਟਰਪਤੀ ਰਹੇ ਹਨ। (ਏਜੰਸੀ)