
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦੇਸ਼ ਭਰ ਵਿਚ ਕਈ ਲੋਕ ਬੇਰੁਜ਼ਗਾਰ ਹੋਏ ਹਨ। ਕਈ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦੇਸ਼ ਭਰ ਵਿਚ ਕਈ ਲੋਕ ਬੇਰੁਜ਼ਗਾਰ ਹੋਏ ਹਨ। ਕਈ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਜਿਹੀ ਮੁਸ਼ਕਿਲ ਦੀ ਘੜੀ ਵਿਚ ਨੌਕਰੀ ਲੱਭਣਾ ਅਸਾਨ ਨਹੀਂ ਹੈ। ਇਸ ਦੇ ਨਾਲ ਇਹਨੀਂ ਦਿਨੀਂ ਜ਼ਿਆਦਾਤਰ ਕੰਪਨੀਆਂ ਨੇ ਭਰਤੀਆਂ ਵੀ ਬੰਦ ਕਰ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਵੀ ਕੁਝ ਖੇਤਰ ਅਜਿਹੇ ਹਨ, ਜਿੱਥੇ ਘਰ ਰਹਿ ਕੇ ਵੀ ਤੁਸੀਂ ਪੈਸੇ ਕਮਾ ਸਕਦੇ ਹੋ। ਜੇਕਰ ਤੁਹਾਡੇ ਵਿਚ ਹੁਨਰ ਹੈ ਤਾਂ ਇਸ ਮੁਸ਼ਕਿਲ ਦੌਰ ਵਿਚ ਨਾ ਸਿਰਫ ਤੁਸੀਂ ਅਪਣੇ ਹੁਨਰ ਨੂੰ ਨਿਖਾਰ ਸਕਦੇ ਹੋ ਬਲਕਿ ਇਸ ਦੇ ਜ਼ਰੀਏ ਚੰਗੀ ਕਮਾਈ ਵੀ ਕਰ ਸਕਦੇ ਹੋ।
Work From Home
ਇੰਸਟਾਗ੍ਰਾਮ ਮਾਰਕੀਟਿੰਗ (Instagram Marketing)
ਜੇਕਰ ਫੋਟੋ ਅਤੇ ਵੀਡੀਓ ਖੇਤਰ ਵਿਚ ਤੁਹਾਡੀ ਦਿਲਚਸਪੀ ਹੈ ਤਾਂ ਇੰਸਟਾਗ੍ਰਾਮ ਮਾਰਕੀਟਿੰਗ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਦੱਸ ਦਈਏ ਕਿ ਇਹਨਾਂ ਦਿਨੀਂ ਤੁਸੀਂ ਅਪਣੇ ਇੰਸਟਾਗ੍ਰਾਮ ਜ਼ਰੀਏ ਕਿਸੇ ਵੀ ਪ੍ਰੋਡਕਟ ਦਾ ਪ੍ਰਮੋਸ਼ਨ ਕਰ ਸਕਦੇ ਹੋ ਜਾਂ ਵਿਗਿਆਪਨ ਦੇ ਸਕਦੇ ਹੋ। ਇਸ ਦੇ ਨਾਲ ਹੀ ਫੋਟੋ ਤੇ ਵੀਡੀਓ ਆਦਿ ਸ਼ੇਅਰ ਕਰਕੇ ਵੀ ਕਮਾਈ ਕੀਤੀ ਜਾ ਸਕਦੀ ਹੈ।
Instagram Marketing
ਸੋਸ਼ਲ ਮੀਡੀਆ ਮਾਰਕੀਟਿੰਗ ਸਲਾਹਕਾਰ (Social Media Marketing Consultant)
ਸੋਸ਼ਲ ਮੀਡੀਆ ਇਹਨੀਂ ਦਿਨੀਂ ਸਿਰਫ਼ ਗੱਲਬਾਤ ਲਈ ਨਹੀਂ ਬਲਕਿ ਕਮਾਈ ਦਾ ਵੀ ਜ਼ਰੀਆ ਬਣ ਚੁੱਕਿਆ ਹੈ। ਕੰਮ ਲੱਭਣ ਦੇ ਨਾਲ ਨਾਲ ਕੰਮ ਦੇਣ ਲਈ ਲੋਕ ਇਸ ਦੀ ਕਾਫ਼ੀ ਵਰਤੋਂ ਕਰਦੇ ਹਨ। ਪਰ ਜਦੋਂ ਗੱਲ ਪ੍ਰੋਡਕਟ ਪ੍ਰਮੋਸ਼ਨ ਦੀ ਆਉਂਦੀ ਹੈ ਤਾਂ ਕੰਪਨੀਆਂ ਨੂੰ ਸੋਸ਼ਲ ਮੀਡੀਆ ਮਾਰਕੀਟਿੰਗ ਸਲਾਹਕਾਰ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਸ ਫੀਲਡ ਬਾਰੇ ਜਾਣਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਸਾਬਿਤ ਹੋ ਸਕਦਾ ਹੈ।
Social Media Marketing
ਗ੍ਰਾਫਿਕ ਡਿਜ਼ਾਈਨਰ (Graphic Designer)
ਗ੍ਰਾਫ਼ਿਕ ਡਿਜ਼ਾਈਨਰ ਦਾ ਕੰਮ ਤੁਸੀਂ ਫ੍ਰੀਲਾਂਸਰ ਜਾਂ ਪਾਰਟ ਟਾਈਮ ਦੇ ਤੌਰ ‘ਤੇ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫੋਟੋਸ਼ਾਪ ਜਾਂ ਕਿਸੇ ਹੋਰ ਟੂਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਇਹ ਜਾਣਕਾਰੀ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਗ੍ਰਾਫ਼ਿਕ ਡਿਜ਼ਾਈਨਰ ਦੇ ਤੌਰ ‘ਤੇ ਅਪਣਾ ਕੰਮ ਸ਼ੁਰੂ ਕਰ ਸਕਦੇ ਹੋ।
Work From Home
ਬਲੌਗਿੰਗ ਅਤੇ ਪਰੂਫਰੀਡਿੰਗ (Blogging, Proofreading )
ਘਰ ਤੋਂ ਕੰਮ ਕਰਨ ਲਈ ਇਕ ਹੋਰ ਵਿਕਲਪ ਬਲੌਗਿੰਗ ਜਾਂ ਪਰੂਫਰੀਡਿੰਗ ਦਾ ਹੈ। ਇਹਨੀਂ ਦਿਨੀਂ ਬਲੌਗਰਜ਼ ਨੂੰ ਚੰਗੇ ਲੋਕਾਂ ਦੀ ਭਾਲ ਹੁੰਦੀ ਹੈ, ਤੁਸੀਂ ਇਸ ਖੇਤਰ ਵਿਚ ਵੀ ਅਪਣਾ ਭਵਿੱਖ ਅਜ਼ਮਾ ਸਕਦੇ ਹੋ। ਬਲਾਗਿੰਗ ਤੋਂ ਇਲਾਵਾ ਤੁਸੀਂ ਪਰੂਫਰੀਡਿੰਗ ‘ਤੇ ਵੀ ਵਿਚਾਰ ਕਰ ਸਕਦੇ ਹੋ, ਜਿਸ ਨਾਲ ਬਹੁਤ ਲੋਕਾਂ ਦੀ ਮਦਦ ਹੋਈ ਹੈ। ਇਸ ਦੇ ਲਈ ਤੁਹਾਨੂੰ ਸਿਰਫ਼ ਇੰਟਰਨੈੱਟ ਦੀ ਲੋੜ ਹੁੰਦੀ ਹੈ।