ਅਪਣੇ ਮੁਲਕ ਦੀ ਮਿੱਟੀ ਵੀ ਲਿਆਉਣ ਦਾ ਸਮਾਂ ਨਹੀਂ ਮਿਲਿਆ: ਅਨਾਰਕਲੀ ਕੌਰ
Published : Aug 26, 2021, 8:30 am IST
Updated : Aug 26, 2021, 9:22 am IST
SHARE ARTICLE
Afghan MP Anarkali Kaur
Afghan MP Anarkali Kaur

ਅਨਾਰਕਲੀ ਕੌਰ ਨੇ ਕਿਹਾ, ‘ਮੈਂ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਕੰਮ ਕਰਨਾ ਜਾਰੀ ਰਖਾਂਗੀ।’

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਪਹਿਲੀ ਗ਼ੈਰ ਮੁਸਲਿਮ ਸਾਂਸਦ ਅਨਾਰਕਲੀ ਕੌਰ (Afghan MP Anarkali Kaur) ਹੋਨਰਯਾਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਅਪਣਾ ਮੁਲਕ ਛੱਡਣਾ ਪਏਗਾ। ਪਰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਦੇ ਬਾਅਦ ਉਨ੍ਹਾਂ ਨੂੰ ਉਡਾਨ ’ਚ ਸਵਾਰ ਹੋਣ ਤੋਂ ਪਹਿਲਾਂ ਅਪਣੇ ਮੁਲਕ ਦੀ ਯਾਦ ਵਜੋਂ ਮੁੱਠੀਭਰ ਮਿੱਟੀ ਤਕ ਵੀ ਰਖਣ ਦਾ ਮੌਕਾ ਨਹੀਂ ਮਿਲਿਆ। 

Taliban in AfghanistanTaliban in Afghanistan

36 ਸਾਲਾ ਅਨਾਰਕਲੀ ਕੌਰ ਪੇਸ਼ੇ ਤੋਂ ਦੰਦਾ ਦੀ ਡਾਕਟਰ ਹੈ ਅਤੇ ਅਫ਼ਗ਼ਾਨਿਸਤਾਨ (Afghanistan Crisis) ਦੇ ਜ਼ਿਆਦਾਤਰ ਪੁਰਸ਼ਵਾਦੀ ਸਮਾਜ ’ਚ ਔਰਤਾਂ ਦੇ ਹਿਤਾਂ ਦੀ ਹਮਾਇਤੀ ਰਹੀ ਹੈ ਅਤੇ ਉਨ੍ਹਾਂ ਨੇ ਕਮਜ਼ੋਰ ਭਾਈਚਾਰੇ ਦੇ ਅਧਿਕਾਰਾਂ ਲਈ ਕਈ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾ ਪ੍ਰਗਤੀਸ਼ੀਲ ਅਤੇ ਲੋਤੰਤਰਿਕ ਅਫ਼ਗ਼ਾਨਿਸਤਾਨ ਵਿਚ ਰਹਿਣ ਦਾ ਸੁਪਨਾ ਸੀ। ਉਨ੍ਹਾਂ ਕਿਹਾ, ‘‘ਮੇਰਾ ਸੁਪਨਾ ਚਕਨਾਚੂਰ ਹੋ ਗਿਆ ਹੈ।’’ ਉਹ ਹੁਣ ਵੀ ਉਮੀਦ ਕਰਦੀ ਹੈ ਕਿ ਅਫ਼ਗ਼ਾਨਿਸਤਾਨ ਨੂੰ ਇਕ ਅਜਿਹੀ ਸਰਕਾਰ ਮਿਲੇ ਜੋ ਪਿਛਲੇ 20 ਸਾਲਾਂ ’ਚ ਹਾਸਲ ਹੋਏ ਲਾਭ ਦੀ ਰਖਿਆ ਕਰੇ। ‘‘ਸ਼ਾਇਦ ਇਸ ਦੀ ਸੰਭਾਵਨਾ ਘੱਟ ਹੈ ਪਰ ਸਾਡੇ ਕੋਲ ਹੁਣ ਵੀ ਸਮਾਂ ਹੈ।’’ ਅਫ਼ਗ਼ਾਨਿਸਤਾਨ ’ਚ ਦੁਸ਼ਮਣੀ ਕਾਰਨ ਸਿੱਖ ਸਾਂਸਦ ਦੇ ਰਿਸ਼ਤੇਦਾਰਾਂ ਨੂੰ ਪਹਿਲਾਂ ਭਾਰਤ, ਯੂਰਪ ਅਤੇ ਕੈਨੇਡਾ ਜਾਣ ਲਈ ਮਜਬੂਰ ਹੋਣਾ ਪਿਆ ਸੀ। 

Afghan MP Anarkali KaurAfghan MP Anarkali Kaur

ਅਨਾਰਕਲੀ ਕੌਰ ਨੇ ਨਮ ਅੱਖਾਂ ਨਾਲ ਪੀਟੀਆਈ ਨੂੰ ਕਿਹਾ, ‘‘ਮੈਨੂੰ ਯਾਦ ਦੇ ਤੌਰ ’ਤੇ ਅਪਣੇ ਦੇਸ਼ ਦੀ ਮੁੱਠੀਭਰ ਮਿੱਟੀ ਲਿਆਉਣ ਦਾ ਸਮਾਂ ਵੀ ਨਹੀਂ ਮਿਲਿਆ। ਮੈਂ ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਹਵਾਈਅੱਡੇ ’ਤੇ ਜ਼ਮੀਨ ਨੂੰ ਸਿਰਫ਼ ਹੱਥ ਲਾ ਸਕੀ। ਉਹ ਦਿੱਲੀ ਦੇ ਇਕ ਹੋਟਲ ਵਿਚ ਰੁਕੀ ਹੋਈ ਹੈ ਅਤੇ ਉਸ ਦੀ ਬਿਮਾਰ ਮਾਂ ਵਾਪਸ ਕਾਬੁਲ ਜਾਣਾ ਚਾਹੁੰਦੀ ਹੈ।

ਸੰਸਦ ਮੈਂਬਰ ਨੇ ਅਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਅਫ਼ਗ਼ਾਨ ਮਨੁੱਖੀ ਅਧਿਕਾਰ ਕਮਿਸ਼ਨ ਲਈ ਕੰਮ ਕਰਦੀ ਸੀ। ਉਨ੍ਹਾਂ ਕਿਹਾ, ‘‘ਇਕ ਹੀ ਧਰਮ ਦੇ ਨਾ ਹੋਣ ਦੇ ਬਾਵਜੂਦ ਮੁਸਲਿਮ ਔਰਤਾਂ ਨੇ ਮੇਰੇ ਉਤੇ ਭਰੋਸਾ ਕੀਤਾ।’’  ਉਨ੍ਹਾਂ ਕਿਹਾ, ‘‘ਮੈਂ ਤਾਲਿਬਾਨ ਵਿਰੁਧ ਬਹੁਤ ਕੁੱਝ ਕਿਹਾ ਹੈ। ਮੇਰੇ ਖ਼ਿਆਲ ਅਤੇ ਸਿਧਾਂਤ ਬਿਲਕੁਲ ਉਲਟ ਹਨ। ਮੈਂ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਕੰਮ ਕਰਨਾ ਜਾਰੀ ਰੱਖਾਂਗੀ।’’ ਅਫ਼ਗ਼ਾਨਿਸਤਾਨ ਵਿਚ ਫਸੇ ਉਨ੍ਹਾਂ ਦੇ ਦੋਸਤਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ਅਸੀਂ ਅਜਿਹੇ ਹਾਲਤਾ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਜਿਸ ਵਿਚ ਸਾਨੂੰ ਅਪਣਾ ਦੇਸ਼ ਨਾ ਛੱਡਣਾ ਪਵੇ।’’ 

Afghan MP Anarkali KaurAfghan MP Anarkali Kaur

ਉਨ੍ਹਾਂ ਕਿਹਾ, ‘‘ਮੇਰੇ ਸਾਰੇ ਦੋਸਤ ਅਤੇ ਸਹਿਯੋਗੀ ਮੈਨੂੰ ਫ਼ੋਨ ਕਰ ਰਹੇ ਹਨ, ਸਦੇਸ਼ ਭੇਜ ਰਹੇ ਹਨ। ਪਰ ਮੈਂ ਕਿਵੇਂ ਜਵਾਬ ਦੇਵਾਂ ? ਹਰ ਕਾਲ, ਹਰ ਸੰਦੇਸ਼ ਮੇਰਾ ਦਿਲ ਤੋੜ ਦਿੰਦਾ ਹੈ, ਮੈਨੂੰ ਰੁਆ ਦਿੰਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਦਿੱਲੀ ਵਿਚ ਸੁਰੱਖਿਅਤ ਅਤੇ ਆਰਾਮ ਨਾਲ ਹਾਂ, ਪਰ ਉਨ੍ਹਾਂ ਨੂੰ ਕਿਵੇਂ ਦੱਸਾਂ ਕਿ ਮੈਂ ਉਨ੍ਹਾਂ ਨੂੰ ਯਾਦ ਕਰਦੀ ਹਾਂ।’’

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement