
ਇਹ ਕੇਂਦਰ ਮਰੀਜ਼ਾਂ ਦੇ ਆਉਣ ਦੇ ਖੇਤਰ ਅਤੇ ਮੈਡੀਕਲ ਵਾਰਡ ਦੇ ਵਿਚਕਾਰ 'ਬਫਰ ਜ਼ੋਨ' ਵਜੋਂ ਕੰਮ ਕਰੇਗਾ।
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satyendar Jain) ਨੇ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਸ਼ਹਿਰ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਇਕ ਕੋਵਿਡ -19 ਰੈਪਿਡ ਰਿਸਪਾਂਸ ਸੈਂਟਰ (Covid-19 Rapid Response Centre) ਦਾ ਉਦਘਾਟਨ ਕੀਤਾ ਹੈ। ਕੇਂਦਰ ਵਿਚ ਇਕ ICU ਯੂਨਿਟ ਵੀ ਸ਼ਾਮਲ ਹੈ। ਇਹ ਕੇਂਦਰ ਮਰੀਜ਼ਾਂ ਦੇ ਆਉਣ ਦੇ ਖੇਤਰ ਅਤੇ ਮੈਡੀਕਲ ਵਾਰਡ ਦੇ ਵਿਚਕਾਰ 'ਬਫਰ ਜ਼ੋਨ' ਵਜੋਂ ਕੰਮ ਕਰੇਗਾ।
PHOTO
650 ਬਿਸਤਰਿਆਂ ਵਾਲੇ ਇਸ ਹਸਪਤਾਲ ਨੇ ਮਹਾਂਮਾਰੀ ਦੀਆਂ ਪਹਿਲੀਆਂ ਦੋ ਲਹਿਰਾਂ ਦੇ ਦੌਰਾਨ ਕੋਵਿਡ -19 ਸੰਬੰਧੀ ਦੇਖਭਾਲ ਲਈ ਜ਼ਰੂਰੀ ਭੂਮਿਕਾ ਨਿਭਾਈ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ, 'ਸਾਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਪ੍ਰਕੋਪ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ।' ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਰੀਜ਼ਾਂ ਦੇ ਬਿਹਤਰ ਪ੍ਰਬੰਧਨ ਅਤੇ 'ਬੈੱਡ ਟਰਨਓਵਰ' (ਬੈੱਡਾਂ ਦੀ ਉਪਲਬਧਤਾ ਦੀ ਸਥਿਤੀ) ਨੂੰ ਰੀਅਲ ਟਾਈਮ ਵਿਚ ਆਉਣ ਵਾਲੇ ਮਰੀਜ਼ਾਂ ਦੀ ਸੰਖਿਆ ਨਾਲ ਮੇਲ ਖਾਂਦਾ ਕਰਨ ਲਈ, ਰੈਪਿਡ ਰਿਸਪਾਂਸ ਕੇਂਦਰ' ਸਮੇਂ ਦੀ ਲੋੜ ਹੈ।
ਕੇਂਦਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ- ਸੱਤ ਬੈੱਡਾਂ ਵਾਲਾ 'ਟ੍ਰਾਈਏਜ ਏਰੀਆ' (Triage Area) (ਮਰੀਜ਼ਾਂ ਦੀ ਉਨ੍ਹਾਂ ਦੀ ਸਿਹਤ ਸਥਿਤੀ ਦੇ ਅਧਾਰ ਤੇ ਵਰਗੀਕਰਨ) ਅਤੇ 23 ਬੈੱਡਾਂ ਵਾਲਾ ਆਈਸੀਯੂ ਖੇਤਰ। ਅਧਿਕਾਰੀ ਨੇ ਦੱਸਿਆ ਕਿ ਸਾਰੇ ਬਿਸਤਰੇ 'ਮਲਟੀਪਾਰਾ ਮਾਨੀਟਰਸ' (Multipara monitors) ਦੇ ਨਾਲ-ਨਾਲ ਗੰਭੀਰ ਦੇਖਭਾਲ ਉਪਕਰਣ ਜਿਵੇਂ ਕਿ ਵੈਂਟੀਲੇਟਰ, ਬੀਆਈਪੀਏਪੀ ਮਸ਼ੀਨਾਂ, ਐਚਐਫਐਨਸੀ ਅਤੇ ਕ੍ਰੈਸ਼ ਕਾਰਟਾਂ ਨਾਲ ਲੈਸ ਹਨ।
PHOTO
ਦਿੱਲੀ ਦੇ ਸਿਹਤ ਮੰਤਰੀ (Delhi Health Minister) ਸਤੇਂਦਰ ਜੈਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ -19 ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿਚ ਮੈਡੀਕਲ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ 37,000 ਬੈੱਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦਾ ਪ੍ਰਭਾਵ ਘੱਟ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਵਿਚ ਵਾਇਰਸ ਨੇ ਕਿਸੇ ਦੀ ਜਾਨ ਨਹੀਂ ਲਈ ਹੈ, ਫਿਰ ਵੀ ਦਿੱਲੀ ਸਰਕਾਰ ਚੌਕਸ ਰਹਿਣ ਦੀ ਹਿੰਮਤ ਨਹੀਂ ਛੱਡ ਰਹੀ ਹੈ।