ਪਰਮਜੀਤ ਸਰਨਾ ਨੇ ਸਹਿਯੋਗੀਆਂ ਨਾਲ ਮਿਲ ਕੇ ਕੀਤਾ 20 ਸੀਟਾਂ ਦਾ ਦਾਅਵਾ ਪੇਸ਼
Published : Aug 26, 2021, 5:14 pm IST
Updated : Aug 26, 2021, 5:24 pm IST
SHARE ARTICLE
Paramjit Singh Sarna
Paramjit Singh Sarna

ਵਿਰੋਧੀਆਂ ਦੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਚ ਕੀਤਾ ਸੁਆਗਤ

 

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2021 ਖ਼ਤਮ ਹੋਣ ਤੋਂ ਬਾਅਦ ਨਵੇਂ ਰਾਜਨੀਤਕ ਸਮੀਕਰਣਾਂ ਦੇ ਬਣਨ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 27 ਸੀਟਾਂ ਮਿਲੀਆਂ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਨਿਰਦਲੀਆਂ ਅਤੇ ਸਹਿਯੋਗੀ ਦਲ ਪੰਥਕ ਅਕਾਲੀ ਲਹਿਰ ਦੇ ਨਾਲ 16 ਸੀਟਾਂ ਹਾਸਿਲ ਕੀਤੀਆਂ ਹਨ। ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਤਿੰਨ ਸੀਟਾਂ ਉੱਤੇ ਸਿਮਟ ਕੇ ਰਹਿ ਚੁੱਕੀ ਹੈ।

Paramjit Singh Sarna Paramjit Singh Sarna

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਉੱਭਰੇ ਹਨ। ਜੋ ਕਿ ਵਿਰੋਧੀਆਂ ਨੂੰ ਨਾਲ ਲਿਆਉਣ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ। ਸਰਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਜਾਗੋ ਦਾ ਵੀ ਸਮਰਥਨ ਹੈ। ਇਸ ਗਣਿਤ ਦੇ ਅਨੁਸਾਰ ਆਂਕੜਾ 19-20 ਪਹੁੰਚਦਾ ਹੈ। ਕੁਝ ਮੈਂਬਰਾਂ ਨੂੰ ਆਪਸ਼ਨ ਜ਼ਰੀਏ ਚੁਣਿਆ ਜਾਂਦਾ ਹੈ ਜਿਸ ਵਿਚ ਸਰਨਾ ਨੇ ਦੋ ਤਿੰਨ ਸੀਟਾਂ ਲੈਣ ਦਾ ਦਾਅਵਾ ਕੀਤਾ ਹੈ।

ਇਸ ਤੋਂ ਬਾਅਦ ਗਿਣਤੀ 22-23 ਪਹੁੰਚ ਜਾਵੇਗੀ। ਇਹ ਚੋਣਾਂ ਕਈ ਮਾਮਲਿਆਂ ਵਿਚ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਡੀਐੱਸਜੀਐੱਮਸੀ ਪ੍ਰਮੁੱਖ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਤੋਂ ਵੱਡੀ ਹਾਰ ਮਿਲੀ ਹੈ ਅਤੇ ਉਨ੍ਹਾਂ ਦੇ ਦੁਬਾਰਾ ਪ੍ਰਧਾਨ ਬਣਨ ਉੱਤੇ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ।  

ਪ੍ਰੈੱਸ ਨਾਲ ਗੱਲ ਕਰਦਿਆਂ ਹੋਇਆਂ ਸਰਨਾ ਨੇ ਦੱਸਿਆ ਕਿ "ਬਾਦਲੀ ਚੋਰਾਂ ਦੇ ਖ਼ਿਲਾਫ਼ 60 ਫੀਸਦੀ ਜ਼ਿਆਦਾ ਵੋਟ ਪਏ ਹਨ, ਇਹ ਵੱਡੀ ਗੱਲ ਹੈ। ਸੰਗਤ ਨੇ ਉਨ੍ਹਾਂ ਨੂੰ ਨਕਾਰਿਆ ਹੈ। ਅਸੀਂ ਸਿਰਸਾ ਨੂੰ ਪੰਜਾਬੀ ਬਾਗ ਵਿਚ ਪਟਕਣੀ ਵੀ ਦਿੱਤੀ ਹੈ। ਹੁਣ ਕਮੇਟੀ ਦੇ ਅੰਦਰ ਵੀ ਜਿੱਤਣ ਨਹੀਂ ਦਵਾਂਗੇ। ਡੀਐਸਜੀਐਮਸੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਸਾਡਾ ਮੁੱਖ ਟੀਚਾ ਹੈ। ਸਾਰੇ ਪੰਥ ਦਰਦੀ ਸਾਥੀਆਂ ਅਤੇ ਮੈਂਬਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਾਗੋ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ ਨੇ ਸਾਡੇ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ।"

Photo

ਸਰਨਾ ਨੇ ਇਹ ਵੀ ਦੱਸਿਆ ਕਿ ਕੁਝ ਸੀਟਾਂ ਉੱਤੇ ਉਨ੍ਹਾਂ ਦੇ ਮੈਂਬਰ 1% ਦੇ ਮਾਰਜਨ ਤੋਂ ਘੱਟ ਮਾਰਜਨ ਨਾਲ ਹਾਰੇ ਹਨ। ਜਿਨ੍ਹਾਂ ਉੱਤੇ ਕਾਨੂੰਨ ਨੂੰ ਦੁਬਾਰਾ ਵੋਟ ਗਿਣਨ ਦਾ ਕਾਨੂੰਨੀ ਹੱਕ ਹੈ। ਜਿਸ ਦਾ ਉਹ ਸਹਾਰਾ ਵੀ ਲੈਣਗੇ।ਸਰਨਾ ਨੇ ਆਪਣੀ ਜਿੱਤ ਦੇ ਲਈ ਅਕਾਲ ਪੁਰਖ, ਸੰਗਤ ਸਾਹਿਬਾਨ, ਅਤੇ ਆਪਣੀ ਪਾਰਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ  ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਚੁਣਿਆ ਹੋਇਆ ਮੈਂਬਰ ਕਿਸੇ ਹੋਰ ਪਾਰਟੀ ਦਾ ਸਮਰਥਨ ਕਰਦਾ ਹੈ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਉਨ੍ਹਾਂ ਦਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲ ਸੀ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਦੇ ਧੜੇ ਨੇ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਹੈ। ਸਰਨਾ ਨੇ ਤਰਵਿੰਦਰ ਮਰਵਾਹ ਦੇ ਸਮਰਥਨ ਦਾ ਵੀ ਦਾਅਵਾ ਕੀਤਾ। ਸਰਨਾ ਨੇ ਕਿਹਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਲਈ ਕਿਸੇ ਵੀ ਹਾਰਨ ਵਾਲੇ ਉਮੀਦਵਾਰ ਦੀ ਨਾਮਜ਼ਦਗੀ ਨੂੰ ਸਵੀਕਾਰ ਨਹੀਂ ਕਰਦੇ।

Paramjit Singh Sarna Paramjit Singh Sarna

ਪ੍ਰੈੱਸ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਮੈਂਬਰਾਂ ਜਿਸ ਵਿਚ ਹਰਵਿੰਦਰ ਸਿੰਘ ਸਰਨਾ, ਸੁਖਬੀਰ ਕਾਲੜਾ, ਤਰਵਿੰਦਰ ਸਿੰਘ ਮਰਵਾਹ, ਜਤਿੰਦਰ ਸਿੰਘ ਸਾਹਨੀ, ਜਥੇਦਾਰ ਬਲਦੇਵ ਸਿੰਘ, ਕੁਲਤਾਰਨ ਸਿੰਘ, ਪਰਮਜੀਤ ਖੁਰਾਨਾ, ਤੇਜਿੰਦਰ ਸਿੰਘ ਗੋਪਾ,ਅਨੂਪ ਸਿੰਘ ਘੁੰਮਣ, ਹਰਜਿੰਦਰ ਕੌਰ ਜੱਗਾ, ਗੁਰਪ੍ਰੀਤ ਸਿੰਘ ਖੰਨਾ, ਕਰਤਾਰ ਸਿੰਘ ਚਾਵਲਾ (ਵਿੱਕੀ), ਜਤਿੰਦਰ ਸਿੰਘ ਸੋਨੂੰ, ਹਰਵਿੰਦਰ ਸਿੰਘ ਪੱਪੂ ਜੀ, ਅਮਰੀਕ ਸਿੰਘ ਵਿਕਾਸਪੁਰੀ, ਇੰਦਰਪ੍ਰੀਤ ਸਿੰਘ ਕੋਛੜ ਅਤੇ ਹੋਰ ਵੀ ਮੌਜੂਦ ਸਨ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement