
ਸਾਰੇ ਮ੍ਰਿਤਕ ਧੌਲਪੁਰ (ਰਾਜਸਥਾਨ) ਜ਼ਿਲ੍ਹੇ ਦੇ ਵਸਨੀਕ ਸਨ
ਸ਼ਿਵਪੁਰੀ: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਵੱਡਾ ਹਾਦਸਾ ਵਾਪਰ ਗਿਆ। ਇਥੇ ਮੱਝਾਂ ਨਾਲ ਭਰੀ ਪਿਕਅੱਪ ਬੇਕਾਬੂ ਹੋ ਕੇ ਡੂੰਘੇ ਟੋਏ ਵਿਚ ਜਾ ਡਿੱਗੀ। ਪਿਕਅੱਪ ਦਾ ਪਿਛਲਾ ਹਿੱਸਾ ਪਲਟ ਗਿਆ ਅਤੇ ਕੈਬਿਨ 'ਤੇ ਚੜ੍ਹ ਗਿਆ, ਜਿਸ ਕਾਰਨ ਕੈਬਿਨ 'ਚ ਬੈਠੇ ਚਾਰੇ ਨੌਜਵਾਨ ਦੱਬ ਗਏ। ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਮਾਮੇ ਅਤੇ ਭਾਣਜੇ ਸ਼ਾਮਲ ਹਨ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ 4 ਵਜੇ ਵਾਪਰਿਆ। ਸਾਰੇ ਮ੍ਰਿਤਕ ਧੌਲਪੁਰ (ਰਾਜਸਥਾਨ) ਜ਼ਿਲ੍ਹੇ ਦੇ ਵਸਨੀਕ ਸਨ।
ਇਹ ਵੀ ਪੜ੍ਹੋ: ਮੋਗਾ ’ਚ ਬੱਸ ਦੀ ਉਡੀਕ ਕਰ ਰਹੀਆਂ ਦੋ ਔਰਤਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਮੌਤ
ਜਾਣਕਾਰੀ ਅਨੁਸਾਰ ਧੌਲਪੁਰ ਪੁਰਾਣਾ ਸ਼ਹਿਰ ਅਤੇ ਪੁਰਾਣੀ ਛਾਉਣੀ ਦੇ ਚਾਰੇ ਨੌਜਵਾਨ ਮੱਝਾਂ ਦਾ ਵਪਾਰ ਕਰਦੇ ਸਨ। ਇਹ ਚਾਰੇ ਨੌਜਵਾਨ ਸ਼ੁੱਕਰਵਾਰ ਦੁਪਹਿਰ 3 ਵਜੇ ਧੌਲਪੁਰ ਜ਼ਿਲ੍ਹੇ ਤੋਂ ਸ਼ਿਵਪੁਰੀ (ਐਮਪੀ) ਲਈ ਰਵਾਨਾ ਹੋਏ ਸਨ। 4 ਮੱਝਾਂ ਲੈ ਕੇ ਵਾਪਸ ਆਉਂਦੇ ਸਮੇਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਕੇਰੂਆ ਪਿੰਡ (ਨਰਵਰ-ਭਿਤਰਵਾਰ ਰੋਡ) 'ਚ ਸ਼ਨੀਵਾਰ ਤੜਕੇ 4 ਵਜੇ ਸੜਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਵਿੱਚ ਸਨੂ ਕੁਰੈਸ਼ੀ (38) ਪੁੱਤਰ ਸਲੀਮ, ਸਮੀਰ ਕੁਰੈਸ਼ੀ (22) ਪੁੱਤਰ ਅਕੀਲ, ਫਰਮਾਨ ਕੁਰੈਸ਼ੀ (25) ਪੁੱਤਰ ਸ਼ਰੀਫ, ਨਾਸਿਰ (20) ਪੁੱਤਰ ਨਿਜ਼ਾਮ ਸ਼ਾਮਲ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀਕੇ ਜੰਜੂਆ ਨੂੰ 14 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਅਦਾਲਤ ਤੋਂ ਮਿਲੀ ਰਾਹਤ
ਹਾਦਸੇ ਤੋਂ ਬਾਅਦ ਮਗਰੌਨੀ ਚੌਂਕੀ, ਸ਼ਿਵਪੁਰੀ (ਐੱਮ.ਪੀ.) ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਨਰੜ ਚੌਕੀ (ਸ਼ਿਵਪੁਰੀ) ਦੇ ਇੰਚਾਰਜ ਸੁਮਿਤ ਸ਼ਰਮਾ ਨੇ ਦੱਸਿਆ ਕਿ ਪਿਕਅੱਪ ਗੱਡੀ ਦੇ ਲੋਡਿੰਗ ਪਾਰਟ ਨੂੰ ਸੋਧ ਕੇ ਵੱਡਾ ਕੀਤਾ ਗਿਆ ਸੀ।