ਦੀਪਿਕਾ 'ਤੇ ਉਸ ਦੀ ਮੈਨੇਜਰ ਨੇ ਕਬੂਲੇ ਨਸ਼ਿਆਂ ਸਬੰਧੀ ਗੱਲਬਾਤ ਦੇ ਦੋਸ਼
Published : Sep 26, 2020, 10:22 pm IST
Updated : Sep 26, 2020, 10:22 pm IST
SHARE ARTICLE
image
image

ਸਾਰਾ ਅਲੀ ਖ਼ਾਨ ਅਤੇ ਸ਼ਰਧਾ ਕਪੂਰ ਨੇ ਨਸ਼ੇ ਲੈਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 26 ਸਤੰਬਰ : ਬਾਲੀਵੁੱਡ ਦਾ ਡਰੱਗਜ਼ ਕਨੈਕਸ਼ਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਤੋਂ ਬਾਅਦ ਜੱਗ ਜਾਹਰ ਹੋਇਆ ਸੀ। ਇਸੇ ਸਬੰਧ 'ਚ ਦੀਪਿਕਾ ਪਾਦੁਕੋਣ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਕੋਲਾਬਾ ਸਥਿਤ ਗੈਸਟ ਹਾਊਸ ਵਿਖੇ ਸਾਢੇ ਪੰਜ ਘੰਟੇ, ਸ਼ਰਧਾ ਕਪੂਰ ਨਾਲ 6 ਘੰਟੇ ਅਤੇ ਸਾਰਾ ਅਲੀ ਵਾਨ ਨਾਲ ਪੰਜ ਘੰਟਿਆਂ ਤਕ ਪੁਛਗਿਛ ਕੀਤੀ ਗਈ।    

imageimage

   
ਸੂਤਰਾਂ ਅਨੁਸਾਰ ਦੀਪਿਕਾ ਅਤੇ ਉਸ ਦੇ ਮੈਨੇਜਰ ਕਰਿਸ਼ਮਾ ਪ੍ਰਕਾਸ਼ ਨੇ ਨਸ਼ਿਆਂ ਸਬੰਧੀ ਹੋਈ ਗੱਲਬਾਤ ਨੂੰ ਕਬੂਲਿਆ ਹੈ। ਜਦਕਿ ਸਾਰਾ ਅਤੇ ਸ਼ਰਧਾ ਨੇ ਨਸ਼ੇ ਲੈਣ ਤੋਂ ਇਨਕਾਰ ਕਰ ਦਿਤਾ ਹੈ। ਦੀਪਿਕਾ ਦੇ ਆਉਣ ਤੋਂ ਬਾਅਦ ਐਨਸੀਬੀ ਨੇ ਉਸ ਦੇ ਲੱਗੇ ਸਾਰੇ ਦੋਸ਼ਾਂ ਤੋਂ ਜਾਣੂ ਕਰਵਾਇਆ। ਦੀਪਿਕਾ ਤੋਂ ਉਸ ਦੇ 2 ਮੋਬਾਈਲ ਫ਼ੋਨ ਡਾਟਾ ਬੈਕਅਪ ਲੈਣ ਲਈ ਲਏ ਗਏ ਸਨ।  ਦੀਪਿਕਾ ਨੂੰ ਕੇਸ ਦੇ ਕਿਸੇ ਸ਼ੱਕੀ ਜਾਂ ਮੁਲਜ਼ਮ ਨਾਲ ਗੱਲ ਨਾ ਕਰਨ ਲਈ ਕਿਹਾ ਗਿਆ ਸੀ। ਉਸ ਤੋਂ ਬਾਅਦ ਇਕ ਅੰਡਰਟੇਕਿੰਗ ਉਤੇ ਹਸਤਾਖਰ ਕੀਤੇ ਗਏ। ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਉਨ੍ਹਾਂ ਤੋਂ 3 ਪੜਾਵਾਂ ਵਿਚ ਪੁਛਗਿਛ ਕੀਤੀ ਜਾਵੇਗੀ।


ਦੀਪਿਕਾ ਪਾਦੁਕੋਣ ਅੱਜ ਐਨਸੀਬੀ ਗੈਸਟ ਹਾਊਸ ਵਿਖੇ ਤੈਅ ਕੀਤੇ ਸਮੇਂ  ਤੋਂ 10 ਮਿੰਟ ਪਹਿਲਾਂ ਸਵੇਰੇ 9.50 ਵਜੇ ਪਹੁੰਚੀ, ਉਸ ਕੋਲੋਂ ਪਹਿਲਾਂ ਇਕੱਲੇ ਹੀ ਪੁਛਗਿਛ ਕੀਤੀ। ਉਸ ਤੋਂ ਬਾਅਦ ਉਸਦੇ ਮੈਨੇਜਰ ਕਰਿਸ਼ਮਾ ਦੇ ਸਾਹਮਣੇ ਬੈਠ ਕੇ ਪ੍ਰਸ਼ਨ ਪੁਛੇ ਗਏ ਸਨ। ਪੁਛਗਿਛ ਦੁਪਹਿਰ ਕਰੀਬ 3.30 ਵਜੇ ਖ਼ਤਮ ਹੋਈ ਅਤੇ 3.50 ਵਜੇ, ਦੀਪਿਕਾ ਐਨਸੀਬੀ ਗੈਸਟ ਹਾਊਸ ਤੋਂ ਚਲੀ ਗਈ। ਐਨਸੀਬੀ ਦੇ ਦੱਖਣੀ-ਪੱਛਮੀ ਖੇਤਰ ਦੇ ਡਿਪਟੀ ਡੀਜੀ ਮੁਥਾ ਅਸ਼ੋਕ ਜੈਨ ਨੇ ਕਿਹਾ ਕਿ ਅੱਜ ਕਰਿਸ਼ਮਾ ਪ੍ਰਕਾਸ਼, ਸਾਰਾ ਅਲੀ ਖ਼ਾਨ, ਦੀਪਿਕਾ ਪਾਦੂਕੋਣ ਅਤੇ ਸ਼ਰਧਾ ਕਪੂਰ ਦੇ ਬਿਆਨ ਦਰਜ ਕੀਤੇ ਗਏ। ਕਸ਼ਟੀਜ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਕੋਈ ਸੰਮਨ ਜਾਰੀ ਨਹੀਂ ਕੀਤਾ ਗਿਆ। ਅਸੀਂ ਹੁਣ ਤਕ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
(ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement