
ਪੁਲਿਸ ਸੂਤਰਾਂ ਨੇ ਦੱਸਿਆ ਕਿ ਮੇਰਠ ਤੋਂ ਹਰਿਦੁਆਰ ਜਾ ਰਹੀ ਕਾਰ ਮਨਸੂਰਪੁਰ ਥਾਣਾ ਖੇਤਰ 'ਚ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਡਿਵਾਈਡਰ ਨਾਲ ਜਾ ਟਕਰਾਈ।
ਮੁਜ਼ੱਫ਼ਰਨਗਰ- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫ਼ਰਨਗਰ ਦੇ ਮਨਸੂਰਪੁਰ ਇਲਾਕੇ 'ਚ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਇੱਕ ਕਾਰ ਦੇ ਡਿਵਾਈਡਰ ਨਾਲ ਟਕਰਾ ਜਾਣ ਕਰਕੇ ਇੱਕ ਪੁਲਿਸ ਕਾਂਸਟੇਬਲ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਮੇਰਠ ਤੋਂ ਹਰਿਦੁਆਰ ਜਾ ਰਹੀ ਕਾਰ ਮਨਸੂਰਪੁਰ ਥਾਣਾ ਖੇਤਰ 'ਚ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਮੇਰਠ ਵਿੱਚ ਤਾਇਨਾਤ ਕਾਂਸਟੇਬਲ ਕੁਲਦੀਪ ਮਿਸ਼ਰਾ (30) ਅਤੇ ਤਿੰਨ ਹੋਰ, ਮਨੀਸ਼ (26), ਅਮਨ ਗੌਤਮ (25) ਅਤੇ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।