ਸ਼ਰਮਾਨਾਕ ਕਾਰਾ: ਭੂਤ ਦੱਸ ਇੱਕੋ ਪਰਿਵਾਰ ਦੇ 4 ਲੋਕਾਂ ਨੂੰ ਖੁਆਇਆ ਮਨੁੱਖੀ ਮਲ
Published : Sep 26, 2022, 11:52 am IST
Updated : Sep 26, 2022, 11:52 am IST
SHARE ARTICLE
PHOTO
PHOTO

ਗਰਮ ਲੋਹੇ ਨਾਲ ਸਰੀਰ 'ਤੇ ਪਾਏ ਨਿਸ਼ਾਨ

 

ਰਾਂਚੀ: ਝਾਰਖੰਡ ਦੇ ਦੁਮਕਾ ਦੇ ਅਸਵਾਰੀ ਪਿੰਡ 'ਚ 'ਜਾਦੂ-ਟੂਣੇ' ਦੇ ਇਲਜ਼ਾਮ ਲਗਾ ਕੇ ਲੋਹੇ ਦੀਆਂ ਗਰਮ ਰਾਡਾਂ ਨਾਲ ਤਸ਼ੱਦਦ ਕਰਨ ਤੋਂ ਬਾਅਦ ਤਿੰਨ ਔਰਤਾਂ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਲ-ਮੂਤਰ ਅਤੇ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ।

ਪੁਲਿਸ ਮੁਤਾਬਕ ਦੁਮਕਾ ਜ਼ਿਲੇ ਦੇ ਸਰਿਆਹਾਟ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਆਸਵਰੀ 'ਚ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਅਤੇ ਇਕ ਵਿਅਕਤੀ 'ਤੇ ਭਿਆਨਕ ਤਸ਼ੱਦਦ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਬਰਦਸਤੀ ਮਲ-ਮੂਤਰ ਅਤੇ ਪਿਸ਼ਾਬ ਪਿਲਾਇਆ ਗਿਆ ਅਤੇ ਸਰੀਰ 'ਤੇ ਲੋਹੇ ਦੀਆਂ ਗਰਮ ਰਾਡਾਂ ਨਾਲ ਸਰੀਰ 'ਤੇ ਨਿਸ਼ਾਨ ਪਾਏ ਗਏ ਹਨ। 

ਘਟਨਾ ਦੀ ਪੁਸ਼ਟੀ ਕਰਦਿਆਂ ਸਰਾਏਹਾਟ ਸਟੇਸ਼ਨ ਇੰਚਾਰਜ ਵਿਨੈ ਕੁਮਾਰ ਨੇ ਦੱਸਿਆ ਕਿ ਅਣਮਨੁੱਖੀ ਤਸ਼ੱਦਦ ਦਾ ਇਹ ਦੌਰ ਸ਼ਨੀਵਾਰ ਰਾਤ ਅੱਠ ਵਜੇ ਤੋਂ ਐਤਵਾਰ ਤੱਕ ਚੱਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਆਸਵਾਰੀ ਪਿੰਡ ਦੇ ਲੋਕਾਂ ਨੇ 'ਜਾਦੂ-ਟੂਣਾ' ਕਰਨ ਦੇ ਸ਼ੱਕ 'ਚ ਤਿੰਨ ਪੇਂਡੂ ਔਰਤਾਂ ਰਾਸੀ ਮੁਰਮੂ (55), ਸੋਨਮੁਨੀ ਟੁੱਡੂ (60) ਅਤੇ ਕੋਲੋ ਟੁੱਡੂ (45) ਅਤੇ 40 ਸਾਲਾ ਇਕ ਸ੍ਰੀਲਾਲ ਮੁਰਮੂ ਨਾਮ ਦੇ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਜ਼ਬਰਦਸਤੀ ਉਨ੍ਹਾਂ ਨੂੰ ਮਲ-ਮੂਤਰ ਅਤੇ ਪਿਸ਼ਾਬ ਪਿਲਾਇਆ ਗਿਆ।

ਉਹਨਾਂ ਦੱਸਿਆ ਕਿ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਇੰਨਾ ਸਦਮੇ 'ਚ ਸੀ ਕਿ ਕਿਸੇ ਨੇ ਵੀ ਪੁਲਿਸ ਤੋਂ ਮਦਦ ਲੈਣ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਨੇ ਪਿੰਡ 'ਚ ਜਾ ਕੇ ਚਾਰਾਂ ਪੀੜਤਾਂ ਨੂੰ ਛੁਡਵਾਇਆ ਅਤੇ ਇਲਾਜ ਲਈ ਸਰਾਏਹਾਟ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਦਿੱਤਾ। ਸੋਨਾਮੁਨੀ ਟੁੱਡੂ ਅਤੇ ਸ਼੍ਰੀਲਾਲ ਮੁਰਮੂ ਦੀ ਹਾਲਤ ਨਾਜ਼ੁਕ, ਇਸ ਦੇ ਲਈ ਉਨ੍ਹਾਂ ਨੂੰ ਦੇਵਘਰ ਦੇ ਹਸਪਤਾਲ ਭੇਜਿਆ ਗਿਆ।

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement