ਜ਼ਖ਼ਮੀਆਂ ’ਚ ਸੰਜੀਵ, ਉਸ ਦੀ ਪਤਨੀ ਸਵਾਤੀ, ਦੋ ਬੱਚੇ ਵੰਸ਼ਿਕਾ (10) ਅਤੇ ਲਾਵਣਿਆ (14), ਨਾਨੀ ਮਮਤਾ (65), ਆਸ਼ਾ (64) ਅਤੇ ਪੂਨਮ (64) ਸ਼ਾਮਲ ਸਨ।
ਰਿਸ਼ੀਕੇਸ਼ - ਪੌੜੀ ਜ਼ਿਲ੍ਹੇ ਦੇ ਨੀਲਕੰਠ ਰੋਡ ’ਤੇ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਲਕਸ਼ਮਣ ਝੂਲਾ ਥਾਣਾ ਖੇਤਰ ’ਚ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਬੋਲੈਰੋ ਕਾਰ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਸੱਤ ਲੋਕ ਗੰਭੀਰ ਜ਼ਖ਼ਮੀ ਹੋ ਗਏ। ਬੋਲੈਰੋ ਸਵਾਰ ਸਾਰੇ ਲੋਕ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਹਾਲਾਂਕਿ ਬੋਲੈਰੋ ਗੰਗਾ ’ਚ ਪੱਥਰ ’ਚ ਲੱਗਣ ਕਾਰਨ ਫੱਸ ਗਈ ਜਿਸ ਕਾਰਨ ਸਾਰੇ ਲੋਕ ਗੰਗਾ ’ਚ ਡਿੱਗਣ ਤੋਂ ਬਚ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਵਾਲੀ ਥਾਂ ’ਤੇ ਮੌਜੂਦ ਸਥਾਨਕ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਬਚਾਇਆ ਗਿਆ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ।
ਇਸ ਘਟਨਾ ’ਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬੋਲੈਰੋ ’ਚ ਸਵਾਰ ਸਾਰੇ ਲੋਕ ਅਵਤਾਰ ਨਗਰ, ਜਲੰਧਰ, ਪੰਜਾਬ ਦੇ ਵਸਨੀਕ ਹਨ। ਹਾਦਸੇ ਦੇ ਸਮੇਂ ਸੰਜੀਵ (42) ਬੋਲੈਰੋ ਚਲਾ ਰਿਹਾ ਸੀ। ਜ਼ਖ਼ਮੀਆਂ ’ਚ ਸੰਜੀਵ, ਉਸ ਦੀ ਪਤਨੀ ਸਵਾਤੀ, ਦੋ ਬੱਚੇ ਵੰਸ਼ਿਕਾ (10) ਅਤੇ ਲਾਵਣਿਆ (14), ਨਾਨੀ ਮਮਤਾ (65), ਆਸ਼ਾ (64) ਅਤੇ ਪੂਨਮ (64) ਸ਼ਾਮਲ ਸਨ।