
ਅਦਾਲਤ ਨੇ ਆਰੋਪੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Bathinda News : ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿੱਚ ਪੁਲਿਸ ਨੇ 9 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਰੋਪੀ ਨੂੰ ਕਾਬੂ ਕੀਤਾ ਹੈ। ਡੀਐਸਪੀ ਫੂਲ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼-2 ਬਠਿੰਡਾ ਦੀ ਟੀਮ ਦਿਆਲਪੁਰਾ ਦੇ ਇਲਾਕੇ ਵਿੱਚ ਗਸ਼ਤ ਕਰਨ ਲਈ ਨਿਕਲੀ ਸੀ। ਜਦੋਂ ਉਹ ਪਿੰਡ ਕੋਠਾ ਗੁਰੂ ਥਾਣਾ ਦਿਆਲਪੁਰਾ ਨੇੜੇ ਪੁਲ ਕੋਲ ਪੁੱਜੀ ਤਾਂ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਖੜ੍ਹੀ ਹੋਈ ਦਿਖਾਈ ਦਿੱਤੀ।
ਪੁਲਿਸ ਨੂੰ ਕਾਰ ਦੀ ਡਿਗੀ ਨਾਲ ਇੱਕ ਨੌਜਵਾਨ ਛੇੜਛਾੜ ਕਰਦਾ ਦਿਖਾਈ ਦਿੱਤਾ। ਜਿਸ ਨੇ ਆਪਣਾ ਨਾਂ ਲਖਵੀਰ ਸਿੰਘ ਵਾਸੀ ਸਰਾਵਾਂ ਦੱਸਿਆ ਅਤੇ ਅਗਵਾੜ ਵਾਰਡ ਨੰਬਰ 5 ਨੂੰ ਗੁਰੂ ਦੱਸਿਆ। ਸੂਚਨਾ ਮਿਲਣ ’ਤੇ ਪ੍ਰਦੀਪ ਸਿੰਘ ਪੀ.ਪੀ.ਐਸ ਉਪ ਪੁਲੀਸ ਕਪਤਾਨ ਰਾਮਪੁਰਾ ਫੂਲ ਮੌਕੇ ’ਤੇ ਪੁੱਜੇ।
ਜਿਸ ਦੀ ਮੌਜੂਦਗੀ ਵਿੱਚ ਲਖਵੀਰ ਸਿੰਘ ਦੀ ਕਾਰ ਦੀ ਡਿਗੀ ਵਿੱਚ ਪਈਆਂ 5000 ਨਸ਼ੀਲੀਆਂ ਗੋਲੀਆਂ (ਟਰਾਮਾਡੋਲ) ਅਤੇ 4000 ਨਸ਼ੀਲੇ ਕੈਪਸੂਲ (ਪ੍ਰੀਗਾਬਾਲਿਨ) ਬਰਾਮਦ ਕੀਤੇ। ਉਸਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਲਖਵੀਰ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਲਖਬੀਰ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।