
ਕਈ ਭਾਜਪਾ ਵਰਕਰ ਗ੍ਰਿਫ਼ਤਾਰ
ਜੰਮੂ ਕਸ਼ਮੀਰ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਤਿਰੰਗੇ ਵਾਲੇ ਬਿਆਨ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਮਹਿਬੂਬਾ ਦੇ ਇਸ ਬਿਆਨ 'ਤੇ ਭਾਜਪਾ ਵਰਕਰਾਂ ਨੇ ਹਮਲਾ ਕੀਤਾ ਹੈ। ਮਹਿਬੂਬਾ ਦੇ ਬਿਆਨ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਸ਼੍ਰੀਨਗਰ ਦੇ ਲਾਲ ਚੌਕ 'ਤੇ ਤਿਰੰਗਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਪਰ ਭਾਜਪਾ ਵਰਕਰਾਂ ਨੇ ਫਿਰ ਪੀਡੀਪੀ ਦੇ ਦਫ਼ਤਰ 'ਤੇ ਤਿਰੰਗਾ ਝੰਡਾ ਲਹਿਰਾ ਦਿੱਤਾ।
BJP is taking out 'Tiranga Yatra' in Jammu and Kashmir today against Mehbooba Mufti's statement
ਇਸ ਦੌਰਾਨ ਸਥਾਨਕ ਪੁਲਿਸ ਨੇ ਕਈ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਦੱਸ ਦਈਏ ਕਿ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਵਲੋਂ ਤਿਰੰਗੇ ਦੇ ਅਪਮਾਨ ਦੇ ਵਿਰੋਧ 'ਚ ਬੀਤੇ ਸ਼ਨੀਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਪੀ. ਡੀ. ਪੀ. ਦਫ਼ਤਰ 'ਚ ਤਿਰੰਗਾ ਲਹਿਰਾਅ ਦਿੱਤਾ ਅਤੇ ਨਾਰੇਬਾਜ਼ੀ ਵੀ ਕੀਤੀ ਗਈ।
BJP is taking out 'Tiranga Yatra' in Jammu and Kashmir today against Mehbooba Mufti's statement
ਇਸੇ ਦੌਰਾਨ ਦਫ਼ਤਰ 'ਚ ਮੌਜੂਦ ਪੀ. ਡੀ. ਪੀ. ਨੇਤਾਵਾਂ ਨਾਲ ਪ੍ਰਦਰਸ਼ਨਕਾਰੀਆਂ ਦੀ ਤੂੰ-ਤੂੰ, ਮੈਂ-ਮੈਂ ਵੀ ਹੋਈ ਸੀ। ਦੱਸ ਦਈਏ ਕਿ ਮਹਿਬੂਬਾ ਮੁਫ਼ਤੀ ਨੇ ਕਿਹਾ ਸੀ ਕਿ ਜਦੋਂ ਤੱਕ ਕਸ਼ਮੀਰ ਵਿਚ ਧਾਰਾ 370 ਬਹਾਲ ਨਹੀਂ ਹੋ ਜਾਂਦੀ ਅਤੇ ਉਹਨਾਂ ਨੂੰ ਜੰਮੂ ਕਸ਼ਮੀਰ ਦਾ ਝੰਡਾ ਵਾਪਸ ਨਹੀਂ ਮਿਲ ਜਾਂਦਾ ਤਦ ਤੱਕ ਤਿਰੰਗਾ ਨਹੀਂ ਲਹਿਰਾਵੇਗੀ।