ਭਾਰਤੀ ਕਰੰਸੀ 'ਤੇ ਹੋਣੀ ਚਾਹੀਦੀ ਹੈ ਲਛਮੀ-ਗਣੇਸ਼ ਦੀ ਤਸਵੀਰ -ਅਰਵਿੰਦ ਕੇਜਰੀਵਾਲ 
Published : Oct 26, 2022, 2:34 pm IST
Updated : Oct 26, 2022, 2:34 pm IST
SHARE ARTICLE
Arvind Kejriwal
Arvind Kejriwal

ਕਿਹਾ- ਦੋਵਾਂ ਦਾ ਆਸ਼ੀਰਵਾਦ ਹੋਵੇ ਤਾਂ ਅਰਥਵਿਵਸਥਾ 'ਚ ਹੋਵੇਗਾ ਸੁਧਾਰ 

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਭਾਰਤੀ ਨੋਟ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਵੱਡੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਆਰਥਿਕਤਾ ਕਮਜ਼ੋਰ ਹੈ। ਅਸੀਂ ਅੱਜ ਵੀ ਵਿਕਾਸ ਕਰ ਰਹੇ ਹਾਂ, ਅਸੀਂ ਗਰੀਬ ਹਾਂ।

ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਇੱਕ ਅਮੀਰ ਦੇਸ਼ ਬਣੇ ਪਰ ਕੋਸ਼ਿਸ਼ਾਂ ਉਦੋਂ ਹੀ ਸਫਲ ਹੁੰਦੀਆਂ ਹਨ, ਜਦੋਂ ਦੇਵੀ-ਦੇਵਤਿਆਂ ਦੀ ਕਿਰਪਾ ਹੁੰਦੀ ਹੈ। ਇਸ ਲਈ ਮੈਂ ਕੇਂਦਰ ਤੋਂ ਮੰਗ ਕਰਦਾ ਹਾਂ ਕਿ ਭਾਰਤੀ ਕਰੰਸੀ ’ਤੇ ਮਹਾਤਮਾ ਗਾਂਧੀ ਦੀ ਫ਼ੋਟੋ ਦੇ ਦੂਜੇ ਪਾਸੇ ਲਛਮੀ-ਗਣੇਸ਼ ਦੀ ਫੋਟੋ ਛਾਪੀ ਜਾਵੇ। ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਆਈ ਗਿਰਾਵਟ ਦੇ ਮੱਦੇਨਜ਼ਰ ਦਿਤਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਪਰਿਵਾਰ ਅਮੀਰ ਹੋਣ। ਜਿਸ ਦੇ ਮੱਦੇਨਜ਼ਰ ਅੱਜ ਮੇਰੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਕਰੰਸੀ ’ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ ਲਛਮੀ ਅਤੇ ਗਣੇਸ਼  ਦੀ ਤਸਵੀਰ ਲਗਾਉਣ ਦੀ ਅਪੀਲ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਨੋਟ ਬਦਲਣ ਦੀ ਮੰਗ ਨਹੀਂ ਕਰ ਰਹੇ। ਅਸੀਂ ਚਾਹੁੰਦੇ ਹਾਂ ਕਿ ਇਹ ਨਿਯਮ ਨਵੇਂ ਨੋਟਾਂ ’ਤੇ ਲਾਗੂ ਕੀਤਾ ਜਾਵੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement