Karnataka Road Accident: ਕਰਨਾਟਕ 'ਚ ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ, 12 ਦੀ ਮੌਤ

By : GAGANDEEP

Published : Oct 26, 2023, 11:16 am IST
Updated : Oct 26, 2023, 11:28 am IST
SHARE ARTICLE
Karnataka Road Accident
Karnataka Road Accident

Karnataka Road Accident: ਇਕ ਵਿਅਕਕੀ ਹੋਇਆ ਗੰਭੀਰ ਜ਼ਖ਼ਮੀ

Karnataka Road Accident News in Punjabi : : ਕਰਨਾਟਕ ਦੇ ਚਿੱਕਬੱਲਾਪੁਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਵੀਰਵਾਰ ਸਵੇਰੇ 7.15 ਵਜੇ NH 44 'ਤੇ ਚਿੱਤਰਾਵਤੀ ਟ੍ਰੈਫਿਕ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਵਾਪਰਿਆ। ਇਸ ਘਟਨਾ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: CM Sukhvinder Sukhu Health Update: ਹਿਮਾਚਲ ਦੇ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ

Karnataka Road Accident: ਧੁੰਦ ਕਾਰਨ ਵਾਪਰਿਆ ਹਾਦਸਾ

ਮਰਨ ਵਾਲਿਆਂ ਵਿਚ 8 ਪੁਰਸ਼ ਅਤੇ 4 ਔਰਤਾਂ ਸ਼ਾਮਲ ਹਨ। NH 44 'ਤੇ ਸਾਹਮਣੇ ਤੋਂ ਆ ਰਹੀ ਟਾਟਾ ਸੂਮੋ ਨੇ ਖੜ੍ਹੇ ਟੈਂਕਰ ਨੂੰ ਟੱਕਰ ਮਾਰ ਦਿਤੀ। ਟੈਂਕਰ ਅਤੇ ਸੂਮੋ ਵਿਚਾਲੇ ਹੋਈ ਟੱਕਰ ((Karnataka Road Accident news in Punjabi) ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਸੰਘਣੀ ਧੁੰਦ ਕਾਰਨ ਕਾਰ ਚਾਲਕ ਸੜਕ ਕਿਨਾਰੇ ਖੜ੍ਹੇ ਟੈਂਕਰ ਨੂੰ ਨਹੀਂ ਦੇਖ ਸਕਿਆ ਅਤੇ ਉਸ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ: Punjab New Traffic Police: ਪੰਜਾਬ ਦੀ ਸੜਕ ਸੁਰੱਖਿਆ ਫੋਰਸ ਜਲਦ ਉਤਰੇਗੀ ਸੜਕ 'ਤੇ, ਡਾਰਕ ਖਾਕੀ ਕਮੀਜ਼ ਅਤੇ ਗ੍ਰੇ ਪੈਂਟ 'ਚ ਆਵੇਗੀ ਨਜ਼ਰ 

ਚਿੱਕਬੱਲਾਪੁਰ ਦੇ SP ਦਾ ਬਿਆਨ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਚਿੱਕਬੱਲਾਪੁਰ ਨੇ ਦਸਿਆ ਕਿ ਅੱਜ ਸਵੇਰੇ 7:15 ਵਜੇ ਬੰਗਲੌਰ-ਹੈਦਰਾਬਾਦ ਹਾਈਵੇ 'ਤੇ ਚਿੱਕਬੱਲਾਪੁਰ ਨੇੜੇ ਇਕ ਸੜਕ ਹਾਦਸਾ ਵਾਪਰਿਆ। ਟਾਟਾ ਸੂਮੋ ਨੰਬਰ AP02CH 1021 ਨੇ ਟੈਂਕਰ ਨੰਬਰ NL01Q1954 ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਟਾਟਾ ਸੂਮੋ 'ਚ ਸਵਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਚਿੱਕਬੱਲਾਪੁਰ ਦੇ ਜਨਰਲ ਹਸਪਤਾਲ 'ਚ ਚੱਲ ਰਿਹਾ ਹੈ। ਅਸੀਂ ਹਾਦਸੇ 'ਚ ਮਾਰੇ ਗਏ ਲੋਕਾਂ, ਡਰਾਈਵਰਾਂ ਅਤੇ ਵਾਹਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।
 

(For more news apart from Karnataka Road Accident  News in Punjabi, stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement