
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 26 ਨਵੰਬਰ ਨੂੰ ਹੋਇਆ ਇਹ ਹਮਲਾ ਪਹਿਲਾਂ ਤੋਂ ਹੀ ਆਯੋਜਿਤ ਸੀ ਅਤੇ ਇਸ ਨੂੰ ਪਾਕਿਸਤਾਨ ਦੀ ਧਰਤੀ ਤੋਂ ਅੰਜਾਮ ਦਿਤਾ ਗਿਆ।
ਨਵੀਂ ਦਿੱਲੀ, ( ਭਾਸ਼ਾ ) : ਮੰਬਈ ਹਮਲੇ ਸਬੰਧੀ ਭਾਰਤ ਨੇ ਪਕਿਸਤਾਨ 'ਤੇ ਦੋਸ਼ ਲਗਾਇਆ ਹੈ ਕਿ ਉਹ 10 ਸਾਲ ਪਹਿਲਾਂ ਹੋਏ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਸਜਾ ਦੇਣ ਲਈ ਗੰਭੀਰ ਨਹੀਂ ਹੈ। ਹਮਲੇ ਦੇ ਸਾਜਸ਼ਕਰਤਾ ਅਜੇ ਵੀ ਪਾਕਿਸਤਾਨ ਅੰਦਰ ਸੁਰੱਖਿਅਤ ਘੁੰਮ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 26 ਨਵੰਬਰ ਨੂੰ ਹੋਇਆ ਇਹ ਹਮਲਾ ਪੂਰੀ ਤਰ੍ਹਾਂ ਨਾਲ ਪਹਿਲਾਂ ਤੋਂ ਹੀ ਆਯੋਜਿਤ ਸੀ ਅਤੇ ਇਸ ਨੂੰ ਪਾਕਿਸਤਾਨ ਦੀ ਧਰਤੀ ਤੋਂ ਅੰਜਾਮ ਦਿਤਾ ਗਿਆ।
Ministry-of-External-Affairs-MEA
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਇਹ ਕਬੂਲ ਕੀਤਾ ਸੀ ਕਿ ਅਤਿਵਾਦੀਆਂ ਨੂੰ ਪਾਕਿਸਤਾਨ ਤੋਂ ਭੇਜਿਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਇਕ ਵਾਰ ਫਿਰ ਪਾਕਿਸਤਾਨ ਸਰਕਾਰ ਨੂੰ ਕਹਿੰਦੇ ਹਾਂ ਕਿ ਉਹ ਦੂਹਰੀ ਰਣਨੀਤੀ ਨੂੰ ਛੱਡ ਕੇ ਖ਼ਤਰਨਾਕ ਅਤਿਵਾਦੀ ਹਮਲਾਵਰਾਂ ਨੂੰ ਸਜਾ ਦੇ ਕੇ ਇਨਸਾਫ ਕਰੇ। ਇਹ ਸਿਰਫ ਉਨ੍ਹਾਂ ਮੁੰਬਈ ਹਮਲੇ ਦੇ ਪੀੜਤ ਪਰਵਾਰਾਂ ਪ੍ਰਤੀ ਪਾਕਿਸਤਾਨ ਦੀ ਜਿੰਮ੍ਹੇਵਾਰੀ ਹੀ ਨਹੀਂ ਹੈ ਸਗੋਂ ਉਸ ਦੀ ਅੰਤਰਰਾਸ਼ਟਰੀ ਜਿੰਮ੍ਹੇਵਾਰੀ ਵੀ ਹੈ। ਜ਼ਿਕਰਯੋਗ ਹੈ ਕਿ ਕਿਸ਼ਤੀ ਰਾਹੀ
Terrorist Ajmal Kasab
ਮੁੰਬਈ ਤੋਂ ਆਏ ਲਸ਼ਕਰ ਦੇ ਅਤਿਵਾਦੀਆਂ ਹੱਥੋਂ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਅਤਿਵਾਦੀ ਮੁੰਬਈ ਵਿਚ ਤਿੰਨ ਦਿਨ ਤੱਕ ਲਗਾਤਾਰ ਗ੍ਰੇਨੇਡ ਅਤੇ ਗੋਲੀਆਂ ਚਲਾ ਕੇ ਬੇਕਸੂਰ ਲੋਕਾਂ ਨੂੰ ਮਾਰਦੇ ਰਹੇ। ਪੁਲਿਸ ਨੇ 9 ਹਮਲਾਵਰਾਂ ਨੂੰ ਮਾਰ ਦਿਤਾ ਸੀ ਜਦਕਿ ਇਕਲੌਤਾ ਜਿਉਂਦਾ ਅਤਿਵਾਦੀ ਅਜਮਲ ਕਸਾਬ ਸੀ ਜੋ ਫੜ੍ਹਿਆ ਗਿਆ ਸੀ। ਉਸ ਨੂੰ ਭਾਰਤੀ ਕੋਰਟ ਨੇ ਫਾਂਸੀ ਦੀ ਸਜਾ ਦਿਤੀ ਸੀ।