
ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਭਾਰਤ ਵਿਚ ਨਵੇਂ ਸਿਰੇ ਤੋਂ ਦਹਸ਼ਤ ਫੈਲਾਉਣ ਦੀ ਯੋਜਨਾ......
ਸ਼੍ਰੀ ਨਗਰ (ਭਾਸਾ): ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਭਾਰਤ ਵਿਚ ਨਵੇਂ ਸਿਰੇ ਤੋਂ ਦਹਸ਼ਤ ਫੈਲਾਉਣ ਦੀ ਯੋਜਨਾ ਬਣਾਈ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਇਕ ਰੈਲੀ ਵਿਚ ਜੈਸ਼ ਸਰਗਨਾ ਮੌਲਾਨਾ ਮਸੂਦ ਅਜਹਰ ਦੇ ਭਰਾ ਨੇ 35 ਫਿਦਾਇਨਾਂ ਨੂੰ ਸਹੁੰ ਚੁਕਾਈ ਹੈ ਅਤੇ ਉਨ੍ਹਾਂ ਨੂੰ ਭਾਰਤ ਉਤੇ ਹਮਲਾ ਕਰਨ ਨੂੰ ਕਿਹਾ ਹੈ। ਪਾਕਿਸਤਾਨ ਦੇ ਫੈਸਲਾਬਾਦ ਵਿਚ ਮੌਲਾਨਾ ਮਸੂਦ ਅਜਹਰ ਦੇ ਛੋਟੇ ਭਰਾ ਰਊਫ ਅਸਗ਼ਰ ਨੇ ਰੈਲੀ ਆਯੋਜਿਤ ਕੀਤੀ। ਦੱਸ ਦਈਏ ਕਿ ਭਾਰਤ ਸਰਕਾਰ ਨੇ ਪਠਾਨਕੋਟ ਅਤੇ ਨਗਰੋਟਾ ਅਤਿਵਾਦੀ ਹਮਲੇ ਵਿਚ ਰਊਫ ਅਸਗ਼ਰ ਨੂੰ ਦੋਸ਼ੀ ਬਣਾਇਆ ਹੈ।
Masood Azhar
ਇਸ ਰੈਲੀ ਵਿਚ ਰਊਫ ਨੇ ਭਾਰਤ ਅਤੇ ਪੀ.ਐਮ ਮੋਦੀ ਦੇ ਵਿਰੁੱਧ ਬਹੁਤ ਜਹਿਰ ਘੋਲਿਆ ਹੈ। ਸੂਤਰਾਂ ਦੇ ਮੁਤਾਬਕ ਇਸ ਰੈਲੀ ਵਿਚ 35 ਫਿਦਾਈਨ ਹਮਲਾਵਰਾਂ ਨੂੰ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਉਤੇ ਹਮਲੇ ਕਰਨ ਦੀ ਸਹੁੰ ਚੁਕਾਈ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਾਕਿਸਤਾਨ ਦੇ ਰਾਵਲਾ ਕੋਰਟ ਵਿਚ ਵੀ ਜੈਸ਼ ਨੇ ਇਕ ਵੱਡੀ ਜਨ ਸਭਾ ਕੀਤੀ ਸੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਸ ਜੈਸ਼ ਦੇ ਇਸ ਦਸਤੇ ਵਿਚ ਪਾਕਿਸਤਾਨੀ ਫਿਦਾਈਨ ਹਮਲਾਵਰਾਂ ਦੇ ਨਾਲ-ਨਾਲ ਕਸ਼ਮੀਰੀ ਫਿਦਾਈਨ ਹਮਲਾਵਰ ਵੀ ਸ਼ਾਮਿਲ ਹਨ।
Masood Azhar
ਜਿਨ੍ਹਾਂ ਨੂੰ ਭਾਰਤ ਵਿਚ ਸੁਰੱਖਿਆ ਏਜੰਸੀਆਂ ਉਤੇ ਅਤਿਵਾਦੀ ਹਮਲੇ ਲਈ ਕਿਹਾ ਗਿਆ ਹੈ। ਰੈਲੀ ਵਿਚ ਰਊਫ ਅਸਗ਼ਰ ਨੇ ਪਠਾਨਕੋਟ ਹਮਲੇ ਵਿਚ ਮਾਰੇ ਗਏ ਪਾਕਿਸਤਾਨੀ ਅਤਿਵਾਦੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਅਤਿਵਾਦਾਂ ਨੇ ਕਸ਼ਮੀਰ ਵਿਚ ਇਸ ਸਮੇਂ 5 ਹਜਾਰ ਫਿਦਾਈਨਾਂ ਦੀ ਜ਼ਰੂਰਤ ਹੈ। ਰਊਫ ਅਸਗ਼ਰ ਨੇ ਭਾਰਤ ਦੇ ਖਿਲਾਫ਼ ਨਫਰਤ ਘੋਲਦੇ ਹੋਏ ਕਿਹਾ ਕਿ ਮੁਜਾਹਿਦਾਂ ਨੇ ਲਾਲ ਕਿਲ੍ਹੇ ਉਤੇ ਕਬਜਾ ਕਰਨਾ ਹੈ।
Masood Azhar
ਰਊਫ ਅਸਗ਼ਰ ਨੇ ਅਪਣੇ ਭਾਸ਼ਣ ਵਿਚ ਜ਼ੁਲਫ ਮਸਜਦ ਦਾ ਵੀ ਜਿਕਰ ਕੀਤਾ ਹੈ। ਰਊਫ ਅਸਗ਼ਰ ਨੇ ਅਤਿਵਾਦੀ ਨੂੰ ਰੱਬ ਨਾਲ ਸਬੰਧ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਉਹ ਰੱਬ ਨਾਲ ਮਿਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਦੂਕ ਚੁੱਕਣੀ ਚਾਹੀਦੀ ਹੈ ਅਤੇ ਜੰਮੂ-ਕਸ਼ਮੀਰ ਵਿਚ ਧਾਰਮਕ ਲੜਾਈ ਛੇੜਨੀ ਚਾਹੀਦੀ ਹੈ।