
ਤੱਟ ਤੋਂ 400 ਮੀਟਰ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਦੂਰਬੀਨ ਨਾਲ ਦੇਖਿਆ ਕਿ ਤੀਰ-ਕਮਾਨਾਂ ਨਾਲ ਲੈਸ ਆਦਿਵਾਸੀ ਤੱਟ 'ਤੇ ਹੀ ਘੁੰਮ ਰਹੇ ਸਨ।
ਪੋਰਟ ਬਲੇਅਰ, ( ਭਾਸ਼ਾ ) : ਅੰਡੇਮਾਨ-ਨਿਕੋਬਾਰ ਟਾਪੂ ਦੇ ਉਤਰੀ ਸੈਂਟੀਨਲ ਵਿਖੇ ਮਾਰੇ ਗਏ ਅਮਰੀਕੀ ਧਰਮ ਪ੍ਰਚਾਰਕ ਐਲਨ ਦੀ ਲਾਸ਼ ਨੂੰ ਹੁਣ ਤੱਕ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ। ਅੰਡੇਮਾਨ-ਨਿਕੋਬਾਰ ਖੇਤਰ ਦੇ ਪੁਲਿਸ ਮੁਖੀ ਦੀਪੇਂਦਰ ਪਾਠਕ ਨੇ ਦੱਸਿਆ ਕਿ ਪੁਲਿਸ ਦੀ ਟੀਮ ਕਿਸ਼ਤੀ ਰਾਹੀ ਉਤਰੀ ਸੈਂਟੀਲਨ ਟਾਪੂ 'ਤੇ ਗਏ। ਤੱਟ ਤੋਂ 400 ਮੀਟਰ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਦੂਰਬੀਨ ਨਾਲ ਦੇਖਿਆ ਕਿ ਤੀਰ-ਕਮਾਨਾਂ ਨਾਲ ਲੈਸ ਆਦਿਵਾਸੀ ਤੱਟ 'ਤੇ ਹੀ ਘੁੰਮ ਰਹੇ ਸਨ। ਆਦਿਵਾਸੀਆਂ ਨੇ ਤੀਰ ਨਾਲ ਹੀ ਅਮਰੀਕੀ ਨੌਜਵਾਨ ਜਾਨ ਐਲਨ ਦਾ ਕਤਲ ਕੀਤਾ ਸੀ।
Dipendra Pathak IPS
ਦੀਪੇਂਦਰ ਪਾਠਕ ਨੇ ਦੱਸਿਆ ਕਿ ਆਦਿਵਾਸੀਆਂ ਦੀ ਨਜ਼ਰ ਪੁਲਿਸ 'ਤੇ ਹੀ ਸੀ। ਅਜਿਹੇ ਵਿਚ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਕਿਸ਼ਤੀ ਨੂੰ ਵਾਪਸ ਮੋੜ ਲਿਆ ਗਿਆ। ਸੈਂਟੀਨਲ ਲੋਕਾਂ ਵਿਚ ਕਿਸੇ ਤਰ੍ਹਾਂ ਦਾ ਡਰ ਨਾ ਫੈਲੇ ਅਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪੁਲਿਸ ਬਹੁਤ ਸੋਚ ਸਮਝ ਕੇ ਕਦਮ ਚੁੱਕ ਰਹੀ ਹੈ। ਸੈਂਟੀਨਲ ਆਦਿਵਾਸੀ ਲੋਕ ਸਾਲਾਂ ਤੋਂ ਦੁਨੀਆਂ ਤੋਂ ਵੱਖ ਰਹਿੰਦੇ ਹਨ। ਇਹ ਸਮੁਦਾਇ ਦੁਨੀਆ ਦੇ ਸੱਭ ਤੋਂ ਸੁਰੱਖਿਅਤ ਸਮਾਜ ਵਿਚ ਸ਼ਾਮਲ ਹੈ। ਇਨ੍ਹਾਂ ਦੇ ਰੀਤਿ-ਰਿਵਾਜ ਅਤੇ ਭਾਸ਼ਾ ਦੁਨੀਆ ਲਈ ਇਕ ਰਹੱਸ ਹਨ।
The Sentinelese
ਜਿਹੜੇ ਮਛੇਰੇ ਜਾਨ ਐਲਨ ਨੂੰ ਉਤਰੀ ਸੈਂਟੀਨਲ ਤੇ ਲੈ ਕੇ ਗਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਦਿਵਾਸੀਆਂ ਨੂੰ ਜਾਨ ਦੀ ਲਾਸ਼ ਨੂੰ ਤੱਟ 'ਤੇ ਹੀ ਦਫਨ ਕਰਦਿਆਂ ਦੇਖਿਆ ਹੈ। ਆਦਿਵਾਸੀਆਂ ਦੇ ਡਰ ਤੋਂ ਮਛੇਰੇ ਰਾਜਧਾਨੀ ਪੋਰਟ ਬਲੇਅਰ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਜਾਨ ਦੇ ਦੋਸਤ ਅਤੇ ਸਥਾਨਕ ਪ੍ਰਚਾਰਕ ਅਲੈਕਸ ਨੂੰ ਦਿਤੀ। ਅਲੈਕਸ ਨੇ ਅਮਰੀਕਾ ਵਿਚ ਰਹਿਣ ਵਾਲੇ ਜਾਨ ਦੇ ਪਰਵਾਰ ਨੂੰ ਹਾਦਸੇ ਬਾਰੇ ਜਾਣਕਾਰੀ ਦਿਤੀ।
Andaman Nicobar Island
ਇਸ ਤੋਂ ਬਾਅਦ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਤੋਂ ਮਦਦ ਮੰਗੀ। ਦੂਤਘਰ ਵਿਚ ਜਾਨ ਦੀ ਪਰਵਾਰ ਤੱਕ ਉਸ ਦੀ ਮੌਤ ਦੀ ਖ਼ਬਰ ਮਿਲਣ ਤੇ ਅਮਰੀਕੀ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ 7 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਜਾਨ ਨੂੰ ਉਸ ਪਾਬੰਦੀਸ਼ੁਦਾ ਟਾਪੂ ਲੈ ਕੇ ਤੇ ਗਏ ਸੀ।
Tribes people on North Sentinel Island