
ਕਿਹਾ, ਮੈਨੂੰ ਪੰਜਾਬ ਦੇ 250 ਬਿਹਰਤਰੀਨ ਸਕੂਲਾਂ ਦੀ ਸੂਚੀ ਦਾ ਇੰਤਜ਼ਾਰ ਹੈ
ਨਵੀਂ ਦਿੱਲੀ : ਸਿੱਖਿਆ ਦੇ ਮਾਮਲੇ ’ਚ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮੰਤਰੀਆਂ ਵਿਚਾਲੇ ਜਾਰੀ ਘਮਾਸਾਨ ਜਾਰੀ ਹੈ। ਇਸ ਮਾਮਲੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਚੁਣੌਤੀ ਕਬੂਲ ਕਰਦਿਆਂ ਉਨ੍ਹਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿਤਾ ਸੀ।
tweet tweet
ਦੱਸ ਦੇਈਏ ਕਿ ਹੁਣ ਮਨੀਸ਼ ਸਿਸੋਦੀਆ ਨੇ ਉਨ੍ਹਾਂ ਦੀ ਇਹ ਸ਼ਰਤ ਮਨਜ਼ੂਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ ਰਹੇਗਾ ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਨੇ ਪ੍ਰਗਟ ਸਿੰਘ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ, ''ਪੰਜਾਬ ਦੇ ਸਿੱਖਿਆ ਮੰਤਰੀ ਨੇ ਮੇਰੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ਵਿਚ ਕੀਤੇ ਗਏ ਸਿੱਖਿਆ ਸੁਧਾਰਾਂ 'ਤੇ ਬਹਿਸ ਦੀ ਪ੍ਰਵਾਨਗੀ ਦਿਤੀ ਹੈ।
tweet tweet
ਪਿਛਲੇ 5 ਸਾਲਾਂ ਦੌਰਾਨ ਪੰਜਾਬ ’ਚ ਜਿਨ੍ਹਾਂ ਸਕੂਲਾਂ ਦੀ ਹਾਲਤ ਸੁਧਰੀ ਹੈ, ਮੈਨੂੰ ਉਨ੍ਹਾਂ ਵਿਚੋਂ ਬਿਹਤਰ 250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ ਹੈ। ਮੈਂ ਖੁਦ ਦਿੱਲੀ ਦੇ 250 ਸਕੂਲਾਂ ਦੀ ਸੂਚੀ ਸੌਂਪਾਂਗਾ। ਅਸੀਂ ਇਕੱਠੇ ਇਨ੍ਹਾਂ ਸਕੂਲਾਂ ਵਿਚ ਜਾਵਾਂਗੇ। ਇਸ ਮੌਕੇ ਮੀਡੀਆ ਨੂੰ ਵੀ ਸੱਦਾ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਲੋਕ ਆਪਣੀ ਰਾਏ ਬਣਾ ਸਕਣ।''