
Mirzapur Car Accident News: ਦੋ ਦੀ ਹਾਲਤ ਨਾਜ਼ੁਕ
Mirzapur Car Accident News in punjabi : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇਕ ਸੜਕ ਹਾਦਸੇ ਦੀ ਖ਼ਬਰ ਆ ਰਹੀ ਹੈ। ਸ਼ਨੀਵਾਰ ਰਾਤ 11.30 ਵਜੇ ਅਦਲਹਾਟ ਥਾਣਾ ਖੇਤਰ ਦੇ ਅਧੀਨ ਸਿੱਕੀਆ ਸਥਿਤ ਪੈਟਰੋਲ ਪੰਪ ਦੇ ਕੋਲ ਇਕ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜਿਸ ਦਾ ਟਰੌਮਾ ਸੈਂਟਰ ਬੀਐਚਯੂ ਵਾਰਾਣਸੀ ਵਿਚ ਇਲਾਜ ਚੱਲ ਰਿਹਾ ਹੈ। ਕਾਰ ਸਵਾਰ ਵਾਰਾਣਸੀ ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਤੋਂ ਬਾਅਦ ਸੋਨਭੱਦਰ ਜਾ ਰਹੇ ਸਨ।
ਇਹ ਵੀ ਪੜ੍ਹੋ: Kapurthala News: ਕਪੂਰਥਲਾ 'ਚ ਇਨਸਾਨੀਅਤ ਸ਼ਰਮਸਾਰ, ਪਿਤਾ ਹੀ ਧੀ ਨਾਲ ਕਰਦਾ ਰਿਹਾ ਬਲਾਤਕਾਰ
ਕਾਰ ਵਿਚ ਚਾਰ ਔਰਤਾਂ, ਇਕ 12 ਸਾਲ ਦਾ ਲੜਕਾ, ਇੱਕ ਦੋ ਸਾਲ ਦਾ ਬੱਚਾ ਅਤੇ ਇੱਕ ਪੁਰਸ਼ ਡਰਾਈਵਰ ਸੀ। ਇਹ ਸਾਰੇ ਲੋਕ ਵਾਰਾਣਸੀ ਵਿੱਚ ਇੱਕ ਵਿਆਹ ਸਮਾਗਮ ਤੋਂ ਸੋਨਭੱਦਰ ਦੇ ਰੌਬਰਟਸਗੰਜ ਉਰਮੋੜਾ ਵਿੱਚ ਆਪਣੇ ਘਰ ਪਰਤ ਰਹੇ ਸਨ ਕਿ ਅਚਾਨਕ ਕਾਰ ਟਰਾਲੇ ਨਾਲ ਟਕਰਾ ਗਈ। ਹਾਦਸੇ 'ਚ ਸਾਰੇ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: Death of Punjabi in America: ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਦੀ ਮੌਤ
ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ, ਰਾਮਨਗਰ, ਵਾਰਾਣਸੀ ਭੇਜ ਦਿੱਤਾ। ਜਿੱਥੇ ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਸਹੀ ਇਲਾਜ ਲਈ ਟਰੌਮਾ ਸੈਂਟਰ ਵਾਰਾਨਸੀ ਰੈਫਰ ਕਰ ਦਿੱਤਾ।
ਜਿੱਥੇ ਇਲਾਜ ਦੌਰਾਨ ਸ਼ਕੀਲਾ ਬਾਨੋ (56) ਹੁਸਨ ਆਰਾ (40) ,ਸਮਿਤਾ ਪਰਵੀਨ (35) ਅਤੇ ਦਿਲਸ਼ਾਦ ਪੁੱਤਰ ਦੀ ਮੌਤ ਹੋ ਗਈ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਏਐਸਪੀ ਨਕਸਲ ਓਪੀ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚੇ ਦੀ ਮੌਤ ਹੋ ਗਈ।
ਅਦਲਹਾਟ ਥਾਣਾ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਟਰਾਲੇ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਕਾਰ ਚਾਲਕ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।