
ਅਮਿਤ ਸ਼ਾਹ ਨੇ ਕਾਂਗਰਸ 'ਤੇ ਵੀ ਸਾਧਿਆ ਨਿਸ਼ਾਨਾ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਵੇਖ ਅੱਜ ਵੀਰਵਾਰ ਨੂੰ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ 'ਤੇ ਜਮ ਕੇ ਨਿਸ਼ਾਨਾ ਲਗਾਇਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਸੱਭ ਨੂੰ ਕਾਰਜ ਸਭਿੱਆਚਾਰ ਦੀ ਪਾਲਣਾ ਕਰਨ ਦੇ ਲਈ ਮਜ਼ਬੂਰ ਕੀਤਾ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਹੀ ਸ਼ੁਰੂਆਤ ਕੀਤੀ ਹੈ ਉਹ ਕਿਸੇ ਦੇ ਕੀਤੇ ਕਰਾਏ ਕੰਮ 'ਤੇ ਆਪਣੇ ਨਾਮ ਦਾ ਠੱਪਾ ਲਗਾ ਲੈਂਦੇ ਹਨ।
Photo
ਗ੍ਰਹਿ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਹੋਏ ਲਗਭਗ 60 ਮਹੀਂਨੇ ਹੋ ਚੱਲੇ ਹਨ ਪਰ ਉਨ੍ਹਾਂ ਦੇ ਹੁਣ ਤੱਕ ਸਾਰੇ ਵਾਅਦੇ ਨਾਂ ਹੀ ਪੂਰੇ ਹੋਏ ਅਤੇ ਨਾਂ ਹੀ ਇਹ ਪੂਰੇ ਹੋਣ ਵਾਲੇ ਹਨ। ਉਹ ਸਿਰਫ ਇਸ਼ਤਿਹਾਰਾਂ ਦਾ ਝਾਂਸਾ ਦੇ ਰਹੇ ਹਨ। ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨੇ ਜ਼ਿੰਦਗੀ ਵਿਚ ਕੇਵਲ ਵਿਰੋਧ ਅਤੇ ਧਰਨਾ ਦੇਣ ਦਾ ਹੀ ਕੰਮ ਕੀਤਾ ਹੈ।
Photo
ਇਸ ਤੋਂ ਬਾਅਦ ਅਮਿਤ ਸ਼ਾਹ ਨੇ ਕਾਂਗਰਸ ਨੂੰ ਲਪੇਟੇ ਵਿਚ ਲੈਂਦੇ ਹੋਏ ਕਿਹਾ ਕਿ ''ਕਾਂਗਰਸ ਦੀ ਸਰਕਾਰ ਇਸ ਗੱਲ ਦੇ ਲਈ ਮਸ਼ਹੂਰ ਸੀ ਕਿ 5 ਸਾਲ ਇਕ ਸਰਕਾਰ ਯੋਜਨਾ ਬਣਾਉਂਦੀ ਸੀ ਦੂਜੇ 5 ਸਾਲ ਵਿਚ ਦੂਜੀ ਸਰਕਾਰ ਉਸ ਦੇ ਲਈ ਬਜਟ ਮੰਜ਼ੂਰ ਕਰਦੀ ਸੀ ਤੀਜੇ 5 ਸਾਲ ਵਿਚ ਉਸ ਦਾ ਭੂਮੀ ਪੂਜਨ ਹੁੰਦਾ ਸੀ ਅਤੇ ਅਗਲੇ ਪੰਜ ਸਾਲ ਵਿਚ ਕਾਂਗਰਸ ਸਰਕਾਰ ਉਸ ਨੂੰ ਭੁੱਲ ਜਾਂਦੀ ਸੀ। ਕੰਮ ਤਾਂ ਹੁੰਦਾ ਹੀ ਨਹੀਂ ਸੀ''।
Photo
ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਦਿੱਲੀ ਵਿਚ ਸਾਂਤੀ ਭੰਗ ਕਰਨ ਦੇ ਲਈ ਜ਼ਿੰਮੇਵਾਰ ਟੁੱਕੜੇ-ਟੁੱਕੜੇ ਗੈਂਗ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਇਨ੍ਹਾਂ ਨੂੰ ਸਜ਼ਾ ਦੇਵੇ।
Photo
ਦੱਸ ਦਈਏ ਕਿ ਦਿੱਲੀ ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੇ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆ ਹਨ। ਇਕ ਪਾਸੇ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਦੂਜੇ ਪਾਸੇ ਭਾਜਪਾ ਨੇ ਵੀ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਰੈਲੀ ਕਰ ਵਿਧਾਨ ਸਭਾ ਚੋਣਾਂ ਦੇ ਬਿਗਲ ਵਜਾ ਦਿੱਤਾ ਹੈ।