ਲੱਦਾਖ ਸਰਹੱਦ ਨੇੜੇ ਸੁਰੰਗ ਬਣਾ ਰਹੀ ਚੀਨੀ ਫ਼ੌਜ, ਰੱਖਿਆ ਮੰਤਰਾਲੇ ਦਾ ਦਾਅਵਾ
Published : Dec 26, 2019, 1:51 pm IST
Updated : Dec 26, 2019, 1:51 pm IST
SHARE ARTICLE
Chinese Arrmy
Chinese Arrmy

ਚੀਨ ਨੇ ਇਕ ਵਾਰ ਫਿਰ ਲੱਦਾਖ ਸਰਹੱਦ ਕੋਲ ਭਾਰਤ ਦੀ ਸੁਰੱਖਿਆ ਦੇ ਖਿਲਾਫ ਇੱਕ ਕਦਮ...

ਨਵੀਂ ਦਿੱਲੀ: ਚੀਨ ਨੇ ਇਕ ਵਾਰ ਫਿਰ ਲੱਦਾਖ ਸਰਹੱਦ ਕੋਲ ਭਾਰਤ ਦੀ ਸੁਰੱਖਿਆ ਦੇ ਖਿਲਾਫ ਇੱਕ ਕਦਮ ਚੁੱਕਿਆ ਹੈ। ਚੀਨ,  ਲੱਦਾਖ ਦੇ ਸਰਹੱਦੀ ਇਲਾਕਿਆਂ ‘ਚ ਆਪਣੇ ਫੌਜੀ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਨੇ ‘ਤੇ ਵਧਾਉਣ ਦੀ ਤਿਆਰੀ ਕਰ ਰਿਹਾ ਹੈ। 

LadakhLadakh

ਰੱਖਿਆ ਮੰਤਰਾਲਾ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਏਲਏ) ਨੇ ਲੱਦਾਖ ਖੇਤਰ ‘ਚ ਪੈਂਗੋਂਗ ਝੀਲ ਦੇ ਕੋਲ ਫੌਜੀ ਬੁਨਿਆਦੀ ਢਾਂਚੇ  ਦੇ ਵਿਕਾਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

Indian ArmyIndian Army

ਇੱਕ ਸੂਤਰ ਨੇ ਦੱਸਿਆ ਕਿ ਚੀਨੀ ਫੌਜ ਨੇ ਇਸ ਇਲਾਕੇ ਵਿੱਚ ਟੈਂਟ ਸਥਾਪਿਤ ਕੀਤਾ ਹੈ ਅਤੇ ਉਹ ਇਸ ਇਲਾਕੇ ਵਿੱਚ ਧਰਤੀ ਹੇਠ ਸੁਰੰਗਾਂ ਦੀ ਉਸਾਰੀ ਕਰ ਰਹੇ ਹਨ। ਉਥੇ ਹੀ ਪੈਂਗੋਂਗ ਤਸੋ ਖੇਤਰ ਦੇ ਕੋਲ ਵਿਵਾਦਿਤ ਫਿੰਗਰ 8 ਮਾਉਂਟੇਨ ਸਪਰ ‘ਚ ਅਤੇ ਜਿਆਦਾ ਸੁਰੰਗਾਂ ਦੀ ਉਸਾਰੀ ਚੀਨੀ ਫੌਜ ਕਰ ਰਹੀ ਹੈ।

Indian ArmyIndian Army

ਸੂਤਰ ਮੁਤਾਬਕ, ਇਹ ਵੇਖਿਆ ਜਾ ਰਿਹਾ ਹੈ ਕਿ ਚੀਨੀ ਫੌਜ ਨੇ ਤੈਨਾਤੀ ਅਤੇ ਇਲਾਕੇ ਵਿੱਚ ਗਸ਼ਤ ਵਧਾਈ ਹੋਈ ਹੈ। ਉਹ ਹੁਣ ਇਲਾਕੇ ਦੇ ਆਸਪਾਸ ਦੇ ਇਲਾਕਿਆਂ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੀ ਆਵਾਜਾਈ ਉੱਤੇ ਇਤਰਾਜ ਪ੍ਰਗਟ ਕਰ ਰਹੇ ਹਨ।

China ArmyChina Army

ਦੱਸ ਦਈਏ, ਹੁਣ ਤੱਕ ਇਸ ਵਿਵਾਦਿਤ ਖੇਤਰ ਵਿੱਚ ਕਿਸੇ ਤਰ੍ਹਾਂ ਦਾ ਫੌਜੀ ਬੁਨਿਆਦੀ ਢਾਂਚਾ ਨਹੀਂ ਬਣਾਇਆ ਗਿਆ ਹੈ, ਜਿੱਥੇ ਚੀਨੀ ਫੌਜ ਗਸ਼ਤੀ ਲਈ ਆਏ ਸੀ। ਪਰ ਟੈਂਟ ਦੀ ਸਥਾਪਨਾ ਕਰਨ ਨਾਲ ਹੀ ਚੀਨੀ ਫੌਜ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਇਸ ਸਰਹੱਦੀ ਇਲਾਕੇ ਵਿੱਚ ਤੈਨਾਤੀ ਕੀਤੀ ਹੈ , ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement