
ਪੀਐਮ ਮੋਦੀ ਦੀ ਇਹ ਪ੍ਰਤੀਕ੍ਰਿਆ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਆਈ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ "ਦੇਸ਼ ਵਿਚ ਲੋਕਤੰਤਰ ਨਹੀਂ ਹੁੰਦਾ"।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਲਈ ਇਤਿਹਾਸਕ ਦਿਨ ਹੈ। ਅੱਜ ਤੋਂ ਜੰਮੂ ਕਸ਼ਮੀਰ ਦੇ ਲੋਕ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਜੰਮੂ ਕਸ਼ਮੀਰ ਨੂੰ ਬਹੁਤ ਪਸੰਦ ਕਰਦੇ ਸਨ।
Some people in Delhi are trying to teach me democracy every day, says PM Modi
ਉਨ੍ਹਾਂ ਨੇ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਵਰਗੇ ਨਾਅਰਿਆਂ 'ਚ ਸਾਨੂੰ ਪ੍ਰੇਰਨਾ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ,''ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ ਹੈ। ਇੱਥੇ ਪਾਰਦਰਸ਼ੀ ਚੋਣਾਂ ਕਰਵਾਉਣਾ ਮਾਣ ਦੀ ਗੱਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਿਚ ਕੁਝ ਲੋਕ ਮੈਨੂੰ ਲੋਕਤੰਤਰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Rahul gandhi
ਪੀਐਮ ਮੋਦੀ ਦੀ ਇਹ ਪ੍ਰਤੀਕ੍ਰਿਆ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਆਈ ਹੈ ਕਿ "ਦੇਸ਼ ਵਿਚ ਲੋਕਤੰਤਰ ਨਹੀਂ ਹੁੰਦਾ"। ਪ੍ਰਧਾਨ ਮੰਤਰੀ ਨੇ ਕਿਹਾ, "ਕੁਝ ਰਾਜਨੀਤਿਕ ਤਾਕਤਾਂ ਮੈਨੂੰ ਲੋਕਤੰਤਰ ਬਾਰੇ ਭਾਸ਼ਣ ਦੇ ਰਹੀਆਂ ਹਨ, ਪਰ ਉਨ੍ਹਾਂ ਦਾ ਦੋਹਰਾ ਰਵੱਈਆ ਅਤੇ ਘਟੀਆਪਨ ਦੇਖੋ। ਤੁਹਾਨੂੰ ਹੈਰਾਨੀ ਹੋਵੇਗੀ, ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ, ਸਰਕਾਰ ਜੋ ਉਥੇ ਹੈ, ਲਗਾਤਾਰ ਸਥਾਨਕ ਸੰਸਥਾ ਚੋਣਾਂ ਨੂੰ ਮੁਲਤਵੀ ਕਰ ਰਹੀ ਹੈ।"
Ensuring top quality healthcare for the people of Jammu and Kashmir. https://t.co/RdKKRo33lh
— Narendra Modi (@narendramodi) December 26, 2020
ਪੀਐਮ ਮੋਦੀ ਨੇ ਕਿਹਾ, “ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਣ ਦੇ ਇੱਕ ਸਾਲ ਦੇ ਅੰਦਰ ਪੰਚਾਇਤ ਪੱਧਰੀ ਚੋਣਾਂ ਹੋਈਆਂ। ਜੰਮੂ-ਕਸ਼ਮੀਰ ਵਿਚ ਇਨ੍ਹਾਂ ਚੋਣਾਂ ਨੇ ਇਹ ਵੀ ਦਿਖਾਇਆ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਕਿੰਨਾ ਮਜ਼ਬੂਤ ਹੈ, ਪਰ ਇੱਕ ਹੋਰ ਪਹਿਲੂ ਵੀ ਹੈ ਜਿਸ ਵੱਲ ਮੈਂ ਦੇਸ਼ ਦਾ ਧਿਆਨ ਖਿੱਚਣਾ ਚਾਹੁੰਦਾ ਹਾਂ। ਪੁਡੂਚੇਰੀ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਚਾਇਤ ਅਤੇ ਮਿਉਂਸਪਲ ਚੋਣਾਂ ਨਹੀਂ ਹੋ ਰਹੀਆਂ: “