Indian Railways News: ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਤ, 70 ਰੇਲਾਂ ਹੋਈਆਂ ਰੱਦ

By : PARKASH

Published : Dec 26, 2024, 12:14 pm IST
Updated : Dec 26, 2024, 12:14 pm IST
SHARE ARTICLE
Dense fog affects rail traffic, 70 trains cancelled
Dense fog affects rail traffic, 70 trains cancelled

Indian Railways News: ਰੇਲਵੇ ਨੇ ਅੱਜ ਰੱਦ ਕੀਤੀਆਂ ਰੇਲਗੱਡੀਆਂ ਦੀ ਸੂਚੀ ਕੀਤੀ ਜਾਰੀ 

 

Railway News: ਉੱਤਰੀ ਭਾਰਤ ਇਸ ਸਮੇਂ ਕੜਾਕੇ ਦੀ ਠੰਢ ਅਤੇ ਧੁੰਦ ਦੀ ਲਪੇਟ ’ਚ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਤ ਹੋ ਗਿਆ ਹੈ। ਧੁੰਦ ਕਾਰਨ ਰੇਲਵੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਅੱਜ 26 ਦਸੰਬਰ ਨੂੰ ਭਾਰਤੀ ਰੇਲਵੇ ਨੇ 70 ਟਰੇਨਾਂ ਰੱਦ ਕਰ ਦਿਤੀਆਂ ਹਨ, ਜਦਕਿ 18 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਰੱਦ ਕੀਤੀਆਂ ਟਰੇਨਾਂ ’ਚ ਪ੍ਰਯਾਗਰਾਜ ਸੰਗਮ-ਬਸਤੀ ਐਕਸਪ੍ਰੈੱਸ, ਵਾਰਾਣਸੀ-ਬਰੇਲੀ ਐਕਸਪ੍ਰੈੱਸ ਅਤੇ ਸਿਲੀਗੁੜੀ-ਰਾਧਿਕਾਪੁਰ ਡੇਮੂ ਸਪੈਸ਼ਲ ਸਮੇਤ ਕਈ ਮਹੱਤਵਪੂਰਨ ਟਰੇਨਾਂ ਸ਼ਾਮਲ ਹਨ।

ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਦੇ ਨਾਲ-ਨਾਲ ਪਟੜੀਆਂ ਦੀ ਮੁਰੰਮਤ ਦਾ ਕੰਮ ਵੀ ਟਰੇਨਾਂ ਦੇ ਰੱਦ ਹੋਣ ਦਾ ਕਾਰਨ ਹੈ। ਦਿੱਲੀ ਆਉਣ ਵਾਲੀਆਂ ਕਈ ਵੱਡੀਆਂ ਟਰੇਨਾਂ ਜਿਵੇਂ ਕਿ ਅਵਧ-ਅਸਾਮ ਐਕਸਪ੍ਰੈਸ, ਉਂਚਾਹਰ ਐਕਸਪ੍ਰੈਸ ਅਤੇ ਸੰਪਰਕ ਕ੍ਰਾਂਤੀ ਸੁਪਰਫ਼ਾਸਟ ਐਕਸਪ੍ਰੈਸ ਕਾਫ਼ੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਸਥਿਤੀ ਵਿਚ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਯਾਤਰੀ ਸਟੇਸ਼ਨਾਂ ’ਤੇ ਫਸੇ ਹੋਏ ਹਨ ਅਤੇ ਯਾਤਰਾ ਦੇ ਵਿਕਲਪਕ ਢੰਗਾਂ ਦੀ ਤਲਾਸ਼ ਕਰ ਰਹੇ ਹਨ।

ਰੇਲਵੇ ਨੇ ਸਲਾਹ ਦਿਤੀ ਹੈ ਕਿ ਯਾਤਰੀਆਂ ਨੂੰ ਅਪਣੀ ਯਾਤਰਾ ਤੋਂ ਪਹਿਲਾਂ ਟਰੇਨ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਰੱਦ ਅਤੇ ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਬਾਰੇ ਪੂਰੀ ਜਾਣਕਾਰੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਅਤੇ ਐਪਸ ’ਤੇ ਉਪਲਬਧ ਹੈ।

ਇੱਥੇ ਦੇਖੋ ਅੱਜ ਰੱਦ ਕੀਤੀਆਂ ਟਰੇਨਾਂ ਦੀ ਸੂਚੀ
ਟਰੇਨ ਨੰਬਰ 05437 ਗਾਜ਼ੀਪੁਰ ਸਿਟੀ-ਪ੍ਰਯਾਗਰਾਜ ਸੰਗਮ ਮੇਮੂ
ਟਰੇਨ ਨੰਬਰ 05438 ਪ੍ਰਯਾਗਰਾਜ ਸੰਗਮ-ਗਾਜ਼ੀਪੁਰ ਸਿਟੀ ਮੇਮੂ
ਟਰੇਨ ਨੰਬਰ 04246 ਜੌਨਪੁਰ ਜੰਕਸ਼ਨ-ਪ੍ਰਯਾਗਰਾਜ ਸੰਗਮ ਪੈਸੇਂਜਰ
ਟਰੇਨ ਨੰਬਰ 04245 ਪ੍ਰਯਾਗਰਾਜ ਸੰਗਮ-ਜੌਨਪੁਰ ਜੰਕਸ਼ਨ ਪੈਸੰਜਰ
ਟਰੇਨ ਨੰਬਰ 14324 ਰੋਹਤਕ-ਨਵੀਂ ਦਿੱਲੀ
ਟਰੇਨ ਨੰਬਰ 14323 ਨਵੀਂ ਦਿੱਲੀ-ਰੋਹਤਕ
ਟਰੇਨ ਨੰਬਰ 14231 ਪ੍ਰਯਾਗਰਾਜ ਸੰਗਮ-ਬਸਤੀ ਐਕਸਪ੍ਰੈਸ
ਟਰੇਨ ਨੰਬਰ 14232 ਬਸਤੀ-ਪ੍ਰਯਾਗਰਾਜ ਸੰਗਮ ਐਕਸਪ੍ਰੈਸ
ਟਰੇਨ ਨੰਬਰ 14235 ਵਾਰਾਣਸੀ-ਬਰੇਲੀ ਐਕਸਪ੍ਰੈਸ
ਟਰੇਨ ਨੰਬਰ 14236 ਬਰੇਲੀ ਵਾਰਾਣਸੀ ਐਕਸਪ੍ਰੈਸ
ਟਰੇਨ ਨੰਬਰ 04241 ਮਾਨਕਪੁਰ ਜੰ.-ਅਯੁੱਧਿਆ ਕੈਂਟ। memu
ਟਰੇਨ ਨੰਬਰ 04242 ਅਯੁੱਧਿਆ ਕੈਂਟ-ਮਾਨਕਾਪੁਰ ਮੇਮੂ
ਟਰੇਨ ਨੰਬਰ 04259 ਮਾਨਕਪੁਰ ਜੰ.-ਅਯੁੱਧਿਆ ਕੈਂਟ ਮੇਮੂ
ਟਰੇਨ ਨੰਬਰ 04260 ਅਯੁੱਧਿਆ ਕੈਂਟ-ਮਾਨਕਪੁਰ ਜੰ. ਮੇਮੂ
ਟਰੇਨ ਨੰਬਰ 04381 ਪ੍ਰਯਾਗਰਾਜ ਸੰਗਮ-ਅਯੁੱਧਿਆ ਕੈਂਟ ਮੇਮੂ
ਟਰੇਨ ਨੰਬਰ 04382 ਅਯੁੱਧਿਆ ਕੈਂਟ-ਪ੍ਰਯਾਗਰਾਜ ਸੰਗਮ ਮੇਮੂ
ਟਰੇਨ ਨੰਬਰ 04257 ਮਾਨਕਪੁਰ ਜੰ.-ਅਯੁੱਧਿਆ ਧਾਮ ਮੇਮੂ
ਟਰੇਨ ਨੰਬਰ 04258 ਅਯੁੱਧਿਆ ਧਾਮ-ਮਾਨਕਾਪੁਰ ਜੰਕਸ਼ਨ ਮੇਮੂ
ਟਰੇਨ ਨੰਬਰ 04217 ਵਾਰਾਣਸੀ-ਲਖਨਊ ਸਪੈਸ਼ਲ
ਟਰੇਨ ਨੰਬਰ 04218 ਲਖਨਊ-ਵਾਰਾਨਸੀ ਸਪੈਸ਼ਲ
ਟਰੇਨ ਨੰਬਰ 04829 ਜੋਧਪੁਰ - ਗੋਰਖਪੁਰ ਸਪੈਸ਼ਲ
ਟਰੇਨ ਨੰਬਰ 04138 ਬਰੌਨੀ-ਗਵਾਲੀਅਰ ਸਪੈਸ਼ਲ
ਟਰੇਨ ਨੰਬਰ 05659 ਸਿਲਚਰ-ਵਾਂਗਾਈਚੁੰਗਪਾਓ ਪੈਸੇਂਜਰ
ਟਰੇਨ ਨੰਬਰ 05660 ਵਾਂਗਾਈਚੁੰਗਪਾਓ-ਸਿਲਚਰ ਪੈਸੇਂਜਰ
ਟਰੇਨ ਨੰਬਰ 13132 ਨਿਊ ਜਲਪਾਈਗੁੜੀ-ਢਾਕਾ ਮਿਤਾਲੀ ਐਕਸਪ੍ਰੈਸ
ਟਰੇਨ ਨੰਬਰ 13131 ਢਾਕਾ-ਨਿਊ ਜਲਪਾਈਗੁੜੀ ਮਿਤਾਲੀ ਐਕਸਪ੍ਰੈਸ
ਟਰੇਨ ਨੰਬਰ 15723 ਜੋਗਬਾਨੀ-ਸਿਲੀਗੁੜੀ ਟਾਊਨ ਐਕਸਪ੍ਰੈਸ
ਟਰੇਨ ਨੰਬਰ 15724 ਸਿਲੀਗੁੜੀ ਟਾਊਨ-ਜੋਗਬਾਨੀ ਐਕਸਪ੍ਰੈਸ
ਟਰੇਨ ਨੰਬਰ 15710 ਨਿਊ ਜਲਪਾਈਗੁੜੀ-ਮਾਲਦਾ ਟਾਊਨ ਐਕਸਪ੍ਰੈਸ
ਟਰੇਨ ਨੰਬਰ 15709 ਮਾਲਦਾ ਟਾਊਨ-ਨਿਊ ਜਲਪਾਈਗੁੜੀ ਐਕਸਪ੍ਰੈਸ
ਟਰੇਨ ਨੰਬਰ 07551 ਟੈਲਟਾ-ਰਾਧਿਕਾਪੁਰ ਡੇਮੂ ਸਪੈਸ਼ਲ
ਟਰੇਨ ਨੰਬਰ 07552 ਰਾਧਿਕਾਪੁਰ-ਟੈਲਟਾ ਡੇਮੂ ਸਪੈਸ਼ਲ
ਟਰੇਨ ਨੰਬਰ 07508 ਸਿਲੀਗੁੜੀ ਜੰਕਸ਼ਨ-ਰਾਧਿਕਾਪੁਰ ਡੇਮੂ ਸਪੈਸ਼ਲ
ਟਰੇਨ ਨੰਬਰ 07520 ਸਿਲੀਗੁੜੀ ਜੰਕਸ਼ਨ-ਮਾਲਦਾ ਕੋਰਟ ਡੇਮੂ ਸਪੈਸ਼ਲ
ਰੇਲਗੱਡੀ ਨੰਬਰ 07507 ਰਾਧਿਕਾਪੁਰ-ਸਿਲੀਗੁੜੀ ਜੰਕਸ਼ਨ ਡੇਮੂ ਸਪੈਸ਼ਲ
ਟਰੇਨ ਨੰਬਰ 07519 ਮਾਲਦਾ ਕੋਰਟ-ਸਿਲੀਗੁੜੀ ਜੰਕਸ਼ਨ ਡੇਮੂ ਸਪੈਸ਼ਲ
ਟਰੇਨ ਨੰਬਰ 07661 ਤਿਰੂਪਤੀ-ਕਟਪੜੀ ਮੇਮੂ
ਟਰੇਨ ਨੰਬਰ 07162 ਕੋਲਮ-ਸਿਰਪੁਰ ਕਾਗਜ਼ਨਗਰ
ਟਰੇਨ ਨੰਬਰ 22648 ਤਿਰੂਵਨੰਤਪੁਰਮ ਉੱਤਰੀ (ਕੋਚੂਵੇਲੀ) - ਕੋਰਬਾ ਸੁਪਰਫਾਸਟ ਐਕਸਪ੍ਰੈਸ
ਰੇਲਗੱਡੀ ਨੰਬਰ 12511 ਗੋਰਖਪੁਰ - ਤਿਰੂਵਨੰਤਪੁਰਮ ਉੱਤਰੀ (ਕੋਚੂਵੇਲੀ) ਰਾਪਤੀਸਾਗਰ ਸੁਪਰਫਾਸਟ ਐਕਸਪ੍ਰੈਸ
ਟਰੇਨ ਨੰਬਰ 02122 ਜਬਲਪੁਰ - ਮਦੁਰਾਈ ਸੁਪਰਫਾਸਟ ਸਪੈਸ਼ਲ
ਟਰੇਨ ਨੰਬਰ 06103 ਤੰਬਰਮ-ਰਾਮਨਾਥਪੁਰਮ ਸਪੈਸ਼ਲ
ਟਰੇਨ ਨੰਬਰ 06041 ਮੰਗਲੁਰੂ ਜੰਕਸ਼ਨ - ਕੋਚੂਵੇਲੀ ਸਪੈਸ਼ਲ
ਟਰੇਨ ਨੰਬਰ 07760 ਸਿਕੰਦਰਾਬਾਦ-ਚਿੱਤਪੁਰ ਸਪੈਸ਼ਲ
ਟਰੇਨ ਨੰਬਰ 07759 ਚਿੱਟਾਪੁਰ-ਸਿਕੰਦਰਾਬਾਦ ਸਪੈਸ਼ਲ
ਟਰੇਨ ਨੰਬਰ 07276 ਕਾਚੀਗੁਡਾ-ਮੁਰਿਆਲਾਗੁਡਾ ਸਪੈਸ਼ਲ
ਟਰੇਨ ਨੰਬਰ 07277 ਮਿਰਿਆਲਾਗੁਡਾ-ਨਾਡੀਕੁਡੇ ਸਪੈਸ਼ਲ
ਟਰੇਨ ਨੰਬਰ 07791 ਕਾਚੀਗੁਡਾ-ਨਾਡੀਕੁਡੇ ਸਪੈਸ਼ਲ
ਟਰੇਨ ਨੰਬਰ 07792 ਨਦੀਕੁਡੇ-ਕਾਚੇਗੁਡਾ ਸਪੈਸ਼ਲ
ਟਰੇਨ ਨੰਬਰ 07789 ਕਚੇਗੁਡਾ-ਮਹਾਬੂਬਨਗਰ ਸਪੈਸ਼ਲ
ਟਰੇਨ ਨੰਬਰ 07661 ਤਿਰੂਪਤੀ-ਕਟਪੜੀ
ਟਰੇਨ ਨੰਬਰ 07466 ਰਾਜਮੁੰਦਰੀ-ਵਿਸ਼ਾਖਾਪਟਨਮ
ਟਰੇਨ ਨੰਬਰ 07468 ਵਿਸ਼ਾਖਾਪਟਨਮ-ਵਿਜ਼ਿਆਨਗਰਮ
ਟਰੇਲ ਨੰਬਰ 07335 ਬੇਲਾਗਾਵੀ-ਮਨੁਗੁਰੂ ਸਪੈਸ਼ਲ
ਟਰੇਨ ਨੰਬਰ 07336 ਮੈਨੂਗੁਰੂ-ਬੇਲਾਗਾਵੀ ਸਪੈਸ਼ਲ
ਟਰੇਨ ਨੰਬਰ 03251 ਦਾਨਾਪੁਰ-ਐਸਐਮਵੀ ਬੈਂਗਲੁਰੂ ਦੋ-ਹਫ਼ਤਾਵਾਰੀ ਐਕਸਪ੍ਰੈਸ
ਟਰੇਨ ਨੰਬਰ 03252 ਐਸਐਮਵੀ ਬੈਂਗਲੁਰੂ-ਦਾਨਾਪੁਰ ਦੋ-ਹਫ਼ਤਾਵਾਰੀ ਐਕਸਪ੍ਰੈਸ ਸਪੈਸ਼ਲ
ਟਰੇਨ ਨੰਬਰ 09393 ਆਨੰਦ-ਗੋਧਰਾ ਮੇਮੂ ਸਪੈਸ਼ਲ
ਟਰੇਨ ਨੰਬਰ 09396 ਗੋਧਰਾ-ਆਨੰਦ ਮੇਮੂ ਸਪੈਸ਼ਲ
ਟਰੇਨ ਨੰਬਰ 05454 ਸੀਤਾਪੁਰ-ਗੋਂਡਾ ਸਪੈਸ਼ਲ
ਟਰੇਨ ਨੰਬਰ 05459 ਸੀਤਾਪੁਰ-ਸ਼ਾਹਜਹਾਂਪੁਰ ਸਪੈਸ਼ਲ
ਟਰੇਨ ਨੰਬਰ 05460 ਸ਼ਾਹਜਹਾਂਪੁਰ-ਸੀਤਾਪੁਰ ਸਪੈਸ਼ਲ
ਟਰੇਨ ਨੰਬਰ 05031 ਗੋਰਖਪੁਰ-ਗੋਂਡਾ ਸਪੈਸ਼ਲ
ਟਰੇਨ ਨੰਬਰ 05032 ਗੋਂਡਾ-ਗੋਰਖਪੁਰ ਸਪੈਸ਼ਲ
ਟਰੇਨ ਨੰਬਰ 05453 ਗੋਂਡਾ-ਸੀਤਾਪੁਰ ਸਪੈਸ਼ਲ

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement