Rajasthan Borewell Rescue Operation: 65 ਘੰਟਿਆਂ ਤੋਂ ਬੋਰਵੈੱਲ 'ਚ ਫ਼ਸੀ ਮਾਸੂਮ ਚੇਤਨਾ; ਬਚਾਅ ਕਾਰਜ ਜਾਰੀ
Published : Dec 26, 2024, 8:18 am IST
Updated : Dec 26, 2024, 8:18 am IST
SHARE ARTICLE
Rajasthan Chetna Borewell Rescue Operation latest News in punjabi
Rajasthan Chetna Borewell Rescue Operation latest News in punjabi

ਚੇਤਨਾ ਦੇ ਘਰ ਚਾਰ ਦਿਨਾਂ ਤੋਂ ਚੁੱਲ੍ਹਾ ਨਹੀਂ ਬਲਿਆ।

 

Rajasthan Chetna Borewell Rescue Operation latest News in punjabi: ਕੋਟਪੁਤਲੀ ਦੇ ਕੀਰਤਪੁਰਾ ਪਿੰਡ 'ਚ ਬੋਰਵੈੱਲ 'ਚ ਡਿੱਗੀ 3 ਸਾਲਾ ਚੇਤਨਾ ਨੂੰ ਬਚਾਉਣ ਲਈ ਪਿਛਲੇ 65 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। NDRF ਅਤੇ SDRF ਟੀਮ ਦੇ ਪਲਾਨ ਏ ਅਤੇ ਪਲਾਨ ਬੀ ਦੋਵੇਂ ਅਜੇ ਤਕ ਸਫਲ ਨਹੀਂ ਹੋਏ ਹਨ। ਪਲਾਨ ਬੀ 'ਤੇ ਕੰਮ ਜਾਰੀ ਹੈ। ਪਾਈਲਿੰਗ ਮਸ਼ੀਨ ਨਾਲ ਬੋਰਵੈੱਲ ਦੇ ਨੇੜੇ ਹੋਲ ਵਿਚ ਲੋਹੇ ਦੀਆਂ ਵੱਡੀਆਂ ਪਾਈਪਾਂ ਪਾ ਦਿਤੀਆਂ ਗਈਆਂ ਹਨ। ਅੱਜ ਸਵੇਰ ਤਕ ਪਾਇਲਿੰਗ ਮਸ਼ੀਨ ਨਾਲ ਕਰੀਬ 140 ਫੁੱਟ ਦੀ ਖੁਦਾਈ ਕੀਤੀ ਜਾ ਚੁਕੀ ਹੈ। ਚਟਾਨਾਂ ਦੇ ਆਉਣ ਕਾਰਨ ਮਸ਼ੀਨ ਬਦਲ ਦਿਤੀ ਗਈ ਸੀ, ਜਿਸ ਕਾਰਨ ਕਰੀਬ 2 ਘੰਟੇ ਪੁੱਟਣ ਦਾ ਕੰਮ ਰੁਕਿਆ ਰਿਹਾ।

ਕਲੈਕਟਰ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ

ਕੋਟਪੁਤਲੀ ਕਲੈਕਟਰ ਕਲਪਨਾ ਅਗਰਵਾਲ ਬੁਧਵਾਰ (25 ਦਸੰਬਰ) ਦੇਰ ਰਾਤ ਮੌਕੇ 'ਤੇ ਪਹੁੰਚੀ। ਬਚਾਅ ਕਾਰਜ ਦੀ ਜਾਣਕਾਰੀ ਲੈ ਕੇ ਸਵੇਰੇ 5 ਵਜੇ ਦੁਬਾਰਾ ਮੌਕੇ 'ਤੇ ਪਹੁੰਚੇ। ਪੁਲਿਸ ਸੁਪਰਡੈਂਟ ਵੀ ਮੌਕੇ 'ਤੇ ਮੌਜੂਦ ਹਨ। ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਬਚਾਅ ਕਾਰਜਾਂ ਵਿਚ ਜ਼ਰੂਰੀ ਸਾਰੇ ਯਤਨ ਕੀਤੇ ਜਾ ਰਹੇ ਹਨ। ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਲੜਕੀ ਨੂੰ ਬਾਹਰ ਕੱਢਿਆ ਜਾਵੇ। ਹਾਲਾਂਕਿ 65 ਘੰਟੇ ਦਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਫ਼ਲਤਾ ਨਾ ਮਿਲਣ ਕਾਰਨ ਐਨਡੀਆਰਐਫ, ਐਸਡੀਆਰਐਫ ਅਤੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਚੇਤਨਾ ਦੇ ਘਰ ਚਾਰ ਦਿਨਾਂ ਤੋਂ ਚੁੱਲ੍ਹਾ ਨਹੀਂ ਬਲਿਆ। ਪਰਿਵਾਰ ਦਾ ਕੋਈ ਵੀ ਮੈਂਬਰ ਕੁਝ ਖਾ-ਪੀ ਨਹੀਂ ਰਿਹਾ। ਬੱਚੀ ਦੀ ਮਾਂ ਦੀ ਸਿਹਤ ਵਿਗੜ ਗਈ ਹੈ। ਚੇਤਨਾ ਦੀ ਮਾਂ ਨੇ ਸੋਮਵਾਰ ਤੋਂ ਕੁਝ ਖਾਧਾ-ਪੀਤਾ ਨਹੀਂ ਹੈ। ਰੋਣ ਕਾਰਨ ਉਸ ਦੀ ਹਾਲਤ ਵਿਗੜ ਗਈ ਹੈ। ਬੁਧਵਾਰ ਨੂੰ ਪਹੁੰਚੇ ਡਾਕਟਰਾਂ ਨੇ ਚੇਤਨਾ ਦੀ ਮਾਂ ਨੂੰ ਓਆਰਐਸ ਘੋਲ ਦਿਤਾ ਅਤੇ ਲੋੜੀਂਦੀਆਂ ਦਵਾਈਆਂ ਦਿਤੀਆਂ, ਕੈਮਰੇ ਵਿਚ ਬੱਚੀ ਦੀਆਂ ਹਰਕਤਾਂ ਨਜ਼ਰ ਨਹੀਂ ਆ ਰਹੀਆਂ। ਡਾਕਟਰਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ। ਬੋਰਵੈੱਲ ਵਿਚ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।

9 ਦਸੰਬਰ ਨੂੰ ਆਰੀਅਨ ਦੌਸਾ ਦੇ ਪਿੰਡ ਕਾਲੀਖੜ ਵਿਚ ਆਪਣੀ ਮਾਂ ਦੇ ਸਾਹਮਣੇ ਬੋਰਵੈੱਲ ਵਿਚ ਡਿੱਗ ਗਿਆ ਸੀ। ਆਰੀਅਨ ਤਿੰਨ ਦਿਨਾਂ ਤਕ ਬੋਰਵੈੱਲ ਵਿਚ ਫਸਿਆ ਰਿਹਾ। ਆਰੀਅਨ ਨੂੰ ਕਰੀਬ 57 ਘੰਟਿਆਂ ਬਾਅਦ ਦੇਸੀ ਜੁਗਾੜ ਦੀ ਮਦਦ ਨਾਲ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ, ਉਸ ਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ ਸੀ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement