Haridwar News: ਹਰਿਦੁਆਰ ਵਿਚ ਗੰਗਾ ਨਦੀ ਵਿਚ ਡੁੱਬੇ ਦੋ ਬੱਚੇ
Published : Dec 26, 2024, 7:31 am IST
Updated : Dec 26, 2024, 11:20 am IST
SHARE ARTICLE
Two children drown in Ganga river in Haridwar news in punjabi
Two children drown in Ganga river in Haridwar news in punjabi

ਪੁਲਿਸ ਨੇ ਦਸਿਆ ਕਿ ਦੋਵਾਂ ਨੂੰ ਤੁਰੰਤ ਹਰਿਦੁਆਰ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

Haridwar News:  ਗੁਜਰਾਤ ਦੇ ਇਕ ਪਰਿਵਾਰ ਦੇ ਦੋ ਨਾਬਾਲਗ ਬੱਚਿਆਂ ਦੀ ਗੰਗਾ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਇਹ ਹਾਦਸਾ ਉੱਤਰੀ ਹਰਿਦੁਆਰ ਦੇ ਸਪਤਰਿਸ਼ੀ ਇਲਾਕੇ ਦੇ ਸੰਤਮਤ ਘਾਟ 'ਤੇ ਸਵੇਰੇ 10 ਵਜੇ ਵਾਪਰਿਆ, ਜਿਥੇ ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਬਾਜੀਪੁਰਾ ਪਿੰਡ ਦੇ ਰਹਿਣ ਵਾਲੇ ਵਿਪੁਲ ਭਾਈ ਪਵਾਰ ਦਾ ਪਰਿਵਾਰ ਗੰਗਾ 'ਚ ਇਸ਼ਨਾਨ ਕਰ ਰਿਹਾ ਸੀ।

ਉਨ੍ਹਾਂ ਦਸਿਆ ਕਿ ਇਸ ਦੌਰਾਨ ਪਵਾਰ ਦੀ 13 ਸਾਲ ਦੀ ਬੇਟੀ ਪ੍ਰਤਿਊਸ਼ਾ ਅਤੇ 6 ਸਾਲ ਦਾ ਬੇਟਾ ਦਰਸ਼ ਅਚਾਨਕ ਗੰਗਾ ਦੇ ਤੇਜ਼ ਵਹਾਅ 'ਚ ਵਹਿਣ ਲੱਗੇ। ਘਾਟ 'ਤੇ ਮੌਜੂਦ ਪਰਿਵਾਰਕ ਮੈਂਬਰ ਅਤੇ ਹੋਰ ਸ਼ਰਧਾਲੂ ਬੱਚਿਆਂ ਨੂੰ ਬਚਾਉਣ ਲਈ ਭੱਜੇ ਪਰ ਤੇਜ਼ ਵਹਾਅ ਅਤੇ ਪਾਣੀ ਡੂੰਘਾ ਹੋਣ ਕਾਰਨ ਦੋਵੇਂ ਬੱਚੇ ਨਜ਼ਰਾਂ ਤੋਂ ਗੁੰਮ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਲਘਰ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਸ਼ੁਰੂ ਕਰ ਦਿਤੀ। ਕੁਝ ਸਮੇਂ ਬਾਅਦ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਠੋਕਰ ਨੰਬਰ 13 ਨੇੜੇ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ।

ਪੁਲਿਸ ਨੇ ਦਸਿਆ ਕਿ ਦੋਵਾਂ ਨੂੰ ਤੁਰੰਤ ਹਰਿਦੁਆਰ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement