
ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ
ਨਵੀਂ ਦਿੱਲੀ: 65 ਸਾਲਾਂ ਦੀ ਹਸੀਨਾ ਬੇਗਮ, ਜੋ ਤਕਰੀਬਨ 18 ਸਾਲਾਂ ਤੋਂ ਪਾਕਿਸਤਾਨ ਵਿਚ ਕੈਦ ਸੀ ਭਾਰਤ ਵਾਪਸ ਪਰਤੀ ਹੈ। ਹਸੀਨਾ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈ ਸੀ ਪਰ ਉਸਦਾ ਪਾਸਪੋਰਟ ਗੁਆਚ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਹੁਣ ਉਹ ਬੀਤੇ ਦਿਨ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਵਾਪਸ ਪਰਤੀ ਹੈ।
PHOTO
ਆਪਣੇ ਦੇਸ਼ ਪਰਤਣ ਤੋਂ ਬਾਅਦ ਹਸੀਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਘਰ ਵਾਪਸ ਪਰਤ ਕੇ ਬਹੁਤ ਖੁਸ਼ ਹੈ। ਉਸਨੇ ਕਈ ਸਾਲ ਮੁਸੀਬਤ ਵਿੱਚ ਬਿਤਾਏ, ਪਰ ਹੁਣ ਸਕੂਨ ਮਿਲ ਰਿਹਾ ਹੈ। ਜਦੋਂ ਹਸੀਨਾ ਬੇਗਮ ਔਰੰਗਾਬਾਦ ਵਾਪਸ ਆਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਔਰੰਗਾਬਾਦ ਦੇ ਪੁਲਿਸ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ।
65-year-old woman freed from Pakistani jail, returns to Aurangabad
— ANI Digital (@ani_digital) January 27, 2021
Read @ANI Story | https://t.co/1IM5FtTFkv pic.twitter.com/x10Vr1yTjh
ਦਰਅਸਲ, ਹਸੀਨਾ ਬੇਗਮ ਦੇ ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਸੀਨਾ ਬੇਗਮ ਦਾ ਵਿਆਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦੇ ਕੁਝ ਜਾਣਕਾਰ ਪਾਕਿਸਤਾਨ ਵਿਚ ਰਹਿੰਦੇ ਹਨ, ਜਿਥੇ ਉਹ ਉਸ ਨੂੰ ਲਾਹੌਰ ਵਿਚ ਮਿਲਣ ਗਈ ਸੀ। ਇਹ ਕੇਸ ਪਾਕਿਸਤਾਨ ਦੀ ਅਦਾਲਤ ਵਿਚ ਵੀ ਚੱਲਿਆ, ਜਿਸ ਵਿਚ ਹਸੀਨਾ ਨੇ ਅਦਾਲਤ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਪਿਛਲੇ ਹਫ਼ਤੇ ਹੀ, ਹਸੀਨਾ ਬੇਗਮ ਨੂੰ ਲੰਬੇ ਸੰਘਰਸ਼ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ ਅਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ 26 ਜਨਵਰੀ ਦੇ ਮੌਕੇ 'ਤੇ, ਉਹ ਆਪਣੇ ਪਰਿਵਾਰ ਨੂੰ ਮਿਲ ਪਾਈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਈ ਗਲਤੀ ਨਾਲ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਅਤੇ ਲੰਬੇ ਸਮੇਂ ਬਾਅਦ ਭਾਰਤ ਵਾਪਸ ਆਏ ਹੋਣ। ਅਜੋਕੇ ਸਮੇਂ ਵਿੱਚ ਗੀਤਾ ਨਾਲ ਜੁੜਿਆ ਮੁੱਦਾ ਕਾਫ਼ੀ ਚਰਚਾ ਵਿੱਚ ਰਿਹਾ ਸੀ।