ਜਲੰਧਰ ਦੀ ਲੜਕੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, 4 ਲੱਖ ਰੁਪਏ ਮੰਗ ਰਹੀ ਸੀ ਮ੍ਰਿਤਕ ਲੜਕੀ

By : GAGANDEEP

Published : Jan 27, 2023, 4:58 pm IST
Updated : Jan 27, 2023, 4:58 pm IST
SHARE ARTICLE
photo
photo

ਜਲੰਧਰ ਦੇ ਫਿਲੌਰ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ

 

ਊਨਾ: ਹਿਮਾਚਲ ਦੇ ਊਨਾ ਦੇ ਅੰਬ 'ਚੋਂ ਮਿਲੀ ਜਲੰਧਰ ਦੀ ਲੜਕੀ ਦੀ ਲਾਸ਼ ਦੇ ਮਾਮਲੇ 'ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੀ ਨੌਜਵਾਨ ਤੋਂ ਪੈਸਿਆਂ ਦੀ ਮੰਗ ਕਰ ਰਹੀ ਸੀ। ਜਿਸ ਕਾਰਨ ਉਸ ਨੇ ਕਤਲ ਦੀ ਯੋਜਨਾ ਬਣਾਈ। ਦਰਅਸਲ 23 ਜਨਵਰੀ ਨੂੰ ਜਲੰਧਰ ਦੇ ਫਿਲੌਰ ਦੀ ਰਹਿਣ ਵਾਲੀ ਬਲਜੀਤ ਕੌਰ (21) ਦੀ ਲਾਸ਼ ਘੀਬਤ ਬੇਹਦ ਦੇ ਜੰਗਲ 'ਚ ਪਈ ਮਿਲੀ ਸੀ। ਉਸ ਦਾ ਮੋਬਾਈਲ ਬਲਜੀਤ ਕੌਰ ਦੀ ਲਾਸ਼ ਕੋਲ ਪਿਆ ਸੀ। ਇਸ ਦੀ ਮਦਦ ਨਾਲ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਅੰਬ ਵਿਖੇ ਪੁੱਜੇ।

 ਪੜ੍ਹੋ ਪੂਰੀ ਖਬਰ: ਚੋਰੀ ਕਰਨ ਲਈ ਕੋਲੇ ਦੀ ਖਾਨ 'ਚ ਗਏ 4 ਲੋਕਾਂ ਦੀ ਦਮ ਘੁੱਟਣ ਨਾਲ ਮੌਤ

 

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਲੜਕੀ ਆਪਣੀ ਮਾਂ ਨੂੰ ਆਪਣੇ ਦੋਸਤ ਦੇ ਵਿਆਹ 'ਤੇ ਜਾਣ ਦਾ ਕਹਿ ਕੇ ਛੱਡ ਕੇ ਗਈ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੀ। ਰਿਸ਼ਤੇਦਾਰਾਂ ਨੇ ਬਲਜੀਤ ਕੌਰ ’ਤੇ ਕਤਲ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਏਐਸਪੀ ਊਨਾ ਪ੍ਰਵੀਨ ਕੁਮਾਰ, ਅੰਬ ਡੀਐਸਪੀ ਡਾਕਟਰ ਵਸੁਧਾ ਸੂਦ ਅਤੇ ਅੰਬ ਦੇ ਐਸਐਚਓ ਅੰਬ ਅਸ਼ੀਸ਼ ਪਠਾਨੀਆ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ।

 ਪੜ੍ਹੋ ਪੂਰੀ ਖਬਰ: ਭੈਣ ਕੋਲੋਂ ਵਾਪਸ ਆ ਰਹੇ ਭਰਾ ਦਾ ਹੋਇਆ ਐਕਸੀਡੈਂਟ, ਪੂਰਾ ਪਰਿਵਾਰ ਹੋਇਆ ਜ਼ਖਮੀ

ਜਾਂਚ ਦੌਰਾਨ ਬਲਜੀਤ ਦੀ ਕਾਲ ਰਿਕਾਰਡਿੰਗ ਆਦਿ ਦੀ ਛਾਣਬੀਣ ਕੀਤੀ ਗਈ। ਜਿਸ ਤੋਂ ਬਾਅਦ ਟੀਮਾਂ ਫਿਲੌਰ ਲਈ ਰਵਾਨਾ ਹੋ ਗਈਆਂ। ਜਿਸ ਤੋਂ ਬਾਅਦ 26 ਜਨਵਰੀ ਨੂੰ ਪੁਲਿਸ ਨੇ ਪਿੰਡ ਤਲਵਣ ਦੇ ਰਹਿਣ ਵਾਲੇ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਵਰੁਣ ਨਾਲ ਮਿਲ ਕੇ ਬਲਜੀਤ ਨੂੰ ਮਾਰਨ ਦੀ ਨੀਅਤ ਨਾਲ ਹਿਮਾਚਲ ਲੈ ਕੇ ਆਇਆ ਸੀ। ਉਹ ਉਸ ਨੂੰ ਮੋਟਰਸਾਈਕਲ ’ਤੇ ਭਰਵਾਣੀ ਲੈ ਗਿਆ। ਮੁੱਖ ਸੜਕ ਦੇ ਨਾਲ ਟੋਏ ਨੂੰ ਡੂੰਘਾ ਸਮਝ ਕੇ ਉਸ ਦਾ ਗਲਾ ਘੁੱਟ ਕੇ ਖੱਡ ਵਿੱਚ ਧੱਕ ਦਿੱਤਾ।

 ਪੜ੍ਹੋ ਪੂਰੀ ਖਬਰ: ਅੰਮ੍ਰਿਤਸਰ 'ਚ ਦੁਕਾਨ ਵਿਚ ਲੱਗੀ ਅੱਗ, ਜ਼ਿੰਦਾ ਸੜਿਆ ਸੁੱਤਾ ਪਿਆ ਇਕ ਵਿਅਕਤੀ  

ਜੱਗੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਬਲਜੀਤ ਕੌਰ ਨੂੰ ਦੋ ਮਹੀਨੇ ਪਹਿਲਾਂ ਜਾਣਦਾ ਸੀ ਅਤੇ ਅਕਸਰ ਫੋਨ ’ਤੇ ਗੱਲ ਕਰਦਾ ਰਹਿੰਦਾ ਸੀ। ਇਸ ਦੌਰਾਨ ਉਸ ਨੇ ਫਗਵਾੜਾ ਦੀ ਬਲਜੀਤ ਕੌਰ ਨਾਲ ਸਰੀਰਕ ਸਬੰਧ ਬਣਾਏ। ਉਦੋਂ ਤੋਂ ਹੀ ਬਲਜੀਤ ਕੌਰ ਉਸ ਤੋਂ 4 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਬਲਜੀਤ ਨੂੰ ਮਾਰਨ ਦੀ ਯੋਜਨਾ ਬਣਾਈ। ਇਸ 'ਚ ਵਰੁਣ ਨੇ ਉਨ੍ਹਾਂ ਦਾ ਸਾਥ ਦਿੱਤਾ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement