
ਇੱਕ ਸਾਲ ਵਿਚ ਦੇਸ਼ ਭਰ ਵਿਚੋਂ ਸਿਰਫ਼ 25 ਵਿਦਿਆਰਥੀ ਹੀ ਦਾਖ਼ਲਾ ਲੈਂਦੇ ਹਨ।
ਨਵੀਂ ਦਿੱਲੀ - ਦੇਸ਼ ਦੀ ਸੁਰੱਖਿਆ 'ਚ ਲੱਗੀ ਹੋਈ ਫੌਜ ਦਾ ਸਾਥ ਦੇਣਾ ਹਰ ਦੇਸ਼ ਵਾਸੀ ਲਈ ਚੰਗੀ ਕਿਸਮਤ ਦੀ ਗੱਲ ਹੈ ਪਰ ਦੇਸ਼ ਦੀ ਸਰਹੱਦ ਤੋਂ ਦੂਰ ਬੈਠ ਕੇ ਵੀ ਭਾਰਤੀ ਫੌਜ ਅਤੇ ਦੇਸ਼ ਲਈ ਕੁਝ ਕੀਤਾ ਜਾ ਸਕਦਾ ਹੈ। ਇਹ ਸਾਬਿਤ ਕੀਤਾ ਹੈ ਚੰਡੀਗੜ੍ਹ ਦੇ ਸੈਕਟਰ-35 ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸਮੀਰ ਸ਼ਰਮਾ ਨੇ। ਸਕੂਲੀ ਪੜ੍ਹਾਈ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਉਸ ਇਮਤਿਹਾਨ ਲਈ ਵੀ ਤਿਆਰ ਕਰਦਾ ਹੈ, ਜਿਸ ਨੂੰ ਪਾਸ ਕਰਕੇ ਬੱਚੇ ਫ਼ੌਜ ਦਾ ਅਨਿੱਖੜਵਾਂ ਅੰਗ ਬਣਦੇ ਹਨ।
ਇਹ ਵੀ ਪੜ੍ਹੋ - Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ
ਸਮੀਰ ਸ਼ਰਮਾ ਸਕੂਲੀ ਵਿਦਿਆਰਥੀਆਂ ਨੂੰ ਦੇਹਰਾਦੂਨ ਸਥਿਤ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (ਆਰਆਈਐਮਸੀ) ਵਿਚ ਦਾਖ਼ਲੇ ਲਈ ਸਿੱਖਿਆ ਦੇ ਰਿਹਾ ਹੈ, ਜੋ ਐਨਡੀਏ ਦਾ ਇੱਕ ਫੀਡਰ ਕਾਲਜ ਹੈ। ਇਸ ਕਾਲਜ ਵਿਚ ਦਾਖ਼ਲੇ ਲਈ ਇੱਕ ਟੈਸਟ ਪਾਸ ਕਰਨਾ ਜ਼ਰੂਰੀ ਹੈ। ਸਮੀਰ ਸ਼ਰਮਾ ਅਨੁਸਾਰ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ।
The government teacher is preparing soldiers for the army, so far 12 students have taken admission
ਸਟੱਡੀ ਟਾਈਮ ਟੇਬਲ ਬਣਾ ਕੇ ਰੋਜ਼ਾਨਾ ਵਿਵਸਥਿਤ ਤਰੀਕੇ ਨਾਲ ਪੜ੍ਹਾਈ ਕੀਤੀ ਜਾਂਦੀ ਹੈ। ਸਮੀਰ ਅਨੁਸਾਰ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਮਿੰਨੀ UPSC ਪ੍ਰੀਖਿਆ ਵਰਗੀ ਹੀ ਰਹਿੰਦੀ ਹੈ। ਕਿਉਂਕਿ ਇਸ ਕਾਲਜ ਵਿਚ ਇੱਕ ਸਾਲ ਵਿਚ ਦੇਸ਼ ਭਰ ਵਿਚੋਂ ਸਿਰਫ਼ 25 ਵਿਦਿਆਰਥੀ ਹੀ ਦਾਖ਼ਲਾ ਲੈਂਦੇ ਹਨ।
ਸਮੀਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਪੜ੍ਹੇ 12 ਸਕੂਲੀ ਬੱਚੇ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (ਆਰ.ਆਈ.ਐਮ.ਸੀ.) ਵਿਚ ਦਾਖਲਾ ਲੈ ਚੁੱਕੇ ਹਨ। ਹਰ ਸਾਲ ਉਹ ਚੰਡੀਗੜ੍ਹ ਤੋਂ ਇੱਕ ਬੱਚੇ ਨੂੰ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਵਿਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।
The government teacher is preparing soldiers for the army, so far 12 students have taken admission
ਚੰਡੀਗੜ੍ਹ ਹੀ ਨਹੀਂ ਸਗੋਂ ਹੋਰ ਰਾਜਾਂ ਦੇ ਜਿਹੜੇ ਬੱਚੇ ਚੰਡੀਗੜ੍ਹ ਦੇ ਸਕੂਲਾਂ ਵਿਚ ਪੜ੍ਹਦੇ ਹਨ, ਉਹ ਵੀ ਉਕਤ ਕਾਲਜ ਵਿੱਚ ਦਾਖ਼ਲਾ ਲੈਂਦੇ ਹਨ। ਮੂਲ ਰੂਪ ਵਿਚ ਸੋਲਨ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸਮੀਰ ਸ਼ਰਮਾ ਇੱਕ ਫੌਜੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕੇ ਹਨ। ਸਮੀਰ ਖ਼ੁਦ ਵੀ ਐਨਸੀਸੀ ਕੈਡੇਟ ਹੋਣ ਸਮੇਤ ਸੀਡੀਐਸ ਦੀ ਪ੍ਰੀਖਿਆ ਦੇ ਚੁੱਕੇ ਹਨ। ਸਮੀਰ ਅਗਸਤ 2015 ਵਿਚ ਚੰਡੀਗੜ੍ਹ ਸਿੱਖਿਆ ਵਿਭਾਗ ਵਿਚ ਜੇਬੀਟੀ ਅਧਿਆਪਕ ਵਜੋਂ ਸ਼ਾਮਲ ਹੋਇਆ ਸੀ ਅਤੇ ਉਦੋਂ ਤੋਂ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਵਿਚ ਦਾਖਲੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ।