Divya Pahuja: ਦਿਵਿਆ ਦਾ ਸੱਤਵਾਂ ਦੋਸ਼ੀ ਗ੍ਰਿਫ਼ਤਾਰ, 50 ਹਜ਼ਾਰ ਦਾ ਇਨਾਮੀ ਮੁਲਜ਼ਮ ਰਵੀ ਬੰਗਾ ਕਾਬੂ
Published : Jan 27, 2024, 9:46 am IST
Updated : Jan 27, 2024, 9:46 am IST
SHARE ARTICLE
Divya Pahuja
Divya Pahuja

 ਹੁਣ ਹੋਵੇਗਾ ਮਾਡਲ ਦੀ ਮੌਤ ਦੇ ਲੁਕੇ ਰਾਜ਼ ਦਾ ਖੁਲਾਸਾ 

Divya Pahuja: ਨਵੀਂ ਦਿੱਲੀ - ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਦਾ ਨਿਪਟਾਰਾ ਕਰਕੇ ਫਰਾਰ ਹੋਏ ਰਵੀ ਬੰਗਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ’ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਕ੍ਰਾਈਮ ਬ੍ਰਾਂਚ ਸੈਕਟਰ-17, ਗੁਰੂਗ੍ਰਾਮ ਦੀ ਪੁਲਿਸ ਟੀਮ ਨੇ ਸ਼ੁੱਕਰਵਾਰ ਨੂੰ ਰਵੀ ਬੰਗਾ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।     

ਗੁਰੂਗ੍ਰਾਮ ਪੁਲਿਸ ਇਸ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਅਭਿਜੀਤ ਸਿੰਘ ਸਮੇਤ ਉਸ ਦੇ ਸਾਥੀਆਂ ਹੇਮਰਾਜ, ਓਮ ਪ੍ਰਕਾਸ਼, ਮੇਘਾ, ਪ੍ਰਵੇਸ਼ ਅਤੇ ਬਲਰਾਜ ਸਿੰਘ ਗਿੱਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿਚ ਹੁਣ ਇਹ ਸੱਤਵੀਂ ਗ੍ਰਿਫ਼ਤਾਰੀ ਹੈ। ਪੁਲਿਸ ਰਿਮਾਂਡ 'ਤੇ ਰਵੀ ਬੰਗਾ ਤੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ ਅਤੇ ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਐਸਆਈਟੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਲਰਾਜ ਗਿੱਲ ਅਤੇ ਰਵੀ ਬੰਗਾ ਦੋਵੇਂ ਅਭਿਜੀਤ ਦੇ ਨਾਲ ਸਾਊਥ ਐਕਸ ਦੀ ਰਿਹਾਇਸ਼ 'ਤੇ ਰਹਿੰਦੇ ਸਨ। ਘਰ ਦਾ ਕੰਮ ਕਰਨ ਤੋਂ ਇਲਾਵਾ ਰਵੀ ਬੰਗਾ ਆਪਣੀ ਕਾਰ ਵੀ ਚਲਾਉਂਦਾ ਸੀ। ਮਾਡਲ ਦਿਵਿਆ ਦਾ ਗੁਰੂਗ੍ਰਾਮ 'ਚ ਹੋਟਲ ਸੰਚਾਲਕ ਅਭਿਜੀਤ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਪੰਜਾਬ ਇਲਾਕੇ ਦੀ ਇੱਕ ਨਹਿਰ ਵਿਚ ਸੁੱਟ ਦਿੱਤੀ ਗਈ। ਪੁਲਿਸ ਨੇ ਦਿਵਿਆ ਦੀ ਲਾਸ਼ 11 ਦਿਨਾਂ ਬਾਅਦ ਟੋਹਾਣਾ ਨਹਿਰ ਵਿਚੋਂ ਬਰਾਮਦ ਕੀਤੀ ਹੈ। ਡਿਊਟੀ ਮੈਜਿਸਟ੍ਰੇਟ ਦੀ ਦੇਖ-ਰੇਖ ਹੇਠ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ।  

ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਦਿਵਿਆ ਦੀ ਲਾਸ਼ ਨੂੰ ਡਿਸਪੋਜ਼ਲ ਕਰਨ ਤੋਂ ਬਾਅਦ ਬਲਰਾਜ ਗਿੱਲ ਅਤੇ ਰਵੀ ਬੰਗਾ ਬੱਸ ਰਾਹੀਂ ਜੈਪੁਰ ਤੋਂ ਉਦੈਪੁਰ ਗਏ ਸਨ। ਉਦੈਪੁਰ ਤੋਂ ਬੱਸ ਰਾਹੀਂ ਕਾਨਪੁਰ ਪਹੁੰਚਿਆ ਅਤੇ ਉਥੋਂ ਕੋਲਕਾਤਾ ਲਈ ਰੇਲਗੱਡੀ ਫੜੀ। ਜਿਸ ਥਾਂ 'ਤੇ ਦਿਵਿਆ ਦੀ ਲਾਸ਼ ਸੁੱਟੀ ਗਈ ਸੀ, ਉਸ ਥਾਂ ਤੋਂ ਕਰੀਬ 140 ਕਿਲੋਮੀਟਰ ਦੂਰ ਲਾਸ਼ ਮਿਲੀ। 

(For more news apart from Divya Pahuja, stay tuned to Rozana Spokesman)

SHARE ARTICLE

ਏਜੰਸੀ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement