
ਦਿੱਲੀ ਵਿਚ ਭੜਕੀ ਹਿੰਸਾ ਅਤੇ ਆਈਬੀ ਅਫ਼ਸਰ ਅੰਕਿਤ ਸ਼ਰਮਾ ਦੀ ਹੱਤਿਆ ਦੇ ਅਰੋਪਾਂ ਵਿਚ ਘਿਰੇ ਆਮ ਆਦਮੀ ਪਾਰਟੀ ਦੇ ਨਿਗਮ ਪਰੀਸ਼ਦ ਦਾ ਨਾਂਅ ਸਾਹਮਣੇ ਆ ਰਿਹਾ ਹੈ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਦਿੱਲੀ ਵਿਚ ਭੜਕੀ ਹਿੰਸਾ ਅਤੇ ਆਈਬੀ ਅਫ਼ਸਰ ਅੰਕਿਤ ਸ਼ਰਮਾ ਦੀ ਹੱਤਿਆ ਦੇ ਅਰੋਪਾਂ ਵਿਚ ਘਿਰੇ ਆਮ ਆਦਮੀ ਪਾਰਟੀ ਦੇ ਨਿਗਮ ਪਰੀਸ਼ਦ ਦਾ ਨਾਂਅ ਸਾਹਮਣੇ ਆ ਰਿਹਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਹਿੰਸਾ ਅਤੇ ਅੰਕਿਤ ਸ਼ਰਮਾ ਦੀ ਮੌਤ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਨਿਗਮ ਪਰੀਸ਼ਦ ਮੁਹੰਮਦ ਤਾਹੀਰ ਹੁਸੈਨ ਦਾ ਹੱਥ ਹੋ ਸਕਦਾ ਹੈ।
Photo
ਪੱਥਰਬਾਜ਼ੀ ਵਿਚ ਮਾਰੇ ਗਏ ਅੰਕਿਤ ਸ਼ਰਮਾ ਦੇ ਭਰਾ ਨੇ ਪੂਰਬੀ ਦਿੱਲੀ ਦੇ ਨਹਿਰੂ ਵਿਹਾਰ ਤੋਂ ਆਮ ਆਦਮੀ ਪਾਰਟੀ ਦੇ ਪਰੀਸ਼ਦ ਮੁਹੰਮਦ ਤਾਹਿਰ ਹੁਸੈਨ ਅਤੇ ਉਹਨਾਂ ਦੇ ਸਮਰਥਕਾਂ ‘ਤੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ ਦੇ ਇਲਾਕਿਆਂ ਵਿਚ ਹੋਈ ਹਿੰਸਾ ਵਿਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।
Photo
ਇਕ ਟੀਵੀ ਚੈਨਲ ਵਿਚ ਗੱਲਬਾਤ ਦੌਰਾਨ ਆਈਬੀ ਅਫ਼ਸਰ ਅੰਕਿਤ ਦੇ ਭਰਾ ਨੇ ਹੱਤਿਆ ਲਈ ‘ਆਪ’ ਦੇ ਨਿਗਮ ਪਰੀਸ਼ਦ ਮੁਹੰਮਦ ਤਾਹਿਰ ਹੁਸੈਨ ਦਾ ਨਾਂਅ ਲਿਆ ਹੈ। ਚੈਨਲ ਨਾਲ ਗੱਲਬਾਤ ਦੌਰਾਨ ਅੰਕਿਤ ਦੇ ਭਰਾ ਨੇ ਕਿਹਾ ਹੈ, ‘ਮੈਂ ਇਹੀ ਕਹਾਂਗਾ ਕਿ ਜੋ ਸੀਏਏ-ਐਨਆਰਸੀ ਦਾ ਵਿਰੋਧ ਕਰ ਰਹੇ ਹਨ। ਲੋਕਾਂ ਨੂੰ ਮਾਰ ਰਹੇ ਹਨ, ਜਾਇਦਾਦ ਨੂੰ ਸਾੜ ਰਹੇ ਹਨ, ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਇਹਨਾਂ ਨੇ ਕਿੰਨੇ ਹੀ ਘਰਾਂ ਨੂੰ ਤਬਾਹ ਕਰ ਦਿੱਤਾ, ਇਸ ਵਿਚ ਇਕ ਸਾਡਾ ਘਰ ਵੀ ਹੈ। ਸਾਡਾ ਘਰ ਬਰਬਾਦ ਹੋ ਗਿਆ’।
Photo
ਅੰਕਿਤ ਦੇ ਭਰਾ ਨੇ ਅੱਗੇ ਕਿਹਾ ਕਿ, ‘ਮੇਰੇ ਭਰਾ ਅੰਕਿਤ ਕਰੀਬ 4.30 ਵਜੇ ਡਿਊਟੀ ਤੋਂ ਘਰ ਆ ਰਹੇ ਸਨ। ਭੀੜ ਨੇ ਆਈਬੀ ਵਿਚ ਸਰਵਿਸ ਕਰਨ ਵਾਲੇ ਮੇਰੇ ਭਰਾ ਨੂੰ ਬਾਹਰ ਫੜ੍ਹ ਲਿਆ। ਭੀੜ ਉਹਨਾਂ ਨੂੰ ਨਿਗਮ ਪਰੀਸ਼ਦ ਦੇ ਘਰ ਵਿਚ ਲੈ ਗਈ। ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲ ਚੁਕੀਆਂ ਹਨ’।
Photo
ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਕਈ ਲੋਕ ਅਜਿਹਾ ਦਾਅਵਾ ਕਰ ਰਹੇ ਹਨ ਕਿ ਦਿੱਲੀ ਹਿੰਸਾ ਦੇ ਪਿੱਛੇ ਤਾਹੀਰ ਹੁਸੈਨ ਦੀ ਭੂਮਿਕਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਵੀ ਵੀਡੀਓ ਸ਼ੇਅਰ ਕਰ ਕੇ ‘ਆਪ’ ਨਗਰ ਪਰੀਸ਼ਦ ਮੁਹੰਮਦ ਤਾਹਿਰ ਹੁਸੈਨ ‘ਤੇ ਇਲ਼ਜ਼ਾਮ ਲਗਾਇਆ ਹੈ।