
'' ਕਿਸਾਨ ਆਪਣਾ ਹੱਕ ਲੈ ਕੇ ਹੀ ਮੁੜਨਗੇ''
ਜਲੰਧਰ: ਮੀਡੀਆ ਫਾਰ ਫਾਰਮਰਜ਼ ਵੱਲੋਂ ਪਗੜੀ ਸੰਭਾਲ ਲਹਿਰ ਦੇ ਤਹਿਤ ਅੱਜ ਇਕ ਮਾਰਚ ਕੱਢਿਆ ਗਿਆ ਜਿਸ ਵਿਚ ਜਲੰਧਰ ਦੇ ਪੱਤਰਕਾਰਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਥਾ ਦੇ ਪ੍ਰਧਾਨ ਸੁਰਿੰਦਰਪਾਲ ਨੇ ਕਿਹਾ ਕਿ ਪੰਜਾਬ ਦੇ ਪੱਤਰਕਾਰ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਖੜ੍ਹੇ ਹਨ ਤੇ ਉਨ੍ਹਾਂ ਨੂੰ ਇਨਸਾਫ ਦੁਆਉਣ ਤੱਕ ਉਹ ਆਪਣਾ ਪੂਰਾ ਯੋਗਦਾਨ ਕਰਨਗੇ।
March for Turban Conservation Movement in Jalandhar
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਦਿੱਲੀ ਤੋਂ ਆਪਣਾ ਹੱਕ ਲੈ ਕੇ ਹੀ ਮੁੜਨਗੇ ਤੇ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ ਉਨ੍ਹਾਂ ਕਿਹਾ ਕਿ ਪਗੜੀ ਸੰਭਾਲ ਲਹਿਰ ਆਜ਼ਾਦੀ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ ਜਿਸ ਨੂੰ ਮੁੜ ਜਾਗਰਤ ਕਰਨ ਦੀ ਲੋੜ ਪਈ ਹੈ ਤੇ ਉਸ ਸਮੇਂ ਵੀ ਸਰਕਾਰ ਵੱਲੋਂ ਜ਼ਮੀਨਾਂ ਤੇ ਕਬਜ਼ੇ ਨੂੰ ਲੈ ਕੇ ਉਸ ਦੇ ਵਿਰੋਧ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਗਈ ਸੀ
March for Turban Conservation Movement in Jalandhar
ਜਿਸ ਨੂੰ ਅੱਜ ਮੁੜ ਕਿਸਾਨੀ ਸੰਘਰਸ਼ ਵਿਚ ਜਾਗ੍ਰਿਤ ਹੋਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਅਸ਼ਵਨੀ ਖੁਰਾਣਾ ਨੇ ਕਿਹਾ ਕਿ ਨੈਸ਼ਨਲ ਚੈਨਲਾਂ ਦੇ ਪੱਤਰਕਾਰ ਜੋ ਪੱਤਰਕਾਰੀ ਤਾਂ ਕਰ ਰਹੇ ਨੇ ਇਹ ਉਨ੍ਹਾਂ ਦੇ ਅਦਾਰਿਆਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਪੱਤਰਕਾਰੀ ਹੋ ਰਹੀ ਹੈ।
March for Turban Conservation Movement in Jalandhar
ਹਾਲਾਂਕਿ ਹਰੇਕ ਪੱਤਰਕਾਰ ਦਾ ਆਪਣਾ ਜ਼ਮੀਰ ਵੀ ਜਾਗਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਉਸ ਦੀ ਆਵਾਜ਼ ਸੁਣ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਪਰ ਹਰੇਕ ਅਦਾਰੇ ਹੇਠ ਕੰਮ ਕਰਨ ਵਾਲੇ ਪੱਤਰਕਾਰ ਦੀ ਆਪਣੀ ਰੀਤ ਮਰਿਆਦਾ ਬਣਦੀ ਹੈ