
ਪੀਐਮ ਮੋਦੀ ਨੇ ਕੀਤਾ ‘ਭਾਰਤ ਖਿਡੌਣਾ ਮੇਲਾ 2021’ ਦਾ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ‘ਭਾਰਤ ਖਿਡੌਣਾ ਮੇਲਾ 2021’ ਦਾ ਉਦਘਾਟਨ ਕੀਤਾ। ਆਤਮ ਨਿਰਭਰ ਭਾਰਤ ਮੁਹਿੰਮ ਵਿਚ ਵੋਕਲ ਫਾਰ ਲੋਕਲ ਦੇ ਤਹਿਤ ਦੇਸ਼ ਨੂੰ ਖਿਡੌਣਾ ਨਿਰਮਾਣ ਦਾ ਗਲੋਬਲ ਕੇਂਦਰ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲਾ, ਔਰਤ ਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਵੱਲੋਂ ਮਿਲ ਕੇ ਇਸ ਮੇਲੇ ਆਯੋਜਨ ਕੀਤਾ ਗਿਆ ਹੈ।
Narendra Modi
ਇਸ ਦੌਰਾਨ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਦੇਸ਼ ਦੇ ਪਹਿਲੇ ਖਿਡੌਣਾ ਮੇਲੇ ਦੀ ਸ਼ੁਰੂਆਤ ਦਾ ਹਿੱਸਾ ਬਣ ਰਹੇ ਹਾਂ। ਇਹ ਸਿਰਫ ਇਕ ਵਪਾਰਕ ਅਤੇ ਆਰਥਿਕ ਪ੍ਰੋਗਰਾਮ ਨਹੀਂ ਹੈ, ਇਹ ਦੇਸ਼ ਦੇ ਸਦੀਆਂ ਪੁਰਾਣੇ ਖੇਡਾਂ ਅਤੇ ਉਤਸ਼ਾਹ ਦੇ ਸਭਿਆਚਾਰ ਨੂੰ ਮਜ਼ਬੂਤ ਕਰਨ ਦੀ ਕੜੀ ਹੈ।
Narendra Modi at the India Toy Fair 2021
ਉਹਨਾਂ ਕਿਹਾ ਦੇਸ਼ ਦੇ ਖਿਡੌਣਾ ਉਦਯੋਗ ਵਿਚ ਬਹੁਤ ਵੱਡੀ ਤਾਕਤ ਛੁਪੀ ਹੋਈ ਹੈ। ਇਸ ਤਾਕਤ ਨੂੰ ਵਧਾਉਣ, ਇਹ ਦੀ ਪਛਾਣ ਨੂੰ ਵਧਾਉਣਾ ਆਤਮ ਨਿਰਭਰ ਭਾਰਤ ਦਾ ਬਹੁਤ ਵੱਡਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸਿੰਧੂ ਘਾਟੀ ਸੱਭਿਅਤਾ, ਮੋਹਿਨਜੋਦੜੋ ਅਤੇ ਹੜੱਪਾ ਦੇ ਦੌਰ ਦੇ ਖਿਡੌਣਿਆਂ ’ਤੇ ਪੂਰੀ ਦੁਨੀਆਂ ਨੇ ਖੋਜ ਕੀਤੀ ਹੈ। ਪ੍ਰਚੀਨ ਕਾਲ ਵਿਚ ਦੁਨੀਆਂ ਭਰ ਵਿਚੋਂ ਯਾਤਰੀ ਜਦੋਂ ਭਾਰਤ ਆਉਂਦੇ ਸੀ ਤਾਂ ਭਾਰਤ ਦੇ ਖਿਡੌਣੇ ਅਪਣੇ ਨਾਲ ਲੈ ਕੇ ਜਾਂਦੇ ਸੀ।
The India Toy Fair 2021
ਉਹਨਾਂ ਕਿਹਾ ਅੱਜ ਜੋ ਸ਼ਤਰੰਜ ਦੁਨੀਆਂ ਭਰ ਵਿਚ ਪਸੰਦ ਕੀਤੀ ਜਾਂਦੀ ਹੈ, ਉਹ ਪਹਿਲਾਂ ਭਾਰਤ ਵਿਚ ‘ਚਤੁਰੰਗ’ ਦੇ ਰੂਪ ਵਿਚ ਖੇਡੀ ਜਾਂਦੀ ਸੀ। ਸਾਡੇ ਧਾਰਮਕ ਗ੍ਰੰਥਾਂ ਵਿਚ ਵੀ ਵੱਖ-ਵੱਖ ਖਿਡੌਣਿਆਂ ਦਾ ਜ਼ਿਕਰ ਮਿਲਦਾ ਹੈ। ਪੀਐਮ ਮੋਦੀ ਨੇ ਕਿਹਾ ਭਾਰਤੀ ਖਿਡੌਣਿਆਂ ਦੀ ਇਹ ਖ਼ਾਸੀਅਤ ਹੈ ਕਿ ਉਹਨਾਂ ਵਿਚ ਗਿਆਨ ਹੁੰਦਾ ਹੈ, ਵਿਗਿਆਨ ਵੀ ਹੁੰਦਾ ਹੈ, ਮਨੋਰੰਜਨ ਵੀ ਹੰਦਾ ਹੈ।
Narendra Modi
ਉਹਨਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿਚ ਖੇਡ ਅਧਾਰਤ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਸ਼ਾਮਲ ਕੀਤਾ ਗਿਆ ਹੈ। ਪੀਐਮ ਮੋਦੀ ਨੇ ਕਿਹਾ ਦੇਸ਼ ਵਿਚ 85 ਫੀਸਦੀ ਖਿਡੌਣੇ ਵਿਦੇਸ਼ ਤੋਂ ਮੰਗਵਾਏ ਜਾਂਦੇ ਹਨ। ਪਿਛਲੇ 7 ਦਹਾਕਿਆਂ ਵਿਚ ਭਾਰਤੀ ਕਾਰੀਗਰਾਂ ਅਤੇ ਭਾਰਤੀ ਵਿਰਾਸਤ ਦੀ ਜੋ ਅਣਦੇਖੀ ਹੋਈ ਹੈ, ਉਸ ਦਾ ਨਤੀਜਾ ਇਹ ਹੈ ਕਿ ਭਾਰਤ ਦੇ ਬਾਜ਼ਰ ਤੋਂ ਲੈ ਕੇ ਪਰਿਵਾਰ ਤੱਕ ਵਿਦੇਸ਼ੀ ਖਿਡੌਣੇ ਜਮ੍ਹਾਂ ਹੋ ਗਏ ਹਨ।