
ਪ੍ਰਾਈਵੇਟ ਹਸਪਤਾਲ ਅਤੇ ਸੈਂਟਰਾਂ ਉਤੇ ਕੋਰੋਨਾ ਦਾ ਟੀਕਾ 250 ਰੁਪਏ ਵਿਚ ਲੱਗੇਗਾ
ਨਵੀਂ ਦਿੱਲੀ: ਪ੍ਰਾਈਵੇਟ ਹਸਪਤਾਲ ਅਤੇ ਸੈਂਟਰਾਂ ਉਤੇ ਕੋਰੋਨਾ ਦਾ ਟੀਕਾ 250 ਰੁਪਏ ਵਿਚ ਲੱਗੇਗਾ। ਕੇਂਦਰੀ ਸਿਹਤ ਮੰਤਰਾਲਾ ਨੇ ਪ੍ਰਾਈਵੇਟ ਹਸਪਤਾਲ ਜਾਂ ਟੀਕਾਕਰਨ ਕੇਂਦਰ ਵਿਚ ਲੱਗਣ ਵਾਲ ਟੀਕੇ ਦੀ ਕੀਮਤ ਘੱਟੋ-ਘੱਟ 250 ਰੁਪਏ ਪ੍ਰਤੀ ਡੋਜ਼ ਤੈਅ ਕੀਤੀ ਹੈ।
Covid vaccination
ਜਦਕਿ ਸਾਰੇ ਸਰਕਾਰੀ ਹਸਪਤਾਲਾਂ ਅਤੇ ਕੇਂਦਰਾਂ ਵਿਚ ਟੀਕਾ ਫਰੀ ਲੱਗੇਗਾ। ਦੇਸ਼ ਵਿਚ ਇਸ ਸਮੇਂ 10,000 ਤੋਂ ਜ਼ਿਆਦਾ ਪ੍ਰਾਈਵੇਟ ਹਸਪਤਾਲ ਆਸ਼ੂਮਾਨ ਭਆਰਤ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਦੇ ਤਹਿਤ ਪੈਨਲ ਵਿਚ ਹਨ ਜਦਕਿ 687 ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਸਿਹਤ ਮੰਤਰਾਲਾ ਦੀ ਵੈਬਸਾਇਟ ਉਤੇ ਵੀ ਅਪਲੋਡ ਕਰ ਦਿੱਤੀ ਗਈ ਹੈ।
Covid-19 Vaccine
ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ, ਜ਼ਿਲ੍ਹਾ ਹਸਪਤਾਲ, ਸਬ ਡਿਵੀਜਨਲ ਹਸਪਤਾਲ, ਸੀਐਚਸੀ, ਜੀਐਚਸੀ ਵਿਚ ਵੀ ਹੁਣ ਟੀਕਾ ਲਗਾਇਆ ਜਾ ਸਕੇਗਾ। 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੇਵਲ ਅਪਣਾ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ। ਜਿਸ ਵਿਚ ਉਨ੍ਹਾਂ ਦੀ ਉਮਰ ਕਨਫਰਮ ਹੋ ਜਾਵੇਗੀ ਅਤੇ ਟੀਕਾ ਲੱਗ ਜਾਵੇਗਾ। ਜਦਕਿ 45-59 ਸਾਲ ਦੇ ਪੁਰਾਣੀ ਗੰਭੀਰ ਬਿਮਾਰੀ ਵਾਲੇ ਲੋਕਾਂ ਨੂੰ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਨੇ ਇਕ ਫਾਰਮ ਸਾਈਨ ਕਰਾਉਣਾ ਹੋਵੇਗਾ।
ਹੁਣ ਰਜਿਸਟ੍ਰੇਸ਼ਨ ਕਰਾਉਣ ਦੇ ਤਿੰਨ ਤਰੀਕੇ ਹੋਣਗੇ
Covid Vaccine
ਪਹਿਲਾਂ ਰਜਿਸਟ੍ਰੇਸ਼ਨ ਕਰਵਾਓ, ਫਿਰ ਟੀਕਾ ਲਗਾਉਣ ਜਾਓ।
ਆਨ ਸਾਈਟ ਰਜਿਸਟ੍ਰੇਸ਼ਨ, ਯਾਨੀ ਮੌਕੇ ਉਤੇ ਹੀ ਜਾ ਕੇ ਰਜਿਸਟ੍ਰੇਸ਼ਨ ਕਰਵਾਓ ਅਤੇ ਟੀਕਾ ਲਗਵਾ ਲਓ।
ਅਧਿਕਾਰੀਆਂ ਦੀ ਮਦਦ ਨਾਲ ਗਰੁੱਪ ਵਿਚ ਰਜਿਸਟ੍ਰੇਸ਼ਨ ਕਰਵਾ ਲਓ।