
ਇੰਡੀਆ ਬੁਕਸ ਆਫ਼ ਰਿਕਾਰਡ ਵਿਚ ਹੋਇਆ ਦਰਜ ਨਾਮ
ਹਰਿਆਣਾ: ਕਹਿੰਦੇ ਹਨ ਜੇ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਫਿਰ ਕੋਈ ਵੀ ਮੁਸ਼ਕਿਲ ਨਹੀਂ ਰੋਕ ਸਕਦੀ ਬੱਸ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਹਨ। ਅਜਿਹੀ ਹੀ ਹਰਿਆਣਾ ਦੇ ਰਹਿਣ ਵਾਲੇ ਹਰਿਆਣਾ ਦੀਪੇਸ਼ ਵਧਵਾ ਨੇ ਪੇਸ਼ ਕੀਤੀ। ਦੀਪੇਸ਼ ਨੇ ਟਵੀਟ ਕਰਕੇ ਆਪਣਾ ਨਾਮ ਇੰਡੀਆ ਬੁੱਕਸ ਰਿਕਾਰਡ ਵਿਚ ਦਰਜ ਕਰਵਾ ਲਿਆ ਹੈ।
Deepesh Wadhwa
ਦੀਪੇਸ਼ ਵਧਵਾ ਜੋ ਕਿ ਫਤੇਹਾਬਾਦ ਦਾ ਰਹਿਣ ਵਾਲਾ ਹੈ ਨੇ ਸੋਸ਼ਲ ਮੀਡੀਆ ਦੀ ਸਹੀ ਢੰਗ ਨਾਲ ਵਰਤੋਂ ਕੀਤੀ। ਇੰਦਰਪੁਰਾ ਮੁਹੱਲਾ ਨਿਵਾਸੀ ਦੀਪੇਸ਼ ਵਧਵਾ ਨੇ ਡੇਢ ਘੰਟੇ ਵਿਚ 697 ਵਾਰ ਟਵੀਟ ਕਰਕੇ ਇਕ ਅਨੋਖਾ ਰਿਕਾਰਡ ਬਣਾਇਆ ਹੈ।
Tweeter
ਦੀਪਕ ਨੇ ਕੁਰੂਕਸ਼ੇਤਰ ਦੀ ਕਨਿਕਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਕਨਿਕਾ ਨੇ ਢਾਈ ਘੰਟਿਆਂ ਵਿੱਚ 656 ਟਵੀਟ ਕੀਤੇ ਸਨ । ਜਦੋਂ ਉਸਨੂੰ ਪਤਾ ਚਲਿਆ ਕਿ ਉਸਨੇ ਕਨਿਕਾ ਦਾ ਰਿਕਾਰਡ ਨੂੰ ਤੋੜ ਦਿੱਤਾ,ਤਾਂ ਉਸਨੇ ਡਾਕ ਰਾਹੀਂ ਇੰਡੀਆ ਬੁੱਕਸ ਰਿਕਾਰਡ ਨੂੰ ਸੰਪਰਕ ਕੀਤਾ।
ਆਪਣੇ ਟਵੀਟ ਦੇ ਅਨੁਸਾਰ ਉਨ੍ਹਾਂ ਨੂੰ ਸਕਰੀਨਸ਼ਾਟ ਭੇਜੇ। ਇਸ ਤੋਂ ਬਾਅਦ ਇੰਡੀਆ ਬੁੱਕਸ ਆਫ਼ ਰਿਕਾਰਡਜ਼ ਦੀ ਟੀਮ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਅਤੇ ਜਿਸਤੋਂ ਬਾਅਦ ਇੰਡੀਆ ਬੁਕਸ ਆਫ਼ ਰਿਕਾਰਡ ਵਿਚ ਨਾਮ ਦਰਜ ਹੋ ਗਿਆ। ਦੀਪੇਸ਼ ਵਧਵਾ ਨੂੰ ਇਸ ਦੀ ਜਾਣਕਾਰੀ ਮੇਲ ਰਾਹੀਂ ਮਿਲੀ.