
ਯੂਕਰੇਨ ਦੀ ਮਦਦ ਲਈ ਦਾਨ ਦੇਣ ਦੀ ਅਪੀਲ ਕੀਤੀ ਗਈ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਡਾ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਅਤੇ ਯੂਕਰੇਨ ਸੰਕਟ ਅਤੇ ਕ੍ਰਿਪਟੋਕਰੰਸੀ ਮੁੱਦੇ ‘ਤੇ ਐਤਵਾਰ ਸਵੇਰੇ ਕਈ ਟਵੀਟ ਕੀਤੇ ਗਏ।
JP Nadda
ਭਾਜਪਾ ਸੂਤਰਾਂ ਨੇ ਦੱਸਿਆ ਕਿ ਨੱਡਾ ਦਾ ਟਵਿਟਰ ਅਕਾਊਂਟ ਕੁਝ ਸਮੇਂ ਲਈ ਹੈਕ ਹੋ ਗਿਆ ਸੀ। ਪਾਰਟੀ ਆਗੂ ਨੇ ਕਿਹਾ, ''ਹੁਣ ਇਹ ਨਿਯੰਤਰਣ ਹੇਠ ਹੈ। ਅਸੀਂ ਅਸਲ ਕਾਰਨ ਜਾਣਨ ਲਈ ਟਵਿੱਟਰ ਨਾਲ ਗੱਲਬਾਤ ਕਰ ਰਹੇ ਹਾਂ।'' ਨੱਡਾ ਦੇ ਅਕਾਊਂਟ ਤੋਂ ਕੀਤੇ ਗਏ ਟਵੀਟ 'ਚ ਯੂਕਰੇਨ ਦੀ ਮਦਦ ਲਈ ਦਾਨ ਦੇਣ ਦੀ ਅਪੀਲ ਕੀਤੀ ਗਈ, ਜਦਕਿ ਇਕ ਹੋਰ ਟਵੀਟ 'ਚ ਰੂਸ ਤੋਂ ਮਦਦ ਦੀ ਅਪੀਲ ਕੀਤੀ ਗਈ। ਟਵੀਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਹੁਣ ਕ੍ਰਿਪਟੋਕਰੰਸੀ ਵਿੱਚ ਦਾਨ ਸਵੀਕਾਰ ਕੀਤਾ ਜਾ ਰਿਹਾ ਹੈ।
PHOTO
ਕਿਸੇ ਨੇਤਾ ਦਾ ਟਵਿਟਰ ਅਕਾਊਂਟ ਹੈਕ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟਰ ਅਕਾਊਂਟ ਵੀ ਹੈਕ ਹੋਇਆ ਸੀ ਅਤੇ ਉਨ੍ਹਾਂ ਨੇ ਬਿਟਕੁਆਇਨ ਨੂੰ ਲੈ ਕੇ ਟਵੀਟ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਕੁਝ ਸਰਕਾਰੀ ਵਿਭਾਗਾਂ ਦੇ ਟਵਿੱਟਰ ਦੇ ਹੈਕ ਹੋਣ ਦੀਆਂ ਖਬਰਾਂ ਵੀ ਆਈਆਂ ਸਨ।
J.P.Nadda