
ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤੀ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣਗੇ
ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਭਾਰਤ ਦਾ ਗੌਰਵ ਅਤੇ ਸ਼ਾਨ, ਤਿਰੰਗਾ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਢਾਲ ਬਣਿਆ ਹੋਇਆ ਹੈ। ਯੂਕਰੇਨ ਵਿੱਚ ਹਰ ਪਾਸੇ ਤਬਾਹੀ ਅਤੇ ਡਰ ਦਾ ਮੰਜ਼ਰ ਹੈ। ਕਈ ਭਾਰਤੀ ਵਿਦਿਆਰਥੀ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਅਜਿਹੇ 'ਚ ਹਰ ਭਾਰਤੀ ਨੂੰ ਸੁਰੱਖਿਅਤ ਘਰ ਵਾਪਸ ਲਿਆਉਣਾ ਮੋਦੀ ਸਰਕਾਰ ਦੀ ਤਰਜੀਹ ਬਣ ਗਈ ਹੈ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਵਿਦਿਆਰਥੀ ਤਿਰੰਗੇ ਦੀ ਆਨ ਵਿਚ ਸੁਰੱਖਿਅਤ ਆਪਣੇ ਵਤਨ ਪਰਤ ਰਹੇ ਹਨ।
ਯੂਕਰੇਨ ਵਿੱਚ, ਤਿਰੰਗਾ ਭਾਰਤੀਆਂ ਲਈ ਇੱਕ ਸੁਰੱਖਿਆ ਢਾਲ ਬਣਿਆ ਹੋਇਆ ਹੈ। ਦੂਜੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਪਹੁੰਚਣ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਅਤੇ ਹੋਰ ਵਾਹਨਾਂ ’ਤੇ ਤਿਰੰਗੇ ਝੰਡੇ ਲਾਏ ਗਏ ਹਨ। ਇਸ ਦੇ ਨਾਲ ਹੀ ਬੱਸਾਂ ਅਤੇ ਵਾਹਨਾਂ 'ਤੇ ਭਾਰਤ ਸਰਕਾਰ ਦੇ ਹੁਕਮਾਂ ਦੀ ਕਾਪੀ ਵੀ ਚਿਪਕਾਈ ਗਈ ਹੈ।
national flag
ਤਿਰੰਗੇ ਨੂੰ ਦੇਖ ਕੇ ਰੂਸੀ ਫ਼ੌਜ ਦੇ ਜਵਾਨ ਸਨਮਾਨ ਦਿਖਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਾਲ ਉਨ੍ਹਾਂ ਦੀ ਮੰਜ਼ਿਲ 'ਤੇ ਭੇਜ ਰਹੇ ਹਨ। ਰੂਸੀ ਫ਼ੌਜ ਖੁਦ ਭਾਰਤੀ ਝੰਡੇ ਵਾਲੇ ਵਾਹਨਾਂ ਨੂੰ ਕੱਢਣ 'ਚ ਮਦਦ ਕਰ ਰਹੀ ਹੈ। ਭਾਰਤ ਪਰਤਣ ਵਾਲੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਭਾਰਤੀ ਝੰਡੇ ਨੂੰ ਦੇਖ ਕੇ ਬੱਸਾਂ ਨੂੰ ਬਿਨ੍ਹਾ ਕਿਸੇ ਰੁਕਾਵਟ ਦੇ ਜਾਣ ਦਿੱਤਾ ਜਾ ਰਿਹਾ ਹੈ।
Prime Minister Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਸੀ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਇਸ 'ਤੇ ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤੀ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣਗੇ।
Narendra Modi And Vladimir Putin
ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀ ਬੱਸ 'ਤੇ ਤਿਰੰਗਾ ਹੋਣਾ ਉਨ੍ਹਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਗਾਰੰਟੀ ਹੈ। ਪੁਤਿਨ ਨੇ ਕਿਹਾ ਸੀ ਕਿ ਤਿਰੰਗੇ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਅਤੇ ਬੱਸਾਂ ਨੂੰ ਰੂਸੀ ਫ਼ੌਜ ਵੱਲੋਂ ਸੁਰੱਖਿਅਤ ਢੰਗ ਨਾਲ ਸਰਹੱਦ ਤੱਕ ਪਹੁੰਚਾਇਆ ਜਾਵੇਗਾ ਅਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਰਾਸ਼ਟਰਪਤੀ ਪੁਤਿਨ ਦੇ ਹੁਕਮਾਂ 'ਤੇ ਹੀ ਭਾਰਤੀਆਂ ਨੂੰ ਸੁਰੱਖਿਅਤ ਸਰਹੱਦ 'ਤੇ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।