56 ਸਾਲਾ ਵਿਅਕਤੀ ਖਜੂਰਾਂ 'ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ
Published : Feb 27, 2025, 10:49 am IST
Updated : Feb 27, 2025, 10:49 am IST
SHARE ARTICLE
The customs department seized gold worth 13 lakhs at Delhi's IGI airport News in punjabi
The customs department seized gold worth 13 lakhs at Delhi's IGI airport News in punjabi

ਵਿਅਕਤੀ ਕੋਲੋਂ ਬਰਾਮਦ ਸੋਨੇ ਦਾ ਵਜ਼ਨ 172 ਗ੍ਰਾਮ

The customs department seized gold worth 13 lakhs at Delhi's IGI airport News in punjabi : ਕਈ ਯਾਤਰੀ ਹਵਾਈ ਅੱਡੇ 'ਤੇ ਸੋਨਾ, ਚਾਂਦੀ, ਦੁਰਲੱਭ ਪ੍ਰਜਾਤੀਆਂ ਦੇ ਜਾਨਵਰਾਂ ਆਦਿ ਦੇ ਸਮਾਨ ਦੀ ਤਸਕਰੀ ਕਰਦੇ ਫੜੇ ਜਾਂਦੇ ਹਨ। ਕਈ ਵਾਰ ਫ਼ਲਾਈਟ ਦੇ ਕਰੂ ਮੈਂਬਰ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਪ੍ਰਾਈਵੇਟ ਪਾਰਟਸ 'ਚ ਵੀ ਸੋਨਾ ਛੁਪਾ ਲੈਂਦੇ ਹਨ ਅਤੇ ਫਿਰ ਫੜੇ ਜਾਂਦੇ ਹਨ।

ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਵੀ ਇਕ ਵਿਅਕਤੀ ਫੜਿਆ ਗਿਆ, ਜੋ ਚੋਰੀ-ਛਿਪੇ ਅਜੀਬੋ-ਗਰੀਬ ਤਰੀਕੇ ਨਾਲ ਲੱਖਾਂ ਦਾ ਸੋਨਾ ਲਿਆ ਰਿਹਾ ਸੀ।
ਦਿੱਲੀ ਦੇ IGI ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਟੀਮ ਨੇ ਗੋਲਡਨ ਡੇਟਸ 'ਚ ਛੁਪਾ ਕੇ ਸੋਨਾ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਕੋਲੋਂ 172 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਜੇਦਾਹ ਤੋਂ ਭਾਰਤ ਪਰਤਿਆ ਸੀ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਹੋਇਆ।

ਕਸਟਮ ਮੁਤਾਬਕ, ਸਪਾਟ ਪ੍ਰੋਫਾਈਲਿੰਗ ਦੇ ਆਧਾਰ 'ਤੇ, ਆਈਜੀਆਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ 26 ਫ਼ਰਵਰੀ ਨੂੰ ਗ੍ਰੀਨ ਚੈਨਲ ਤੋਂ ਬਾਹਰ ਨਿਕਲਦੇ ਸਮੇਂ ਫ਼ਲਾਈਟ ਨੰਬਰ SV-756 ਤੋਂ ਉਤਰਨ ਵਾਲੇ 56 ਸਾਲਾ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ। ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ। ਇਸ ਦੇ ਨਾਲ, ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ (DFMD) ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ।

ਇਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਅਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ, ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਾਤ ਸੋਨਾ ਹੈ ਅਤੇ ਇਸ ਦਾ ਭਾਰ 172.00 ਗ੍ਰਾਮ ਹੈ। 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ। ਦਿੱਲੀ ਤੋਂ ਜੇਦਾਹ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ। ਇਹ ਵਿਅਕਤੀ ਜੇਦਾਹ ਤੋਂ ‘ਸੋਨਾ’ ਖਜੂਰਾਂ ਵਿੱਚ ਭਰ ਕੇ ਆਇਆ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦਿੱਲੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਦੇ ਸਾਹਮਣੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਫੜਿਆ ਜਾਵੇਗਾ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement