ਸਕੂਲ ਵਿਖੇ ਪੰਜਾਬ ਦੇ ਲੋਕ ਵਿਰਸੇ ਸਬੰਧੀ ਲਗਾਈ ਵਰਕਸ਼ਾਪ
Published : Aug 7, 2017, 5:39 pm IST
Updated : Mar 27, 2018, 7:06 pm IST
SHARE ARTICLE
Workshop
Workshop

ਨਵੀਂ ਦਿੱਲੀ, 7 ਅਗੱਸਤ (ਸੁਖਰਾਜ ਸਿੰਘ): ਰਾਜਕੀਆ ਸਰਵੋਦਿਆ ਬਾਲ ਵਿਦਿਆਲਾ, ਸੀਨੀਅਰ ਸੈਕੰਡਰੀ ਸਕੂਲ (ਬੁਆਇਜ), ਕਲਿਆਣ ਪੁਰੀ ਵਿਖੇ ਪੰਜਾਬ ਦੇ ਲੋਕ ਵਿਰਸੇ ਤੇ ਵਰਕਸ਼ਾਪ ਲਗਾਈ ਗਈ।

ਨਵੀਂ ਦਿੱਲੀ, 7 ਅਗੱਸਤ (ਸੁਖਰਾਜ ਸਿੰਘ): ਰਾਜਕੀਆ ਸਰਵੋਦਿਆ ਬਾਲ ਵਿਦਿਆਲਾ, ਸੀਨੀਅਰ ਸੈਕੰਡਰੀ ਸਕੂਲ (ਬੁਆਇਜ), ਕਲਿਆਣ ਪੁਰੀ ਵਿਖੇ ਪੰਜਾਬ ਦੇ ਲੋਕ ਵਿਰਸੇ ਤੇ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਆਯੋਜਨ ਸੀ.ਸੀ.ਆਰ.ਟੀ. (ਅਧੀਨ ਮਨਿਸਟਰੀ ਆਫ ਕਲਚਰ) ਵਲੋਂ ਕੀਤਾ ਗਿਆ। ਇਸ ਵਰਕਸ਼ਾਪ ਵਿਚ ਪੰਜਾਬ ਦੇ ਪਰੰਪਰਾਗਤ ਵਿਰਸੇ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿਚ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਰੀਤੀ ਰਿਵਾਜ, ਲੋਕ ਨਾਚ, ਲੋਕ ਸਾਜ, ਲੋਕ ਕਲਾਵਾਂ, ਲੋਕ ਖੁਰਾਕਾਂ, ਲੋਕ ਪਹਿਰਾਵੇ, ਸਿੱਠਣੀਆਂ, ਘੋੜੀਆਂ, ਲੋਕ ਕਲਾਕਾਰਾਂ ਅਤੇ ਫਸਲਾਂ ਆਦਿ ਬਾਰੇ ਜਾਣੂ ਕਰਵਾਇਆ ਗਿਆ।
ਲੋਕ ਨਾਚਾਂ ਦੀਆਂ ਮੁੱਢਲੀਆਂ ਚਾਲਾਂ ਤੇ ਤਾਲਾਂ ਨੂੰ ਪਹਿਲਾਂ ਢੋਲ 'ਤੇ ਵਜਾ ਕੇ ਸਣਾਇਆ ਅਤੇ ਫਿਰ ਇਨ੍ਹਾਂ ਹੀ ਤਾਲਾਂ ਉਤੇ ਵਿਦਿਆਰਥੀਆਂ ਨੂੰ ਲੋਕ ਨਾਚਾਂ ਦੀਆਂ ਮੁੱਢਲੀਆਂ ਚਾਲਾਂ/ਸਟੈਪ ਕਰ ਕੇ ਦਿਖਾਏ ਗਏ। ਇਸ ਤੋਂ ਬਾਅਦ ਦਿੱਲੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਕੋਚ ਰਾਜਿੰਦਰ ਟਾਂਕ ਨੇ ਲੋਕ ਨਾਚਾਂ ਦੀਆਂ ਮੁੱਢਲੀਆਂ ਚਾਲਾਂ ਵਿਦਿਆਰਥੀਆਂ ਨੂੰ ਸਿਖਾਈਆਂ ਤੇ ਕਰਵਾਈਆਂ ਜਿਸ ਵਿਚ ਭੰਗੜਾ, ਮਲਵਈ ਗਿੱਧਾ, ਝੂੰਮਰ ਆਦਿ ਸ਼ਾਮਲ ਸਨ। ਰਾਜਿੰਦਰ ਟਾਂਕ ਨੇ ਅਲਗੋਜਿਆਂ ਤੇ ਲੋਕ ਗੀਤ ਅਤੇ ਲੋਕ ਗਾਥਾਵਾਂ ਦੀਆਂ ਤਰਜਾਂ ਵੀ ਸੁਣਾਈਆਂ, ਦੀਪਕ ਟਾਂਕ ਨੇ, ਲੋਕ ਗੀਤ ਅਤੇ ਲੋਕ ਬੋਲੀਆਂ ਨੂੰ ਅਲਗੋਜਿਆਂ ਅਤੇ ਢੋਲ ਦੀ ਥਾਪ 'ਤੇ ਗਾ ਕੇ ਸੁਣਾਇਆ ਤੇ ਬੱਚਿਆਂ ਨੂੰ ਝੂੰਮਣ ਲਾ ਦਿਤਾ। ਇਸ ਮਗਰੋਂ ਅਮਿਤ ਵੇਦ ਨੇ ਢੋਲ 'ਤੇ ਲੋਕ ਨਾਚਾਂ ਦੀਆਂ ਤਾਲਾਂ ਨੂੰ ਵਜਾ ਕੇ ਬੱਚਿਆਂ ਨੂੰ ਝੂੰਮਣ ਲਾ ਦਿਤਾ। ਜਗਜੀਤ ਸਿੰਘ ਨੇ ਲੋਕ ਨਾਚਾਂ ਦੇ ਮੁੱਢਲੇ ਸਟੈਪ ਕਰ ਕੇ ਵਿਖਾਏ। ਇਸ ਵਰਕਸ਼ਾਪ ਵਿਚ ਲਗਭਗ 1200 ਬੱਚਿਆਂ ਨੇ ਭਾਗ ਲਿਆ। ਅਖੀਰ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਹਰੀਕ੍ਰਿਸ਼ਨ ਨੇ ਸੀ.ਸੀ.ਆਰ.ਟੀ. ਦੀ ਟੀਮ ਅਤੇ ਅਧਿਕਾਰੀ ਭਰਤ ਸਿੰਘ ਦਾ ਧਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੇ ਇਸ ਵਰਕਸ਼ਾਪ ਵਿਚ ਬੜੀ ਦਿਲਚਸਪੀ ਦਿਖਾਈ ਅਤੇ ਪੰਜਾਬ ਦੇ ਲੋਕ ਵਿਰਸੇ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ। ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਲਗਾਈਆਂ ਜਾਣਗੀਆਂ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement