
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਸੀਟਾਂ 'ਤੇ ਵੋਟਿੰਗ ਹੋਈ।
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਸੀਟਾਂ 'ਤੇ ਵੋਟਿੰਗ ਹੋਈ। ਇਸ ਦੌਰਾਨ ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਪੁਰੂਲਿਆ ਵਿਧਾਨ ਸਭਾ ਹਲਕੇ ਦੇ ਪੁਰੂਲਿਆ ਸਦਰ ਥਾਣੇ ਵਿਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸੁਜੈ ਬੈਨਰਜੀ ਖ਼ਿਲਾਫ਼ ਧਮਕੀਆਂ ਦਾ ਦੋਸ਼ ਲਾਉਂਦਿਆਂ ਐਫਆਈਆਰ ਦਰਜ ਕੀਤੀ ਗਈ ਹੈ।
Mamata Banerjee and Narendra Modiਭਾਜਪਾ ਵਰਕਰ ਦੀਪਕ ਵੌਡੀ ਨੇ ਇਹ ਕੇਸ ਦਾਇਰ ਕੀਤਾ ਹੈ। ਸ਼ਾਮ 5 ਵਜੇ ਤੱਕ 77.38 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਇਸ ਦੌਰਾਨ ਕੈਲਾਸ਼ ਵਿਜੇਵਰਗੀਆ ਦੀ ਅਗਵਾਈ ਵਾਲੀ ਭਾਜਪਾ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ। ਭਾਜਪਾ ਨੇ ਚੋਣਾਂ ਵਿਚ ਵੋਟਰਾਂ ਨੂੰ ਥਾਂ-ਥਾਂ ‘ਤੇ ਹਿੰਸਾ ਕਰਨ ਅਤੇ ਰੁਕਾਵਟ ਪਾਉਣ ਦੀ ਸ਼ਿਕਾਇਤ ਕੀਤੀ। ਇਸ ਤੋਂ ਪਹਿਲਾਂ ਟੀ.ਐੱਮ.ਸੀ. ਨੇ ਵੋਟਿੰਗ ਪ੍ਰਤੀਸ਼ਤ ਵਿਚ ਆਈਆਂ ਗੜਬੜੀਆਂ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ।
electionsਵੋਟਿੰਗ ਸਵੇਰੇ 7:00 ਵਜੇ ਸ਼ੁਰੂ ਹੋਈ ਅਤੇ ਸ਼ਾਮ 6:30 ਵਜੇ ਤੱਕ ਚੱਲੇ। ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ,ਚੋਣ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਵੋਟਿੰਗ ਦਾ ਸਮਾਂ ਵਧਾ ਦਿੱਤਾ ਗਿਆ ਹੈ। ਰਾਜ ਦੇ ਪੰਜ ਜ਼ਿਲ੍ਹਿਆਂ- ਪੁਰੂਲਿਆ,ਬਨਕੂਰਾ,ਝਾਰਗਰਾਮ,ਪੂਰਬੀ ਅਤੇ ਪੱਛਮੀ ਮੇਦਨੀਪੁਰ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ ਹੈ।
electionsਇਨ੍ਹਾਂ ਵਿੱਚੋਂ ਸੱਤ ਹਲਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਕੁੱਲ 191 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿਚ ਤ੍ਰਿਣਮੂਲ ਅਤੇ ਬੀਜੇਪੀ ਤੋਂ 29-29, ਸੀਪੀਆਈ-ਐਮ ਤੋਂ 18, ਬਸਪਾ ਤੋਂ 11, ਸੀਪੀਆਈ ਤੋਂ ਚਾਰ, ਕਾਂਗਰਸ ਤੋਂ ਛੇ, ਫਾਰਵਰਡ ਬਲਾਕ ਤੋਂ ਦੋ, ਆਰਐਸਪੀ ਤੋਂ, 48 ਅਤੇ ਹੋਰ ਪਾਰਟੀਆਂ ਦੇ 43 ਆਜ਼ਾਦ ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿਚੋਂ 11 ਸੀਟਾਂ ਰਾਖਵੀਆਂ ਹਨ। ਚਾਰ ਅਨੁਸੂਚਿਤ ਜਾਤੀਆਂ ਅਤੇ ਸੱਤ ਅਨੁਸੂਚਿਤ ਕਬੀਲਿਆਂ ਲਈ ਰਾਖਵੇਂ ਹਨ।