
ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਨਾਬਾਲਗ ਬੱਚਿਆਂ ਨੂੰ ਗੱਡੀ ਦੇਣ ਵਾਲੇ ਮਾਪਿਆਂ 'ਤੇ ਸ਼ਿਕੰਜਾ ਕਸਿਆ ਹੈ। ਨਾਬਾਲਗ ਬੱਚਿਆਂ ਨੂੰ ਅਕਸਰ ਸੜਕਾਂ 'ਤੇ ...
ਹੈਦਰਾਬਾਦ : ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਨਾਬਾਲਗ ਬੱਚਿਆਂ ਨੂੰ ਗੱਡੀ ਦੇਣ ਵਾਲੇ ਮਾਪਿਆਂ 'ਤੇ ਸ਼ਿਕੰਜਾ ਕਸਿਆ ਹੈ। ਨਾਬਾਲਗ ਬੱਚਿਆਂ ਨੂੰ ਅਕਸਰ ਸੜਕਾਂ 'ਤੇ ਲਾਪ੍ਰਵਾਹੀ ਨਾਲ ਗੱਡੀਆਂ ਦੌੜਾਉਂਦੇ ਦੇਖਿਆ ਜਾਂਦਾ ਹੈ ਜੋ ਅਪਣੇ ਲਈ ਤਾਂ ਮੁਸੀਬਤ ਸਹੇੜਦੇ ਹੀ ਹਨ, ਕਈ ਵਾਰ ਦੂਜਿਆਂ ਲਈ ਵੀ ਜਾਨ ਦਾ ਖੌਅ ਦਾ ਬਣ ਜਾਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਹੈਦਰਾਬਾਦ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ।
26 parents jailed hyderabad for letting their minor children drive
ਇਸੇ ਮੁਹਿੰਮ ਤਹਿਤ ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਬੱਚਿਆਂ ਨੂੰ ਗੱਡੀਆਂ ਸੌਂਪਣ ਵਾਲੇ 26 ਮਾਪਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿਤਾ ਹੈ। ਹੈਦਰਾਬਾਦ ਟ੍ਰੈਫਿ਼ਕ ਪੁਲਿਸ ਦੇ ਜੁਆਇੰਟ ਕਮਿਸ਼ਨਰ ਅਨਿਲ ਕੁਮਾਰ ਨੇ ਕਿਹਾ ਕਿ ਮਾਰਚ ਵਿਚ 20 ਮਾਪਿਆਂ ਨੂੰ ਜੇਲ੍ਹ ਭੇਜਿਆ ਗਿਆ ਸੀ। ਉਥੇ ਹੀ ਇਸ ਮਹੀਨੇ ਅਜੇ 6 ਮਾਪਿਆਂ ਨੂੰ ਜੇਲ੍ਹ ਭੇਜਿਆ ਗਿਆ ਹੈ।
26 parents jailed hyderabad for letting their minor children drive
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਾਬਾਲਗਾਂ ਵਲੋਂ ਗੱਡੀ ਚਲਾਉਣ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਕ ਨਾਬਾਲਗ ਨੂੰ ਇਕ ਮਹੀਨੇ ਲਈ ਜੇਲ੍ਹ ਵੀ ਭੇਜਿਆ ਗਿਆ ਹੈ। ਲੋਕਾਂ ਦੀ ਜਾਗਰੂਕਤਾ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਨਾਲ-ਨਾਲ ਮਾਤਾ-ਪਿਤਾ ਦੀ ਕੌਂਸਲਿੰਗ ਲਈ ਵੀ ਸਾਰੇ ਪ੍ਰਬੰਧ ਕੀਤੇ ਗਏ ਹਨ।
26 parents jailed hyderabad for letting their minor children drive
ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਪਿਛਲੇ ਦਿਨੀਂ ਹੀ ਇੰਜੀਨਿਅਰਿੰਗ ਦੀਆਂ ਚਾਰ ਵਿਦਿਆਰਥਣਾਂ ਨੇ ਸੜਕ ਕਿਨਾਰੇ ਸੌਂ ਰਹੇ 48 ਸਾਲਾ ਅਸ਼ੋਕ 'ਤੇ ਗੱਡੀ ਚੜ੍ਹਾ ਦਿਤੀ ਸੀ। ਘਟਨਾ ਵਿਚ ਅਸ਼ੋਕ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਦਿਆਰਥਣਾਂ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਸੀ।