ਬੁਲੇਟ ਟ੍ਰੇਨ ਪ੍ਰੋਜੈਕਟ ਤੇ ਰੇਲ ਹਾਦਸਿਆਂ ਨੂੰ ਲੈ ਕੇ ਚਿਦੰਬਰਮ ਵਲੋਂ ਮੋਦੀ ਸਰਕਾਰ 'ਤੇ ਵਾਰ
Published : Apr 27, 2018, 4:44 pm IST
Updated : Apr 27, 2018, 4:44 pm IST
SHARE ARTICLE
P Chidambaram and Narendra Modi
P Chidambaram and Narendra Modi

ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਪਹਿਲਕਦਮੀਆਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇਕ ਪਾਸੇ ਬਿਨਾਂ ਫਾਟਕ ਵਾਲੇ ਰੇਲ ਲਾਂਘਿਆਂ 'ਤੇ 13...

ਨਵੀਂ ਦਿੱਲੀ, 27 ਅਪ੍ਰੈਲ : ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਪਹਿਲਕਦਮੀਆਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇਕ ਪਾਸੇ ਬਿਨਾਂ ਫਾਟਕ ਵਾਲੇ ਰੇਲ ਲਾਂਘਿਆਂ 'ਤੇ 13 ਬੱਚਿਆਂ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਬੁਲੇਟ ਟ੍ਰੇਨ 'ਤੇ ਸਰਕਾਰ ਵਲੋਂ ਅਰਬਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।

P ChidambaramP Chidambaram

ਚਿਦੰਬਰਮ ਨੇ ਕਿਹਾ ਕਿ ਜਿਸ ਦਿਨ 1,08,000 ਕਰੋੜ ਰੁਪਏ ਦੀ ਬੁਲੇਟ ਟ੍ਰੇਨ ਲਈ 77 ਹੈਕਟੇਅਰ ਜੰਗਲ ਦੀ ਜ਼ਮੀਨ ਦਿਤੀ ਗਈ, ਉਸੇ ਦਿਨ ਬਿਨਾਂ ਫਾਟਕ ਦੇ ਰੇਲ ਲਾਂਘਿਆਂ 'ਤੇ 13 ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬੁਲੇਟ ਟ੍ਰੇਨ ਲਈ ਉੱਚ ਪੱਧਰ ਦੀ ਨਿਗਰਾਨੀ ਵਾਲੇ ਰੇਲ ਲਾਂਘਿਆਂ ਦੀ ਲੋੜ ਹੁੰਦੀ ਹੈ ਪਰ ਹਾਦਸਾ ਮੋਦੀ ਸਰਕਾਰ ਦੀਆਂ ਤਰਜੀਹਾਂ ਨੂੰ ਦਿਖਾਉਂਦਾ ਹੈ।

Bullet TrainBullet Train

ਉਨ੍ਹਾਂ ਨੇ ਕਿਹਾ ਕਿ 77 ਹੈਕਟੇਅਰ ਜੰਗਲ ਦੀ ਜ਼ਮੀਨ ਚਲੀ ਗਈ, 13 ਬੱਚਿਆਂ ਦੀ ਜ਼ਿੰਦਗੀ ਚਲੀ ਗਈ। ਕੀ ਹਾਸਲ ਹੋਇਆ? ਇਕ ਅਜਿਹੀ ਰੇਲਗੱਡੀ ਜਿਸ 'ਚ ਦੇਸ਼ ਦੇ 99 ਫ਼ੀ ਸਦੀ ਲੋਕ ਕਦੇ ਸਫ਼ਰ ਨਹੀਂ ਕਰਨਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement