ਹੈਰਾਨੀਜਨਕ! ਮਹਾਰਸ਼ਟਰ 'ਚ ਇਕੋਂ ਐਂਬੂਲੈਂਸ ਵਿਚ ਲਜਾਈਆਂ ਗਈਆ 22 ਮ੍ਰਿਤਕਾਂ ਦੀਆਂ ਲਾਸ਼ਾ 
Published : Apr 27, 2021, 3:59 pm IST
Updated : Apr 27, 2021, 3:59 pm IST
SHARE ARTICLE
Bodies of 22 COVID-19 victims stuffed in one ambulance in Maharashtra
Bodies of 22 COVID-19 victims stuffed in one ambulance in Maharashtra

ਬੀਡ ਜ਼ਿਲ੍ਹੇ ਦੇ ਅੰਬਜੋਗਾਈ ਦੇ ਸਵਾਮੀ ਰਾਮਾਨੰਦ ਤੀਰਥ ਹਸਪਤਾਲ ਦੀ ਹੈ ਘਟਨਾ

ਮਹਾਰਾਸ਼ਟਰ - ਮਹਾਰਾਸ਼ਟਰ ਵਿਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੋ ਗਈ ਹੈ ਅਤੇ ਹਰ ਰੋਜ਼ ਮੌਤਾਂ ਦੇ ਨਵੇਂ ਰਿਕਾਰਡ ਬਣ ਰਹੇ ਹਨ। ਮਹਾਰਸ਼ਟਰ ਦੀ ਸਥਿਤੀ ਅਜਿਹੀ ਹੋਈ ਪਈ ਹੈ ਕਿ ਲਾਸ਼ਾਂ ਨੂੰ ਚੁੱਕਣ ਲਈ ਕੋਈ ਐਂਬੂਲੈਂਸ ਨਹੀਂ ਹੈ। ਇਕੋ ਐਂਬੂਲੈਂਸ ਵਿਚ ਲਗਭਗ ਦੋ ਦਰਜਨ ਲਾਸ਼ਾਂ ਨੂੰ ਕਬਰਿਸਤਾਨ ਜਾਂ ਸ਼ਮਸ਼ਾਨਘਾਟ ਵਿਚ ਲਿਜਾਇਆ ਜਾ ਰਿਹਾ ਹੈ। ਅਜਿਹੀ ਘਟਨਾ ਮਹਾਰਾਸ਼ਟਰ ਦੇ ਬੀਡ ਤੋਂ ਸਾਹਮਣੇ ਆਈ ਹੈ। 

ਬੀਡ ਜ਼ਿਲ੍ਹੇ ਦੇ ਅੰਬਜੋਗਾਈ ਦੇ ਸਵਾਮੀ ਰਾਮਾਨੰਦ ਤੀਰਥ ਹਸਪਤਾਲ ਵਿਚ ਕੋਰੋਨਾ ਨਾਲ ਮਰਨ ਵਾਲੇ 22 ਮਰੀਜ਼ਾਂ ਦੀਆਂ ਲਾਸ਼ਾਂ ਨੂੰ ਇਕ ਐਂਬੂਲੈਂਸ ਵਿਚ ਭਰ ਕੇ ਐਤਵਾਰ ਨੂੰ ਕਬਰਸਤਾਨ ਲਿਜਾਇਆ ਗਿਆ। ਹਸਪਤਾਲ ਦਾ ਤਰਕ ਹੈ ਕਿ ਉਙਨਾਂ ਕੋਲ ਕੋਈ ਵੀ ਐਂਬੂਲੈਂਸ ਫਰੀ ਨਹੀਂ ਹੈ। ਇਸ ਦੇ ਨਾਲ ਹੀ ਇਸ ਅਣਮਨੁੱਖੀ ਤਸਵੀਰ ਦੇ ਸਾਹਮਣੇ ਆੁਣ ਤੋਂ ਬਾਅਦ ਲੋਕਾਂ ਵਿਚ ਬਹੁਤ ਗੁੱਸਾ ਹੈ। 

Bodies of 22 COVID-19 victims stuffed in one ambulance in MaharashtraBodies of 22 COVID-19 victims stuffed in one ambulance in Maharashtra

ਦੱਸ ਦਈਏ ਕਿ ਬੀਡ ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਅੰਬਜੋਗਾਈ ਤਾਲਿਕਾ ਵਿਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ। ਇਸ ਕਾਰਨ ਇਥੇ ਸਵਰਤੀ ਹਸਪਤਾਲ ‘ਤੇ ਕਾਫੀ ਦਬਾਅ ਹੈ। ਇਸ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਸਵਰਤੀ ਹਸਪਤਾਲ ਅਤੇ ਲੋਖੰਡੀ ਸਾਵਰਗਾਓਂ ਕੋਵਿਡ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਨਾਲ ਮੌਤ ਦੀ ਗਿਣਤੀ ਵੱਧ ਗਈ ਹੈ।

ਮੌਤਾਂ ਦੇ ਵਧ ਰਹੇ ਅੰਕੜਿਆਂ ਨਾਲ ਹਸਪਤਾਲ ਪ੍ਰਸ਼ਾਸਨ ਦੀ ਪੋਲ ਵੀ ਖੁੱਲ੍ਹ ਗਈ ਹੈ। 25 ਅਪ੍ਰੈਲ ਨੂੰ ਇੱਕ ਐਂਬੂਲੈਂਸ ਵਿਚ 22 ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕਬਰਿਸਤਾਨ ਲਿਜਾਇਆ ਗਿਆ। ਜਿਸ ਢੰਗ ਨਾਲ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਸਕਾਰ ਲਈ ਲਿਜਾਇਆ ਗਿਆ ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਲੋਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ।

Bodies of 22 COVID-19 victims stuffed in one ambulance in MaharashtraBodies of 22 COVID-19 victims stuffed in one ambulance in Maharashtra

ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਹਸਪਤਾਲ ਵਿਚ ਸਿਰਫ਼ ਦੋ ਐਂਬੂਲੈਂਸਾਂ ਹਨ। ਮਹਾਂਮਾਰੀ ਕਾਰਨ ਪੰਜ ਹੋਰ ਐਂਬੂਲੈਂਸਾਂ ਦੀ ਮੰਗ ਕੀਤੀ ਗਈ ਹੈ, ਜ਼ਿਲ੍ਹਾ ਪ੍ਰਸ਼ਾਸਨ ਨੂੰ 17 ਮਾਰਚ 2021 ਨੂੰ ਐਂਬੂਲੈਂਸਾਂ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਕਿਹਾ ਗਿਆ ਸੀ, ਪਰ ਅਜੇ ਤੱਕ ਕੋਈ ਐਂਬੂਲੈਂਸ ਨਹੀਂ ਮਿਲੀ। ਐਂਬੂਲੈਂਸ ਦੀ ਕਮੀ ਹੋਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement