
ਕਿਹਾ, ਮੋਦੀ ਦੇ ਅਤਿ ਆਤਮ ਵਿਸ਼ਵਾਸ ਨੇ ਲੋਕਾਂ ਨੂੰ ਮਰਵਾ ਕੇ ਰੱਖ ਦਿਤੈ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਕੋਰੋਨਾ ਲਈ ਵਿਸ਼ੇਸ਼ ਮੈਡੀਕਲ ਸੇਵਾਵਾਂ ਦੀ ਗੱਲ ਤਾਂ ਛੱਡੋ, ਲੋਕਾਂ ਨੂੰ ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਜ਼ਰੂਰੀ ਦਵਾਈਆਂ ਵੀ ਨਹੀਂ ਮਿਲ ਰਹੀਆਂ। ਭਾਰਤ ਦੀ ਇਸ ਸਥਿਤੀ ਲਈ ਵਿਦੇਸ਼ੀ ਮੀਡੀਆ ਨੇ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Media
ਆਸਟਰੇਲੀਅਨ ਫ਼ਾਈਨਾਸ਼ੀਅਲ ਰਿਵਿਊ ਵਿਚ ਕਾਰਟੂਨਿਸਟ ਡੇਵਿਡ ਰੋਵ ਦਾ ਪ੍ਰਕਾਸ਼ਤ ਕਰ ਕੇ ਭਾਰਤ ਦੀ ਸਥਿਤੀ ਦੀ ਤੁਲਨਾ ਹਾਥੀ ਨਾਲ ਕੀਤੀ ਹੈ ਜਿਹੜਾ ਧਰਤੀ ’ਤੇ ਬੇਹਾਲ ਹੋ ਕੇ ਡਿੱਗਿਆ ਪਿਆ ਹੈ ਤੇ ਉਪਰ ਮੋਦੀ ਰਾਜਾ ਬਣ ਕੇ ਬੈਠਾ ਹੈ।
The Washington Post
ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ਲਿਖਿਆ ਕਿ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਸੱਭ ਤੋਂ ਵੱਡੀ ਵਜ੍ਹਾ ਪਾਬੰਦੀਆਂ ਵਿਚ ਛੇਤੀ ਰਾਹਤ ਮਿਲਣਾ ਹੈ। ਇਸ ਤੋਂ ਲੋਕਾਂ ਨੇ ਮਹਾਮਾਰੀ ਨੂੰ ਹਲਕੇ ਵਿਚ ਲਿਆ। ਕੁੰਭ ਮੇਲਾ, ਕ੍ਰਿਕਟ ਸਟੇਡੀਅਮਾਂ ਵਿਚ ਭਾਰੀ ਭੀੜ ਇਸ ਦੀਆਂ ਉਦਹਾਰਣਾਂ ਹਨ। ਬਿਟ੍ਰੇਨ ਦੇ ਅਖ਼ਬਾਰ ‘ਦਿ ਗਾਰਜੀਅਨ’ ਨੇ ਭਾਰਤ ਵਿਚ ਕੋਰੋਨਾ ਬਣੇ ਭਿਆਨਕ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਹੈ।
PM Modi
ਅਖ਼ਬਾਰ ਨੇ ਲਿਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਅਤਿ ਆਤਮਵਿਸ਼ਵਾਸ ਨੇ ਦੇਸ਼ ਦੇ ਲੋਕਾਂ ਨੂੰ ਮਰਵਾ ਕੇ ਰੱਖ ਦਿਤਾ ਹੈ। ਅਮਰੀਕੀ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਨੇ ਲਿਖਿਆ ਕਿ ਸਾਲ ਭਰ ਪਹਿਲਾਂ ਦੁਨੀਆਂ ਦੀ ਸੱਭ ਤੋਂ ਸਖ਼ਤ ਤਾਲਾਬੰਦੀ ਲਗਾ ਕੇ ਕੋਰੋਨਾ ਉੱਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਲੇਕਿਨ ਫਿਰ ਮਾਹਰਾਂ ਦੀ ਚਿਤਾਵਨੀ ਅਣਦੇਖੀ ਕੀਤੀ ਗਈ। ਇਸੇ ਕਰ ਕੇ ਅੱਜ ਕੋਰੋਨਾ ਦੇ ਮਾਮਲੇ ਬੇਕਾਬੂ ਹੋ ਗਏ ਹਨ।